ਮਾਨਸਾ/ਜਲੰਧਰ  (ਗੁਰਜੰਟ ਸਿੰਘ ਬਾਜੇਵਾਲੀਆ/ ਅਨਿਲ ) ਵਧੀਕ ਜ਼ਿਲ੍ਹਾ ਮੈਜਿਸਟਰੇਟ  ਸੁਖਪ੍ਰੀਤ ਸਿੰਘ ਸਿੱਧੂ ਵੱਲੋਂ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਮੁਨਾਫਾਖੋਰੀ ਰੋਕਣ ਦੇ ਉਦੇਸ਼ ਨਾਲ ਕੋਵਿਡ-19 ਮਰੀਜ਼ਾਂ ਨੂੰ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਵੱਖ-ਵੱਖ ਐਂਬੂਲੈਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ।ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਕੋਵਿਡ-19 ਨਾਲ ਪ੍ਰਭਾਵਿਤ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਲਈ ਕੁਝ ਐਂਬੂਲੈਂਸ ਮਾਲਕਾਂ ਵੱਲੋਂ ਮੁਨਾਫਾਖੋਰੀ ਕੀਤੀ ਜਾ ਰਹੀ ਹੈ ਅਤੇ ਨਾਜਾਇਜ਼ ਰੇਟ ਵਸੂਲੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੋਵਿਡ ਮਰੀਜ਼ਾਂ ਦੀ ਸੁਵਿਧਾ ਲਈ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕੀਤੇ ਗਏ ਹਨ ਜਿਸ ਵਿੱਚ ਐਂਬੂਲੈਂਸ ਵੈਨ/ਇਨੋਵਾ ਐਂਬੂਲੈਂਸ 25 ਕਿਲੋਮੀਟਰ ਤੱਕ ਘੱਟੋ-ਘੱਟ ਕਿਰਾਇਆ 2500 ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 12 ਰੁਪਏ ਪ੍ਰਤੀ ਕਿਲੋਮੀਟਰ ਅਤੇ ਇਸੇ ਤਰ੍ਹਾਂ ਵੈਂਟੀਲੇਟਰ ਐਂਬੂਲੈਂਸ ਵੈਨ 25 ਕਿਲੋਮੀਟਰ ਤੱਕ ਘੱਟੋ-ਘੱਟ ਕਿਰਾਇਆ 5000 ਰੁਪਏ ਅਤੇ 25 ਕਿਲੋਮੀਟਰ ਤੋਂ ਵੱਧ 25 ਰੁਪਏ ਪ੍ਰਤੀ ਕਿਲੋਮੀਟਰ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ/ਸੰਸਥਾ ਵੱਲੋਂ ਨਿਰਧਾਰਿਤ ਰੇਟ ਤੋਂ ਜ਼ਿਆਦਾ ਪੈਸੇ ਵਸੂਲੇ ਜਾਂਦੇ ਹਨ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਤੁਰੰਤ ਲਾਗੂ ਹੋਣਗੇ।

ਕੋਵਿਡ-19 ਦੇ ਮਰੀਜ਼ਾਂ ਤੋਂ ਪ੍ਰਾਈਵੇਟ ਐਂਬੂਲੈਂਸਾਂ ਵਾਲਿਆਂ ਵੱਲੋਂ ਵਾਧੂ ਪੈਸੇ ਵਸੂਲਣ ਦੀਆਂ ਖਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸ਼ਨੀਵਾਰ ਨੂੰ ਮਰੀਜ਼ਾਂ ਨੂੰ ਰਾਹਤ ਦਿੰਦਿਆਂ ਜ਼ਿਲ੍ਹੇ ਵਿਚ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਤੈਅ ਕਰ ਦਿੱਤੇ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਐਂਬੂਲੈਂਸ ਵੈਨਾਂ ਲਈ ਘੱਟ ਤੋਂ ਘੱਟ 1200 ਰੁਪਏ ਪਹਿਲੇ 15 ਕਿਲੋਮੀਟਰ ਲਈ ਅਤੇ ਮੁੱਢਲੀ ਜੀਵਨ ਸਹਾਇਤਾ ਲਈ 2000 ਸੀਸੀ ਤੱਕ ਦੀ ਬੀ. ਐਲ. ਐਸ. ਐਂਬੂਲੈਂਸਾਂ ਵਿੱਚ ਵਾਧੂ ਯਾਤਰਾ ਲਈ 12 ਰੁਪਏ ਪ੍ਰਤੀ ਕਿਲੋਮੀਟਰ ਵਾਧੂ ਤੈਅ ਕੀਤੇ ਗਏ ਹਨ। ਇਸੇ ਤਰ੍ਹਾਂ 2000 ਸੀ.