ਕਪੂਰਥਲਾ ਪੰਜਾਬ ਦੈਨਿਕ ਨਿਊ (ਰਵਿੰਦਰ ਰਵੀ ) ਕਪੂਰਥਲਾ ਦੀ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਪੰਜਾਬ ਸਰਕਾਰ ਵਲੋੰ ਜਾਰੀ ਹੁਕਮਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹਦੂਦ ਅੰਦਰ ਦੁਕਾਨਾਂ ਖੋਲਣ ਲਈ ਨਵਾਂ ਸਮਾਂ ਸਾਰਣੀ ਜਾਰੀ ਕੀਤੀ ਹੈ।ਨਵੇੰ ਹੁਕਮ 25 ਮਈ ਤੋੰ 31 ਮਈ ਤੱਕ ਲਾਗੂ ਰਹਿਣਗੇ।ਇਸ ਤੋੰ ਇਲਾਵਾ ਸਬਜ਼ੀ ਤੇ ਫਰੂਟ ਦੀਆ ਦੁਕਾਨਾਂ 8 ਵਜੇ ਤੋੰ ਦੁਪਹਿਰ 2 ਵਜੇ ਤਕ ਖੁੱਲਣਗੀਆਂ। ਇਨ੍ਹਾਂ ਦੁਕਾਨਾਂ ਤੋੰ ਇਲਾਵਾ ਬਾਕੀ ਦੁਕਾਨਾਂ ਸੋਮਵਾਰ ਤੋੰ ਸ਼ੁੱਕਰਵਾਰ ਕੇਵਲ 9 ਵਜੇ ਤੋੰ ਸ਼ਾਮ 5 ਵਜੇ ਤੱਕ ਖੁੱਲਣਗੀਆ। ਸਬਜ਼ੀ, ਫਰੂਟ ਮੰਡੀ ਫਗਵਾੜਾ ਸਵੇਰੇ 6 ਵਜੇ ਤੋੰ ਦੁਪਹਿਰ 12 ਵਜੇ ਤੱਕ ਖੁੱਲਣਗੀਆਂ। ਜਿਸ ਤਰ੍ਹਾਂ ਜਿਸ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟਦੀ ਜਾਏਗੀ ਸਰਕਾਰ ਵੱਲੋਂ ਲੋਕਾਂ ਨੂੰ ਰਿਆਇਤ ਦਿੱਤੀ ਜਾਏਗੀ ਤਾਂ ਜੋ ਗਰੀਬ ਲੋਕ ਆਪਣੀ ਰੋਟੀ ਸਹੀ ਢੰਗ ਨਾਲ ਕਮਾ ਕੇ ਖਾ ਸਕਣ I

 

LEAVE A REPLY