ਮਾਨਸਾ(ਗੁਰਜੰਟ ਸਿੰਘ ਬਾਜੇਵਾਲੀਆ)  ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ (ਫੂਲ) ਦੀ ਇਕੱਤਰਤਾ ਹੋਈ ਤੇ ਇਸ ਵਿੱਚ ਜਲੌਰ ਸਿੰਘ ‘ਦੂਲੋਵਾਲ’ ਬਲਕਾਰ ਖੋਖਰ ਪ੍ਰੈੱਸ ਸਕੱਤਰ ਅਤੇ ਮਾੜਾ ਸਿੰਘ ਇਸ ਮੌਕੇ ਪਿੰਡ ਖੋਖਰ ਕਲਾਂ ਦੀ ਇਕਾਈ ਪੱਧਰੀ ਚੋਣ ਕੀਤੀ ਗਈ। ਪ੍ਰਧਾਨ ਸਾਉਣ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ, ਸੈਕਟਰੀ ਗੁਲਜਾਰ ਸਿੰਘ ਸਰਪੰਚ, ਸਹਾਇਕ ਸੈਕਟਰੀ ਸੁਖਦੇਵ ਸਿੰਘ ਨੰਬਰਦਾਰ, ਖਜਾਨਚੀ ਮੱਖਣ ਬਰਾੜ, ਹਰਬੰਸ ਸਿੰਘ, ਪਰਮਜੀਤ ਸਰਪੰਚ, ਰਾਜ ਸਿੰਘ, ਜਗਸੀਰ ਸਿੰਘ ਸੀਰਾ, ਵਿੰਦਰ ਮਿਸਤਰੀ, ਮਲਕੀਤ ਸਿੰਘ ਕਾਰਜਕਾਰੀ ਮੈਂਬਰ ਚੁਣੇ ਗਏ।

ਚੋਣ ਤੋਂ ਬਾਅਦ ਕਾਮਰੇਡ ਤਰਸੇਮ ਚੰਦ ਖਜਾਨਚੀ ਦੀ ਅੰਤਿਮ ਅਰਦਾਸ ਹਾਜਰ ਜਿਲ੍ਹਾ ਕਮੇਟੀ ਅਹੁਦੇਦਾਰਾਂ ਨੇ ਸ਼ਰਧਾਂਜਲੀ ਦੇ ਫੁੱਲ ਭੇਂਟ ਕੀਤੇ ਅਤੇ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਉਪਰੰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਨਰੇਗਾ ਮਜਦੂਰਾਂ ਨੂੰ ਇੱਕ ਸਾਲ ਦੀ ਰੁਜਗਾਰ ਗਰੰਟੀ ਦਿੱਤੀ ਜਾਵੇ ਅਤੇ ਪ੍ਰਤੀ ਦਿਨ ਦਿਹਾੜੀ ਪੰਜ ਸੌ ਰੁਪਏ ਦਿੱਤੇ ਜਾਣ। ਬਿਜਲੀ ਬਿਲ ਮੁਆਫ ਕੀਤੇ ਜਾਣ, ਕੈਪਟਨ ਸਰਕਾਰ ਦੁਆਰਾ ਪੈਨਸ਼ਨ ਵਿੱਚ ਕੀਤਾ ਵਾਧਾ (2500 ਰੁਪਏ) ਦਿੱਤਾ ਜਾਵੇ, ਕਿਰਤੀਆਂ ਅਤੇ ਮੱਧ ਵਰਗ ਲੋਕਾਂ ਨੂੰ ਕਰੋਨਾ ਮਹਾਂਮਾਰੀ ਕਾਰਨ ਘਰ ਦਾ ਰਾਸ਼ਨ ਗੈਸ ਸਿਲੰਡਰ ਦਸ ਹਜਾਰ ਪ੍ਰਤੀ ਮਹੀਨਾ ਜਲਦੀ ਦਿੱਤਾ ਜਾਵੇ ਤਾਂ ਜੋ ਲੋਕ ਆਪਣੇ ਪਰਿਵਾਰਾਂ ਦਾ ਗੁਜਾਰਾ ਚਲਾ ਸਕਣ।

LEAVE A REPLY