ਕੋਟਕਪੂਰਾ ਪੰਜਾਬ ਦੈਨਿਕ ਨਿਊਜ਼ (ਸੰਦੀਪ ਕੁਮਾਰ )   ਹਲਕਾ ਕੋਟਕਪੂਰਾ ਦੇ ਮਸੀਹੀ ਭਾਈਚਾਰੇ ਵਲੋਂ ਪਾਸਟਰ ਐਸੋਸੀਏਸਨ ਕੋਟਕਪੂਰਾ ਅਤੇ   ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਦੀ ਅਗਵਾਈ ਹੇਠ ਐਸ ਡੀ ਐਮ ਅਮਰਿੰਦਰ ਸਿੰਘ ਟਿਵਾਣਾ ਕੋਟਕਪੂਰਾ ਨੂੰ ਇੱਕ ਵਫਦ ਦੇ ਰੂਪ ਵਿੱਚ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਰੈਂਸ ਚੌਧਰੀ ਅਤੇ ਆਰਿਫ਼ ਚੌਹਾਨ ਨੇ ਕਿਹਾ ਕਿ ਕੋਟਕਪੂਰਾ ਵਿੱਚ ਕਬਿਰਸਤਾਨ ਨਾ ਹੋਣ ਕਾਰਨ ਜਿਸ ਤਰ੍ਹਾਂ ਕਰੋਨਾ ਬੀਮਾਰੀ ਕਾਰਨ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਰੱਬ ਨਾ ਖਾਸਤਾ ਕਿਸੇ ਵੀ ਵਿਅਕਤੀ ਦੀ ਮੌਤ ਹੋ ਜਾਵੇ ਤਾਂ ਮ੍ਰਿਤਕ ਦੇ ਪਰਿਵਾਰਾ ਨੂੰ ਇਹੋ ਜਿਹੇ ਹਾਲਾਤਾਂ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