ਸੀ. ਤੋਂ ਜ਼ਿਆਦਾ ਵਾਲੀ ਐਂਬੂਲੈਂਸ ਲਈ ਪਹਿਲੇ 15 ਕਿਲੋਮੀਟਰ ਲਈ ਘੱਟੋ-ਘੱਟ 1500 ਰੁਪਏ ਅਤੇ ਵਾਧੂ ਯਾਤਰਾ ਲਈ ਪ੍ਰਤੀ ਕਿਲੋਮੀਟਰ 15 ਰੁਪਏ ਅਤੇ ਐਡਵਾਂਸ ਕਾਰਡੀਅਕ ਲਾਈਫ਼ ਸਪੋਰਟ ਨਾਲ ਲੈਸ ਇਕ ਐਂਬੂਲੈਂਸ ਲਈ ਪਹਿਲੇ 15 ਕਿਲੋਮੀਟਰ ਲਈ 2,000 ਰੁਪਏ ਨਿਰਧਾਰਿਤ ਕਿਰਾਇਆ ਹੋਵੇਗਾ ਅਤੇ 20 ਰੁਪਏ ਪ੍ਰਤੀ ਕਿਲੋਮੀਟਰ ਵਾਧੂ ਯਾਤਰਾ ਲਈ ਤੈਅ ਕੀਤੇ ਗਏ ਹਨ । ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਕ ਐਂਬੂਲੈਂਸ ਇਕ ਕੋਵਿਡ -19 ਮਰੀਜ਼ ਨੂੰ 10 ਕਿਲੋਮੀਟਰ ਦੀ ਦੂਰੀ ‘ਤੇ ਸ਼ਹਿਰ ਵਿਚ ਉਤਾਰਦੀ ਹੈ ਤਾਂ ਉਸ ਦਾ ਕਿਰਾਇਆ 1000 ਰੁਪਏ ਅਤੇ 10 ਕਿਲੋਮੀਟਰ ਤੱਕ 2000 ਸੀਸੀ ਤੋਂ ਘੱਟ ਅਤੇ ਜ਼ਿਆਦਾ ਵਾਲੀ ਐਂਬੂਲੈਂਸਾਂ ਲਈ ਕ੍ਰਮਵਾਰ 600 ਅਤੇ 800 ਵਸੂਲ ਕੀਤੇ ਜਾਣਗੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਂਬੂਲੈਂਸਾਂ ਲਈ ਦਿਸ਼ਾ-ਨਿਰਦੇਸ਼ਾਂ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚ ਅਟੈਂਡੈਂਟਾਂ ਲਈ ਗਾਹਕਾਂ ਦੇ ਖਰਚੇ ‘ਤੇ ਮਾਸਕ, ਦਸਤਾਨੇ ਅਤੇ ਪੀਪੀਈ ਕਿੱਟਾਂ ਦੀ ਉਪਲਬਧਤਾ ਸ਼ਾਮਲ ਹੈ। ਹਸਪਤਾਲਾਂ ਨੂੰ ਵੈਂਟੀਲੇਟਰ-ਐਂਬੂਲੈਂਸਾਂ ਵਿਚ ਪੈਰਾ ਮੈਡੀਕਲ ਭੇਜਣ ਦੇ ਮਾਮਲੇ ਵਿਚ 1500 ਰੁਪਏ ਵਸੂਲਣ ਦੀ ਆਗਿਆ ਦਿੱਤੀ ਗਈ ਹੈ ਜਦਕਿ ਆਕਸੀਜਨ ਗੈਸ ਲਈ ਐਂਬੂਲੈਂਸਾਂ ਵਾਧੂ ਖਰਚਿਆਂ ਦਾ ਦਾਅਵਾ ਨਹੀਂ ਕਰਨਗੀਆਂ ਅਤੇ ਆਕਸੀਜਨ ਪਲਾਂਟ ਮਾਲਕਾਂ ਨੂੰ ਐਂਬੂਲੈਂਸਾਂ ਵਿਚ ਪਹਿਲ ਦੇ ਅਧਾਰ ‘ਤੇ ਅਤੇ ਨਿਯੰਤ੍ਰਿਤ ਕੀਮਤਾਂ ‘ਤੇ ਆਕਸੀਜਨ ਸਿਲੰਡਰ ਭਰਨ ਦੀ ਹਦਾਇਤ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ -19 ਦੇ ਮਰੀਜ਼ਾਂ ਤੋਂ ਵੱਧ ਕੀਮਤ ਵਸੂਲ ਕਰਨ ਵਾਲਿਆਂ ਖ਼ਿਲਾਫ਼ ਐਪੀਡੈਮਿਕ ਐਕਟ ਅਧੀਨ ਕੇਸ ਦਰਜ ਕਰਨ ਸਮੇਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਂਬੂਲੈਂਸ ਸਬੰਧੀ ਕੋਈ ਮੁਸ਼ਕਲ ਜਾਂ ਸ਼ਿਕਾਇਤ ਹੋਣ ਦੀ ਸੂਰਤ ਵਿੱਚ ਕੰਟਰੋਲ ਰੂਮ ਨੰਬਰ 0181-2224417, 5073123 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਏਸੇ ਹੀ ਤਰ੍ਹਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੁਆਰਾ ਵੀ ਰੇਟ ਨਿਰਧਾਰਿਤ ਕੀਤੇ ਗਏ ਨੇ ਲਿਸਟ ਦੇਖੋ …

LEAVE A REPLY