(ਪੰਜਾਬ ਦੈਨਿਕ ਨਿਊਜ਼)  ਵਿਸ਼ਵ ਤੰਬਾਕੂ ਦਿਵਸ ਮੌਕੇ ਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸੈਮੀਨਾਰ ਕੀਤੇ ਗਏ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਨਸ਼ਾਮੁਕਤ ਹੋਣਾ ਜ਼ਰੂਰੀ ਹੈ।ਸੀਨੀਅਰ ਪੁਲੀਸ ਕਪਤਾਨ ਕੰਵਰਦੀਪ ਕੌਰ,ਐੱਸ.ਪੀ ਜਸਵੀਰ ਸਿੰਘ ਟ੍ਰੈਫਿਕ ਜੀ ਦੇ ਹੁਕਮਾਂ ਅਨੁਸਾਰ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਏ.ਐੱਸ.ਆਈ ਗੁਰਬਚਨ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਕਪੂਰਥਲਾ ਨੇ ਕਿਹਾ ਕਿ ਆਓ ਨਸ਼ਿਆਂ ਖ਼ਿਲਾਫ਼ ਲਾਮਬੰਦ ਹੋਈਏ।ਮਿਲਜ਼ ਦੇ ਕਾਮਿਆਂ ਨੂੰ ਨਸ਼ਿਆਂ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕਰਨ ਅਤੇ ਸਮਾਜ ਨੂੰ ਨਸ਼ਾਮੁਕਤ,ਨਰੋਆ ਰੱਖਣ ਲਈ ਰਲ ਮਿਲ ਕੇ ਹੰਭਲਾ ਮਾਰਨ ਦੀ ਕੋਸ਼ਿਸ਼ ਕਰੀਏ।ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਸਰਕਾਰ ਦਾ ਸਾਥ ਦੇਈਏ ਤੰਬਾਕੂਨੋਸ਼ੀ ਕਰਨ ਨਾਲ ਹੋਣ ਵਾਲੇ ਮਨੁੱਖ ਨੂੰ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕੀ ਤੰਬਾਕੂਨੋਸ਼ੀ ਦਾ ਸੇਵਨ ਕਰਨਾ ਬਿਮਾਰੀਆਂ ਅਤੇ ਮੌਤ ਨੂੰ ਗਲੇ ਲਗਾਉਣਾ ਹੈ। ਅਧਿਐਨ ਮੁਤਾਬਕ ਇੱਕ ਸਿਗਰਟ ਹਰ ਮਨੁੱਖ ਦੀ ਉਮਰ ਦੇ ਕਰੀਬ ਸਾਢੇ ਪੰਜ ਮਿੰਟ ਖਾ ਜਾਂਦੀ ਹੈ ਜ਼ਰਦਾ, ਖੈਣੀ,ਪਾਨ ਮਸਾਲਾ ਤੇ ਗੁਟਖਾ ਤੰਬਾਕੂ ਸੇਵਨ ਤੇ ਹੋਰ ਪ੍ਰਚੱਲਿਤ ਤਰੀਕੇ ਹਨ ਜਦ ਕਿ ਬੀਡ਼ੀ ਸਿਗਰੇਟ ਦਾ ਸੇਵਨ ਵਧੇਰੇ ਖ਼ਤਰਨਾਕ ਹੈ ਤੰਬਾਕੂ ਦੇ ਧੂੰਏਂ ਵਿੱਚ ਚਾਰ ਹਜ਼ਾਰ ਤੋਂ ਵੀ ਵੱਧ ਮਾਰੂ ਤੱਤ ਪਾਏ ਜਾਂਦੇ ਹਨ।ਜੋ ਬਲਣ ਤੋਂ ਬਾਅਦ ਹੋਰ ਖ਼ਤਰਨਾਕ ਹੋ ਜਾਂਦੇ ਹਨ।ਸੈਂਕੜੇ ਰੋਗ ਤੰਬਾਕੂ ਦੇ ਸੇਵਨ ਨਾਲ ਜੀਵਨ ਦਾ ਹਿੱਸਾ ਬਣਦੇ ਹਨ ਜੋ ਸਰੀਰ ਦੇ ਵਿਕਾਸ ਵੱਲ ਲਿਜਾਣ ਦੀ ਥਾਂ ਮਨੁੱਖ ਨੂੰ ਮੌਤ ਦੇ ਮੂੰਹ ਵਿੱਚ ਲੈ ਜਾਂਦੇ ਹਨ।ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਜਿੱਥੇ ਜਵਾਨੀ ਬਰਬਾਦ ਹੁੰਦੀ ਹੈ, ਪਰਿਵਾਰਕ ਮੈਂਬਰ ਦਾ ਵੀ ਜੀਣਾ ਮੁਸ਼ਕਲ ਹੋ ਜਾਂਦਾ ਹੈ।ਨਸ਼ਿਆਂ ਦੇ ਮਾਡ਼ੇ ਪ੍ਰਭਾਵਾਂ ਬਾਰੇ ਜਾਗਰੂਕਤਾ ਮੁਹਿੰਮ ਤਹਿਤ ਰਾਈਸ ਮਿਲਜ਼ ਨਾਲ ਮਿਲ ਕੇ ਸੈਮੀਨਾਰ ਕੀਤਾ ਗਿਆ।

ਕਾਮਿਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਾਜਾਇਜ਼ ਸ਼ਰਾਬ ਜਾਂ ਹੋਰ ਮਾਰੂ ਨਸ਼ੇ ਵੇਚਦੇ ਜਾਂ   ਵੰਡਦੇ ਹਨ ਤਾਂ ਨੇਡ਼ੇ ਦੇ ਪੁਲੀਸ  ਸਟੇਸ਼ਨ ਤੇ ਸੂਚਨਾ ਦਿੱਤੀ ਜਾਵੇ ਤਾਂ ਜੋ ਟੋਲ ਫਰੀ ਨੰਬਰ 112 ਅਤੇ 181 ਤੇ ਸੂਚਨਾ ਦਿੱਤੀ ਜਾਵੇ, ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ।ਆਪਣੇ ਘਰ ਪਰਿਵਾਰ ਨੂੰ ਨਸ਼ਾਮੁਕਤ ਕਰਨ ਲਈ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਨਸ਼ੇ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਮੂਹਿਕ ਸਮਾਜ ਸੁਧਾਰਕ ਲਹਿਰ ਖੜ੍ਹੀ ਕਰੀਏ। ਕੋਰੋਨਾ ਵਾਇਰਸ ਮਹਾਂਮਾਰੀ ਕੋਵਿਡ 19 ਤੋਂ ਬਚਾਅ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਇਹ ਬਿਮਾਰੀ ਜ਼ਿਆਦਾ ਮਾਰ ਕਰਦੀ ਹੈ ਇਸ ਲਈ ਦੋਵਾਂ ਨੂੰ ਜ਼ਿਆਦਾ ਧਿਆਨ ਤੇ ਜਾਗਰੂਕ ਹੋਣ ਦੀ ਲੋੜ ਹੈ। ਏ.ਜੀ.ਫੈਟ ਪ੍ਰਾਈਵੇਟ ਲਿਮਿਟਡ ਨਕੋਦਰ ਰੋਡ ਈ ਦੇ ਗੋਪਾਲ ਕ੍ਰਿਸ਼ਨ ਗੁਪਤਾ, ਬਾਂਕੇ ਗੁਪਤਾ ਨੇ ਕਿਹਾ ਕਿ ਸਮੇਂ-ਸਮੇਂ ਤੇ ਪੁਲੀਸ ਦੀ ਮਦਦ ਨਾਲ ਸੈਮੀਨਾਰ ਲਗਾ ਕੇ ਕਾਮਿਆਂ ਨੂੰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਜਾਗਰੂਕ ਕੀਤਾ ਜਾਇਆ ਕਰੇਗਾ ਉਨ੍ਹਾਂ ਕਿਹਾ ਕਿ ਤੰਬਾਕੂ ਮੁਕਤ ਪਰਿਵਾਰ ਬਣਾਉਣ ਦੇ ਰਾਹ ਪਈਏ। ਇੰਚਾਰਜ ਟ੍ਰੈਫਿਕ ਇੰਸਪੈਕਟਰ ਸੁਖਜੀਤ ਸਿੰਘ,ਸਬ ਇੰਸਪੈਕਟਰ ਦਰਸ਼ਨ ਸਿੰਘ, ਏ.ਐੱਸ. ਆਈ ਬਲਵਿੰਦਰ ਸਿੰਘ ਨਟਕਰ ਵੀ ਹਾਜ਼ਰ ਸਨ।

.

LEAVE A REPLY