ਉਹਨਾਂ ਕਿਹਾ ਕਿ ਧਨਾਢ ਲੋਕਾਂ ਨੇ ਪੰਜਾਬ ਦੇ ਸ਼ਹਿਰਾ ਅਤੇ ਪਿੰਡਾਂ ਵਿੱਚ ਲੱਖਾਂ ਏਕੜ ਸਰਕਾਰੀ ਅਤੇ ਪੰਚਾਇਤੀ ਜ਼ਮੀਨਾਂ ਤੇ ਨਜਾਇਜ ਕਬਜੇ ਕੀਤੇ ਹੋਏ ਨੇ ਉਸ ਬਾਰੇ ਸਰਕਾਰ ਅਤੇ ਪ੍ਰਸ਼ਾਸਨ ਅਵੇਸਲੀ ਹੋਈ ਪਈ ਹੈ ਕਿਉਕਿ ਉਹਨਾਂ ਲੋਕਾਂ ਨੂੰ ਸੱਤਾ ਪੱਖ ਦੀ ਸਰਪਰਸਤੀ ਹਾਸਿਲ ਹੈ ਪਰ ਜੇਕਰ ਕਬਿਰਸਤਾਨ ਅਤੇ ਜੰਜਘਰਾ ਲਈ ਜ਼ਮੀਨ ਦੀ ਮੰਗ ਕੀਤੀ ਜਾਂਦੀ ਹੈ ਤਾਂ ਸਰਕਾਰ ਅਤੇ ਪ੍ਰਸਾਸਨ ਨਕਾਰਾਤਮਿਕ ਦ੍ਰਿਸ਼ਟੀਕੋਣ ਅਪਣਾ ਲੈਂਦਾ ਹੈ। ਉਹਨਾਂ ਕਿਹਾ ਕਿ  ਕੋਟਕਪੂਰਾ ਦੇ ਲੋਕ ਪਿਛਲੇ ਦਸ ਸਾਲ ਤੋਂ ਕਬਿਰਸਤਾਨ ਦੀ ਮੰਗ ਕਰ ਰਹੇ ਹਨ ਪਰ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।ਕਾਂਗਰਸ ਆਪਣੇ ਚੋਣ ਮੈਨੀਫੈਸਟੋ ਵਿੱਚ ਘਟਗਿਣਤੀਆ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਪੰਜਾਬ ਦਾ ਅਵਤਾਰ ਅਤੇ ਗੌਰਵ ਕਹਿੰਦੀ ਹੈ ਪ੍ਰੰਤੂ ਉਹਨਾਂ ਨੂੰ ਦਿੰਦੀ ਕੁੱਝ ਨਹੀਂ ਉਹਨਾਂ ਕਿਹਾ ਕਿ ਅਗਰ ਕਿਸੇ ਮਸੀਹੀ ਭੈਣ ਭਰਾ ਦੀ ਮੌਤ ਹੁੰਦੀ ਹੈ ਤਾਂ ਸਾਨੂ ਮਜਬੂਰਨ ਹਾਈਵੇ ਤੇ ਸੜਕ ਪੁੱਟ ਕੇ ਦਫਨਾਉਣਾ ਪਵੇਗਾ ਉਹਨਾਂ ਕਿਹਾ ਅੱਜ ਅਸੀਂ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਰਾਹੀਂ ਬੇਨਤੀ ਕੀਤੀ ਹੈ ਕਿ ਕੋਟਕਪੁਰਾ ਵਿਖ਼ੇ ਮਸੀਹੀ ਭਾਈਚਾਰੇ ਲਈ ਆਪਣੇ ਮੁਰਦੇ ਦਫ਼ਨਾਉਣ ਵਾਸਤੇ ਕਬਿਰਸਤਾਨ ਨਹੀਂ ਹੈ ਕਿਸੇ ਮਸੀਹੀ ਦੀ ਮੋਤ ਹੋਣ ਉਪਰੰਤ ਪੀੜਿਤ ਪਰਿਵਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਇਹ ਸਾਡੇ ਮੌਲਿਕ ਅਧਿਕਾਰਾ ਦੀ ਸ੍ਰੇਣੀ ਵਿੱਚ ਆਉਂਦਾ ਹੈ ਅਤੇ ਕੋਈ ਮੁਸ਼ਕਿਲ ਨਾ ਆਵੇ ਤੁਰੰਤ ਅਲਾਟਮੈਂਟ ਕੀਤੀ ਜਾਵੇ। ਅਗਰ ਇੱਕ ਮਹੀਨੇ ਅੰਦਰ ਕੋਈ ਕਾਰਵਾਈ ਨਾ ਹੋਈ ਤਾਂ ਮਜਬੂਰਨ ਮਸੀਹੀ ਭਾਈਚਾਰੇ ਨੂੰ ਐਸ ਡੀ ਐਮ ਦਫਤਰ ਦਾ ਅਣਮਿੱਥੇ ਸਮੇਂ ਲਈ ਘਿਰਾਓ ਕਰਨਾ ਪਵੇਗਾ। ਇਸ ਮੌਕੇ ਗੁਰਬਾਜ਼ ਮਸੀਹ ਕੋਆਰਡੀਨੇਟਰ ਮਾਲਵਾ, ਪਾਸਟਰ ਬਰਕਤ ਮਸੀਹ, ਪਾ.ਪ੍ਰੇਮ ਜੌਹਨ,ਪਾ.ਪ੍ਰੇਮ ਸਿੱਧੂ,ਪਾ.ਮਹਿੰਦਰ ਮਸੀਹ, ਪਾ.ਸੋਨੂੰ, ਪਾ.ਕਾਲਾ ਮਸੀਹ ਪਾ.ਰਾਕੇਸ਼ ਮਸੀਹ,ਪਾ.ਨਾਹਰ ਮਸੀਹ, ਠੇਕੇਦਾਰ ਗੁਲਜ਼ਾਰ ਮਸੀਹ, ਜੱਗਾ ਮਸੀਹ, ਸੁਲੱਖਣ ਮਸੀਹ ਆਦਿ ਸ਼ਾਮਿਲ ਹੋਏI

.

LEAVE A REPLY