ਦਸੂਹਾ (ਪੰਜਾਬ ਦੈਨਿਕ ਨਿਊਜ਼) ਸੰਦੀਪ ਕੁਮਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਐਮ ਐਸ ਸੀ (ਜੁਆਲੋਜੀ) ਸਮੈਸਟਰ ਤੀਜਾ ਦੇ ਨਤੀਜਿਆਂ ਵਿੱਚ ਜੇ ਸੀ ਡੀ ਏ ਵੀ ਕਾਲਜ ਦਸੂਹਾ ਦੀਆਂ ਵਿਦਿਆਰਥਣਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਦੱਸਿਆ ਕਿ ਦੀਕਸ਼ਾ ਨਿਰਦੇਸ਼ 89. 8 % ਅੰਕ , ਰਘੂਨਿੰਦਿਕਾ 88. 6% ਅੰਕ ਅਤੇ ਸ਼ਾਗੁਨਾ ਖਜੂਰੀਆ 87% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਜਿਲ੍ਹਾ ਹੁਸ਼ਿਆਰਪੁਰ ਦੀਆਂ ਪਹਿਲੀਆਂ ਤਿੰਨ ਪੁਜੀਸ਼ਨਾਂ ਉਪਰ ਕਬਜ਼ਾ ਕੀਤਾ ਹੈ। ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਵਧਾਈ ਵਿਦਿਆਰਥੀਆਂ ਨੂੰ ਦਿੰਦਿਆਂ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਪ੍ਰੋ ਦੀਪਕ ਸੈਣੀ, ਡਾ ਜਪਿੰਦਰ ਕੌਰ ਰੂਪ ਅਤੇ ਪ੍ਰੋ ਕਮਲ ਮਹਿਤਾ ਮੌਜੂਦ ਸਨ। ਇਸ ਮੌਕੇ ਵਾਇਸ ਪ੍ਰਿੰਸੀਪਲ ਪ੍ਰੋ ਕਮਲ ਕਿਸ਼ੋਰ, ਪ੍ਰੋ ਜਸਬੀਰ ਕੌਰ ਅਤੇ ਰਜਿਸਟਰਾਰ ਪ੍ਰੋ ਓਂਕਾਰ ਸਿੰਘ ਮੌਜੂਦ ਸਨ।

LEAVE A REPLY