ਜਲੰਧਰ (ਮੁਨੀਸ਼ ਤੋਖੀ /ਅਨਿਲ)  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ (ਵਪਾਰ ਵਿੰਗ ਪੰਜਾਬ ) ਅਤੇ ਹਲਕਾ ਜਲੰਧਰ ਕੈਂਟ ਦੇ ਸੀਨੀਅਰ ਅਕਾਲੀ ਆਗੂ ਐਚ ਐਸ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਜੇਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਅਤੇ ਪਾਰਟੀ ਹਾਈ ਕਮਾਂਡ ਨੇ ਵਿਸ਼ਵਾਸ ਜਿਤਾਇਆ ਤਾਂ ਉਹ ਹਲਕਾ ਜਲੰਧਰ ਕੈਂਟ ਤੋਂ ਹੀ ਚੋਣ ਲੜਣਗੇ,ਐੱਚ ਐੱਸ ਵਾਲੀਆ ਨੇ ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ  ਕਿਹਾ ਕਿ ਹਲਕਾ ਜਲੰਧਰ ਕੈਂਟ ਮੇਰਾ ਆਪਣਾ ਹਲਕਾ ਹੈ ਅਤੇ 2017 ਦੀਆਂ ਚੋਣਾਂ ਹਾਰਨ ਤੋਂ ਬਾਅਦ ਉਹ ਇੱਕ ਪਰਿਵਾਰ ਵਾਂਗ ਲਗਾਤਾਰ ਹਲਕੇ ਵਿੱਚ ਵਿਚਰ ਰਹੇ ਹਨ।ਉਹਨਾਂ ਜਲੰਧਰ ਕੈਂਟ ਦੇ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹਿ ਕੇ ਉਹ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀਆਂ ਨੂੰ ਨਿਭਾਉਣਗੇ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਲੋਕ ਹੁਣ ਮੂੰਹ ਨਹੀ ਲਗਾਉਣਗੇ ਅਤੇ 2022 ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ। 2022 ਦੇ ਵਿੱਚ ਲੋਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੂਠੀਆਂ ਸੋਹਾਂ ਦਾ ਜਵਾਬ ਅਕਾਲੀ ਦਲ ਦੀ ਸਰਕਾਰ ਬਣਨ ਤੇ ਦੇਣਗੇ.

ਉਨ੍ਹਾਂ ਕਿਹਾ ਕਿ ਲਗਭਗ ਸਾਢੇ ਚਾਰ ਸਾਲ ਪੂਰੇ ਹੋਣ ਤੇ ਵੀ ਕਾਂਗਰਸ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮਿਹਨਤ ਕਰਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਰਿਹਾ ਹਾਂ , ਇਸ ਮੌਕੇ ਕੁਲਵਿੰਦਰ ਸੁਭਾਨਾ , ਜੋਤੀ , ਰਾਮ ਸਰੂਪ ਗੜਾ , ਸੁਖਦਿਆਲ ਕਾਦੀਆਂ ਵਾਲੀ , ਮਲਕੀਤ ਜਡਿਆਲਾ , ਪਰਮਜੀਤ ਸਰਹਾਲੀ , ਲਖਵਿੰਦਰ ਹਾਮੀਰੀ ਖੇੜਾ,ਗੋਰਵ ਸ਼ਰਮਾ ਆਦਿ ਹਾਜ਼ਰ ਸਨ । ਇਥੇ ਗੌਰ ਕਰਨ ਵਾਲੀ ਗੱਲ ਹੈ ਕਿ ਜਿੱਥੇ ਰਾਜਨੀਤਕ ਪਾਰਟੀਆਂ ਦੇ ਆਗੂ ਚੋਣਾਂ ਨਜ਼ਦੀਕ ਆਉਂਦੇ ਲੋਕਾਂ ਨੂੰ ਨਜ਼ਰ ਆਉਂਦੇ ਨੇ ਉਥੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਐਚ ਐਸ ਵਾਲੀਆ ਲਗਾਤਾਰ ਕੈਂਟ ਹਲਕੇ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੱਲ ਕਰਵਾਉਣ ਨਾਲ ਰਾਤ ਦਿਨ ਉਨ੍ਹਾਂ ਨਾਲ ਖੜ੍ਹੇ ਨਜ਼ਰ ਆਉਂਦੇ ਨੇ,ਜਿਸ ਤੋਂ ਲੋਕ ਕਾਫੀ ਖੁਸ਼ ਨੇ,

LEAVE A REPLY