ਦਸੂਹਾ (ਸੰਦੀਪ ਕੁਮਾਰ) ਥਾਣਾ ਦਸੂਹਾ ਦੇ ਮੰਡ ਏਰੀਆ (ਬਿਆਸ ਦਰਿਆ) ਨਾਲ ਲੱਗਦੇ ਮੰਡ ਏਰੀਆ ਵਿੱਚ ਭਾਰੀ ਮਾਤਰਾ ਵਿੱਚ ਲਾਹਣ ਬਰਾਮਦ ਕਰਕੇ ਨਸ਼ਟ ਕੀਤੀ ਗਈ। ਜਿਸ ਸਬੰਧ ਵਿੱਚ SSP ਨਵਜੋਤ ਸਿੰਘ ਮਾਹਲ ਹੁਸਿਆਰਪੁਰ ਵੱਲੋਂ ਨਜਾਇਜ਼ ਸ਼ਰਾਬ ਦੀ ਬ੍ਰਾਮਦਗੀ ਅਤੇ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਸਬੰਧੀ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਰਵਿੰਦਰਪਾਲ ਸਿੰਘ ਸੰਧੂ ਐਸ.ਪੀ. ਤਫਤੀਸ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮਨੀਸ਼ ਕੁਮਾਰ ਉਪ ਕਪਤਾਨ ਪੁਲਿਸ, ਸਬ ਡਵੀਜਨ, ਦਸੂਹਾ ਦੀ ਹਦਾਇਤ ਪਰ ਐਸ.ਆਈ. ਗੁਰਪ੍ਰੀਤ, ਮੁੱਖ ਅਫਸਰ ਥਾਣਾ ਦਸੂਹਾ ਸਮੇਤ ਪੁਲਿਸ ਕਰਮਚਾਰੀਆਂ ਥਾਣਾ ਦਸੂਹਾ ਅਤੇ ਥਾਣਾ ਤਲਵਾੜਾ ਨਾਲ ਰੇਡ ਕਰਕੇ ਪਿੰਡ ਬੇਗਪੁਰ ਮੰਡ ਏਰੀਆ (ਬਿਆਸ ਦਰਿਆ) ਵਿੱਚ ਰੇਡ ਕਰਕੇ ਲਾਹਣ ਅਤੇ ਨਜਾਇਜ ਸ਼ਰਾਬ ਦੇਸੀ ਤਿਆਰ ਕਰਨ ਲਈ ਵਰਤੋਂ ਵਿੱਚ ਲਿਆਂਦਾ ਸਮਾਨ ਬਰਾਮਦ ਕੀਤਾ ਗਿਆ ਮੌਕੇ ਤੇ ਲਾਹੁਣ15,000 ਕਿਲੋਗ੍ਰਾਮ, 25 ਤਰਪਾਲਾਂ ਬਰਾਮਦ ਕੀਤੀਆਂ, ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਮਨੀਸ਼ ਕੁਮਾਰ ਡੀ.ਐਸ.ਪੀ. ਦਸੂਹਾ ਨੇ ਦੱਸਿਆ ਕਿ ਪਿੰਡ ਮੌਜਪੁਰ ਵਗੈਰਾ ਜੋ ਜਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਹਨ ਅਤੇ ਥਾਣਾ ਦਸੂਹਾ ਦੇ ਏਰੀਆ ਬਿਆਸ ਦਰਿਆ ਨਾਲ ਇਹਨਾਂ ਦੀ ਹੱਦ ਲੱਗਦੀ ਹੈ ਤੇ ਇਹਨਾਂ ਪਿੰਡਾਂ ਦੇ ਕੁਝ ਵਿਅਕਤੀ ਥਾਣਾ ਦਸੂਹਾ ਦੇ ਏਰੀਆ ਬਿਆਸ ਕਿਨਾਰੇ ਸਰਕੰਡੇ ਅਤੇ ਕਾਹ ਦੀ ਆੜ ਵਿੱਚ ਨਜਾਇਜ ਸ਼ਰਾਬ ਕਸੀਦ ਕਰਕੇ ਜਿਲ੍ਹਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਏਰੀਆ ਅੰਦਰ ਵੇਚਦੇ ਹਨ ਜੋ ਰੇਡ ਕਰਨ ਤੇ ਪੁਲਿਸ ਦਾ ਪਤਾ ਲੱਗਣ ਤੇ ਗੁਰਦਾਸਪੁਰ ਸਾਈਡ ਭੱਜ ਜਾਂਦੇ ਹਨ। ਜੋ ਨਜਾਇਜ਼ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣ ਲਈ ਥਾਣਾ ਦਸੂਹਾ ਅਤੇ ਥਾਣਾ ਤਲਵਾੜਾ ਦੀ ਪੁਲਿਸ ਸਾਂਝੇ ਤੌਰ ਤੇ ਅੱਜ ਮਿਤੀ 16/05/2021 ਨੂੰ ਕੀਤੇ ਸਰਚ ਅਪਰੇਸ਼ਨ ਦੌਰਾਨ ਉਕਤ ਬ੍ਰਾਮਦਗੀ ਕਰਕੇ ਮੁਕੱਦਮਾਂ ਨੰਬਰ 96 ਮਿਤੀ 16/04/2014 ਜੁਰਮ 61/1/14 ਆਬਕਾਰੀ ਐਕਟ ਥਾਣਾ ਦਸੂਹਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY