ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਭਜਨ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠਾਂ ਹੋਈ ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ 26 ਮਈ ਨੂੰ ਪੂਰੇ 6 ਮਹੀਨੇ ਹੋ ਰਹੇ ਹਨ ਤੇ ਉਸ ਦਿਨ ਹੀ ਬੀਜੇਪੀ ਸਰਕਾਰ ਦੇ ਵੀ 7 ਸਾਲ ਪੂਰੇ ਹੋ ਰਹੇ ਹਨ ਜਿਸ ਕਰਕੇ ਇਸ ਦਿਨ ਨੂੰ ਸੰਯੁਕਤ ਕਿਸਾਨ ਮੋਰਚੇ ਨੇ ਰੋਸ ਵਜੋ ਕਾਲ਼ਾ ਦਿਨ ਦੇ ਤੌਰ ਤੇ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਮੁਤਾਬਕ ਉਸ ਦਿਨ ਮਾਨਸਾ ਰੇਲਵੇ ਸਟੇਸ਼ਨ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੀ ਅਰਥੀ ਸਾੜੀ ਜਾਵੇਗੀ ਤੇ ਸਾਰੇ ਘਰਾਂ ਦੁਕਾਨਾਂ ਵ੍ਹੀਕਲਾਂ ਤੇ ਕਾਲੇ ਝੰਡੇ ਲਹਿਰਾਉਣ ਦਾ ਵੀ ਐਲਾਨ ਕੀਤਾ ਇਸ ਮੌਕੇ ਬੀਕੇਯੂ ਮਾਨਸਾ ਦੇ ਤੇਜ ਸਿੰਘ ਚਕੇਰੀਆਂ ਪੰਜਾਬ ਕਿਸਾਨ ਯੂਨੀਅਨ ਦੇ ਸੁਖਚਰਨ ਸਿੰਘ ਦਾਨੇਵਾਲੀਆ,ਬੀ ਕੇ ਯੂ ਡਕੌਂਦਾ ਦੇ ਮਹਿਲਾ ਆਗੂ ਐਡਵੋਕੇਟ ਬਲਬੀਰ ਕੌਰ , ਮੇਜਰ ਸਿੰਘ ਦੂਲੋਵਾਲ, ਇਕਬਾਲ ਸਿੰਘ ਮਾਨਸਾ ,ਦਲਜੀਤ ਸਿੰਘ ,ਅਵਤਾਰ ਸਿੰਘ, ਰਤਨ ਭੋਲਾ ,ਜਗਦੇਵ ਚਕੇਰੀਆਂ , ਸਰਪੰਚ ਬਲਕਾਰ ਖੋਖਰ, ਆਦਿ ਆਗੂ ਹਾਜ਼ਰ ਸਨ

LEAVE A REPLY