ਮਾਨਸਾ(ਗੁਰਜੰਟ ਸਿੰਘ ਬਾਜੇਵਾਲੀਆ)  ਸਰਦੂਲਗੜ੍ਹ ਸ਼ਹਿਰ ਦੇ ਪੁਲਿਸ ਸਟੇਸ਼ਨ ਵਿਖੇ ਡਾ.ਸੋਹਣ ਲਾਲ ਅਰੋੜਾ ਦੀ ਅਗਵਾਈ ਵਿਚ ਡਾਕਟਰਾ ਦੀ ਟੀਮ ਨੇ ਪੁਲਿਸ ਮੁਲਾਜਮਾ ਦਾ ਸਲਾਨਾ ਮੈਡੀਕਲ ਚੈਕਅੱਪ ਕੀਤਾ ਗਿਆ। ਜਿਸ ਦੀ ਸ਼ੁਰੂਆਤ ਡੀ.ਐਸ.ਪੀ ਅਮਰਜੀਤ ਸਿੰਘ ਅਤੇ ਥਾਣਾ ਮੁੱਖੀ ਸੰਦੀਪ ਸਿੰਘ ਭਾਟੀ  ਦੇ ਮੈਡੀਕਲ ਚੈਕਅੱਪ (ਸਾਰੇ ਟੈਸਟ) ਕਰਕੇ ਕੀਤੀ ਗਈ। ਇਸ ਸਬੰਧੀ ਥਾਣਾ ਮੁੱਖੀ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਵਿਭਾਗ ਦੀਆ ਹਦਾਇਤਾ ਮੁਤਾਬਕ ਸਾਰੇ  ਪੁਲਿਸ ਮੁਲਾਜਮਾ ਦੇ ਮੈਡੀਕਲ ਟੈਸਟ ਕਰਵਾਏ ਜਾਦੇ ਹਨ। ਜਿਸ ਦੌਰਾਨ ਅੱਜ ਸਰਦੂਲਗੜ੍ਹ ਦੇ ਪੁਲਿਸ ਮੁਲਾਜਮ ਜਿਨਾ ਵਿਚ 70 ਮਰਦ ਅਤੇ 15 ਅੋਰਤਾ ਦੇ ਮੈਡੀਕਲ ਟੈਸਟ ਜਿਸ ਵਿਚ ਈ.ਸੀ.ਜੀ, ਲੀਵਰ , ਕਿਡਨੀ , ਕੋਵਿਡ-19 , ਸ਼ੁਗਰ , ਬੀ.ਪੀ ਤੋ ਇਲਾਵਾ ਸਰੀਰ ਦੇ ਸਾਰੇ ਟੈਸਟ ਕੀਤੇ ਗਏ ਹਨ।ਇਸ ਮੋਕੇ ਡੀ.ਐਸ.ਪੀ(ਐਚ) ਸੰਜੀਵ ਗੋਇਲ ,ਡੀ.ਐਸ.ਪੀ ਅਮਰਜੀਤ ਸਿੰਘ , ਥਾਣਾ ਝੁਨੀਰ ਦੇ ਐਸ.ਐਚ.ਓ ਜਗਦੇਵ ਸਿੰਘ ਹਾਜਰ ਸਨ।

.

LEAVE A REPLY