ਮਾਨਸਾ/ਬੁਢਲਾਡਾ(ਗੁਰਜੰਟ ਸਿੰਘ ਬਾਜੇਵਾਲੀਆ)  ਦਿੱਲੀ ਬਾਰਡਰਾਂ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਕਾਲੇ ਦਿਵਸ ਦੇ ਸੱਦੇ ਨਾਲ ਇਕਮੁਠਤਾ ਜ਼ਾਹਰ ਕਰਦਿਆਂ ਕੋਰਟ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ । ਵਕੀਲਾਂ ਵੱਲੋਂ ਆਪਣੇ ਚੈਂਬਰਾਂ ਅਤੇ ਵਹੀਕਲਾਂ ਤੇ ਕਾਲੇ ਝੰਡੇ ਲਹਿਰਾਏ ਗਏ ਅਤੇ ਬੈਜ ਲਗਾਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ।

ਬਾਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਐਡਵੋਕੇਟ ਜਸਵਿੰਦਰ ਸਿੰਘ ਧਾਲੀਵਾਲ ਅਤੇ ਐਡਵੋਕੇਟ ਬਲਕਰਨ ਸਿੰਘ ਬੱਲੀ ਨੇ ਕਿਹਾ ਕਿ ਅੱਜ ਦੇਸ਼ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈਕੇ ਦਿਲੀ ਮੋਰਚਾ ਲਾਏ ਨੂੰ ਛੇ ਮਹੀਨੇ ਪੂਰੇ ਹੋ ਗਏ ਹਨ ਪਰ ਮੋਦੀ ਸਰਕਾਰ ਨੇ ਮੈਂ ਨਾ ਮਾਨੂੰ ਦੀ ਅੜੀ ਫੜੀ ਹੋਈ ਹੈ। ਉਹਨਾਂ ਕਿਹਾ ਕਿ ਮੋਦੀ ਨੂੰ ਸਿਰਫ ਕਾਰਪੋਰੇਟ ਘਰਾਣਿਆਂ ਦੇ ਹਿੱਤ ਹੀ ਦਿੰਹਦੇ ਹਨ ਬਾਕੀ ਦੇਸ ਵਾਸੀਆਂ ਦੀ ਆਵਾਜ਼ ਉਸ ਦੇ ਕੰਨਾਂ ਨੂੰ ਸੁਣਾਈ ਨਹੀਂ ਦਿੰਦੀ। ਉਹਨਾਂ ਮੰਗ ਕੀਤੀ ਕਿ ਕਿਸਾਨ ਮੋਰਚੇ ਦੀਆਂ ਮੰਗਾਂ ਤਿੰਨ ਖੇਤੀ ਸੰਬੰਧੀ ਕਾਲੇ ਕਾਨੂੰਨ ਰੱਦ ਬਿਜਲੀ ਤੇ ਪ੍ਰਾਲੀ ਐਕਟ ਰੱਦ ਕਰਨ ਅਤੇ ਐਮ ਐਸ ਪੀ ਨੂੰ ਤੁਰੰਤ ਮੰਨਿਅਾ ਜਾਵੇ। ਉਹਨਾਂ ਕਿਹਾ ਕਿ ਬਾਰ ਐਸੋਸੀਏਸ਼ਨ ਬੁਢਲਾਡਾ ਸੰਯੁਕਤ ਕਿਸਾਨ ਮੋਰਚੇ ਨਾਲ ਡਟਕੇ ਖੜੀ ਹੈ ਅਤੇ ਮੋਰਚੇ ਦੀਅਾਂ ਮੰਗਾਂ ਨੂੰ ਜਾਇਜ ਮੰਨਦੀ ਹੈ। ਇਸ ਮੌਕੇ ਬਾਰ ਮੈਂਬਰ ਸੁਖਦਰਸ਼ਨ ਸਿੰਘ ਚੌਹਾਨ,  ਛਿੰਦਰਪਾਲ, ਅਵਤਾਰ ਸਿੰਘ, ਜਗਤਾਰ ਸਿੰਘ, ਰਾਜ ਕੁਮਾਰ ਮਨਚੰਦਾ, ਸੁਰੇਸ਼ ਕੁਮਾਰ ਸ਼ਰਮਾ, ਹਰਬੰਸ ਸਿੰਘ ਚੌਹਾਨ, ਸੁਰਜੀਤ ਗਰੇਵਾਲ, ਕਿਰਤੀ ਸ਼ਰਮਾ ਅਤੇ ਵਕੀਲਾਂ ਦੇ ਕਲਰਕ ਮੌਜੂਦ ਸਨ।

.

LEAVE A REPLY