ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ ਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਦਿਨਾਂ ਵਿੱਚ ਮਾਨਸਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਖੋਲ੍ਹਿਆ ਗਿਆ ਸੀ। ਇਸ ਸੈਂਟਰ ਵਿਚ ਬਹੁਤ ਵਿਅਕਤੀਆਂ ਵੱਲੋਂ ਪਿਛਲੇ ਕੁੱਝ ਦਿਨਾਂ ਤੋਂ ਫਤਿਹ ਕਿੱਟਾਂ ਨਾ ਮਿਲਣ ਦੀਆਂ ਜਿਆਦਾਤਰ ਸ਼ਿਕਾਇਤਾਂ ਆ ਰਹੀਆਂ ਸਨ। ਇਸ ਦੀ ਵਜ੍ਹਾ ਸਟਾਕ ਵਿੱਚ ਫਤਿਹ ਕਿੱਟਾਂ ਦਾ ਨਾ ਹੋਣਾ  ਸੀ। ਇਸ ਸਬੰਧੀ ਮਾਨਸਾ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਵੱਲੋਂ ਜਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਇਹਨਾਂ ਕਿਟਾਂ ਦਾ ਪ੍ਰਬੰਧ ਕਰਵਾਉਣ ਲਈ ਕਿਹਾ ਗਿਆ ਜਿਸਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਫਤਿਹ ਕਿੱਟਾਂ ਪੰਜਾਬ ਸਰਕਾਰ ਤੋਂ ਮੰਗਵਾ ਕੇ ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਦੇਣ ਦਾ ਭਰੋਸਾ ਦਿੱਤਾ ਗਿਆ ਪਰ ਜਿੰਨਾਂ ਸਮਾਂ ਕਰੋਨਾਂ ਬਿਮਾਰੀ ਦੇ ਇਲਾਜ ਲਈ ਫਤਿਹ ਕਿੱਟਾਂ ਨਹੀਂ ਆਉਂਦੀਆਂ, ਉਨਾਂ ਸਮਾਂ ਨਾਗਰਿਕ ਤਾਲਮੇਲ ਅਤੇ ਕੋਵਿਡ ਸਹਾਇਤਾ ਕੇਂਦਰ ਦੀ ਟੀਮ ਵੱਲੋਂ ਮਾਨਸਾ ਦੇ ਐਨਜੀਓ ਰਾਹੀਂ ਕਰੋਨਾਂ ਪੋਜ਼ੀਟਿਵ ਮਰੀਜ਼ਾਂ ਲਈ ਜਰੂਰੀ ਦਵਾਈ ਆਪਣੇ ਪੱਧਰ ਤੇ ਮਰੀਜ਼ਾਂ ਨੂੰ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਸ ਅਧੀਨ ਅੱਜ 100 ਦੇ ਕਰੀਬ ਮੈਡੀਸਨ ਦੀਆਂ ਕਿੱਟਾਂ ਜ਼ੋ ਕਿ ਮਾਨਸਾ ਆਈਐਮਏ ਦੇ ਡਾਕਟਰਾਂ ਵੱਲੋਂ ਨਿਰਧਾਰਤ ਕੀਤੀਆਂ ਗਈਆਂ ਸਨ, ਨੂੰ ਗਰੀਬ ਵਿਅਕਤੀਆਂ ਨੂੰ ਵੰਡਿਆ ਗਿਆ। ਇੰਨ੍ਹਾਂ ਵਿਚੋਂ 50 ਕਿੱਟਾਂ ਸ੍ਰੀ ਬਾਲਾ ਜੀ ਪਰਿਵਾਰ ਸੰਘ ਮਾਨਸਾ ਵੱਲੋਂ ਦਿੱਤੀਆਂ ਗਈਆਂ, 20 ਕਿਟਾਂ ਰਾਜੇਸ਼ਵਰ ਕੁਮਾਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵੱਲੋਂ ਅਤੇ 30 ਕਿੱਟਾਂ ਮਨੋਜ ਕੁਮਾਰ ਲਵਲੀ ਪਹਿਨਾਵਾ ਗਾਰਮੈਂਟਸ ਵੱਲੋਂ ਦਿਤੀਆਂ ਗਈਆਂ। ਇੰਨ੍ਹਾਂ ਕਿੱਟਾਂ ਨੂੰ ਕਰੋਨਾ ਪਾਜੇਟਿਵ ਮਰੀਜ਼ਾਂ ਨੂੰ ਦੇਣ ਦੀ ਸ਼ੁਰੂਆਤ ਸੁਖਵਿੰਦਰ ਸਿੰਘ ਸੀਐਮਓ, ਡਾ ਰਣਜੀਤ ਰਾਏ ਡਿਪਟੀ ਸੀਐਮਓ, ਐਸਐਮਓ ਡਾ ਰੂਬੀ, ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਮਨੀਸ਼ ਬੱਬੀ ਦਾਨੇਵਾਲੀਆ ਵੱਲੋਂ ਕਰਵਾਈ ਗਈ। ਇਸ ਸਮੇਂ ਡਾH ਧੰਨਾ ਮੱਲ ਗੋਇਲ ਸੂਬਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ, ਪਵਨ ਕੁਮਾਰ ਐਫਸੀਆਈ, ਸਤੀਸ਼ ਮਹਿਤਾ, ਗੁਰਪ੍ਰੀਤ ਸਿੰਘ ਭੁੱਚਰ, ਕਮਲਪ੍ਰੀਤ ਸਿੰਘ ਡੀਐਮ, ਬਲਜਿੰਦਰ ਸਿੰਘ ਏਡੀਐਮ, ਗੁਰਪ੍ਰੀਤ ਸਿੰਘ, ਐਡਵੋਕੇਟ ਕਮਲ ਗੋਇਲ, ਰਣਦੀਪ ਸ਼ਰਮਾ ਐਡਵੋਕੇਟ, ਰਮੇਸ਼ ਕੁਮਾਰ ਲੈਬਾਰਟਰੀ ਵਾਲੇ, ਡਾ ਕ੍ਰਿਸ਼ਨ ਸੇਠੀ, ਬੌਬੀ, ਸ਼ਿੰਗਾਰਾ ਖਾਨ, ਮਿੰਟੂ ਮਾਨਸਾ, ਹਨੀ ਵਰਮਾ, ਟੀਟੂ ਚਰਾਇਆ ਆਦ ਹਾਜ਼ਰ ਸਨ।

LEAVE A REPLY