ਗੜ੍ਹਦੀਵਾਲਾ ( ਸੰਦੀਪ  ਕੁਮਾਰ )  ਅੱਜ ਗੜ੍ਹਦੀਵਾਲਾ ਵਿਖੇ 8 ਲੱਖ 30 ਹਜਾਰ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 4 ਵਿਚ ਪੈਂਦੇ ਖੱਦਰ ਭੰਡਾਰ ਚੌਂਕ ਦੀਆਂ ਸੜਕਾਂ ਬਣਾਉਣ ਦੇ ਕਾਰਜ ਸ਼ੁਰੂ ਕੀਤੇ ਗਏ। ਜਿਸ ਨੂੰ ਦਾ ਉਦਘਾਟਨ ਨਗਰ ਕੌਂਸਲ ਗੜਦੀਵਾਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਅਤੇ ਵਾਰਡ ਕੌਂਸਲਰ ਹਰਵਿੰਦਰ ਸਿੰਘ ਸੋਨੂੰ ਵਲੋਂ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਹਲਕਾ ਵਿਧਾਇਕ ਸਰਦਾਰ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਹੇਠ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਅੱਜ ਖੱਦਰ ਭੰਡਾਰ ਗੜ੍ਹਦੀਵਾਲਾ ਨਜਦੀਕ ਡੀ ਏ ਵੀ ਪਬਲਿਕ ਸਕੂਲ ਗੜ੍ਹਦੀਵਾਲਾ ਦੀਆਂ ਗਲੀਆਂ ਨੂੰ ਨਵੀਆਂ ਬਣਾਉਣ ਦੇ ਕਾਰਜ ਆਰੰਭ ਕੀਤੇ ਗਏ ਹਨ ਅਤੇ ਚੋਣ ਜਾਪਤਾ ਤੋਂ ਪਹਿਲਾਂ ਪਹਿਲਾਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਬਣਾਉਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਵਾਰਡ ਕੌਂਸਲ ਹਰਵਿੰਦਰ ਸਿੰਘ ਸੋਨੂੰ ਨੇ ਦੱਸਿਆ ਕਿ ਵਾਰਡ ਨੰਬਰ 4 ਵਿਚ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਪੁਰਾ ਕਰਨ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਖੱਦਰ ਭੰਡਾਰ ਦੀ ਗਲੀਆਂ ਬਣਾਉਣ ਦਾ ਦਾ ਵਾਅਦਾ ਜੋ ਵਾਰਡ ਵਾਸੀਆਂ ਨਾਲ ਕੀਤਾ ਸੀ ਉਸ ਨੂੰ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਬਾਕੀ ਕੰਮਾਂ ਨੂੰ ਵੀ ਜਲਦ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਵਾਰਡ ਪ੍ਰਧਾਨ ਅਮਿਤ ਸ਼ਰਮਾ,ਸਾਬਕਾ ਕੌਂਸਲਰ ਪ੍ਰਵੀਨ ਲਤਾ, ਰਣਜੀਤ ਪੁਰੀ, ਜਸ ਮੰਗਤ, ਠੇਕੇਦਾਰ ਰੇਸ਼ਮ ਸਿੰਘ, ਸ਼ਿੰਦਾ ਪ੍ਰਧਾਨ, ਮਿੰਟਾਂ ਵਰਮਾ, ਟੀਨੂੰ, ਮੋਹਿਤ ਮਿਤਲ, ਭਗਵੰਤ ਕਿਸ਼ੋਰ, ਗੌਤਮ ਵਰਮਾ,ਕਲਰਕ ਲਖਵੀਰ ਲੱਖੀ, ਸ਼ੁਭਾਸ਼ ਚੰਦ ਭਾਸ਼ੀ, ਰਜਨੀ ਗੁਪਤਾ,ਮਾਸਟਰ ਪਰਮਜੀਤ ਸਿੰਘ, ਅਸ਼ੋਕ ਜੋਸ਼ੀ, ਅਸ਼ਵਨੀ ਕੁਮਾਰ ਆਦਿ ਹਾਜਰ ਸਨ।

.

LEAVE A REPLY