ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਐੱਸਐੱਸਪੀ ਮਾਨਸਾ ਸੁਰੇਂਦਰ ਲਾਂਬਾ ਨੇ ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਕੋਵਿਡ -19 ਸੰਬੰਧੀ ਜਾਰੀ ਹੋੋਏ ਹੁਕਮਾਂ ਦੀ ਮੁਕੰਮਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਮਾਨਸਾ ਪੁਲਿਸ ਵੱਲੋੋਂ ਕਾਰਵਾਈ ਕਰਦੇ ਹੋੋਏ ਬਿਨਾ ਮਾਸਕ 100 ਵਿਆਕਤੀਆਂ ਦੇ ਚਲਾਣ ਕੱਟੇ ਗਏ ਅਤੇ ਕੋੋਚਿੰਗ ਸੈਂਟਰ, ਆਈਲੈਟਸ ਸੈਂਟਰਾਂ, ਰੈਸਟੋੋਰੈਂਟ ਅਤੇ ਕਲਾਥ ਹਾਊਸ ਦੇ ਮਾਲਕ ਸੰਚਾਲਕਾਂ ਵੱਲੋੋਂ ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾਂ ਕਰਕੇ ਆਪਣੇ ਸੈਂਟਰ, ਦੁਕਾਨਾਂ ਖੋਲ੍ਹਣ ਸੰਬੰਧੀ ਇਹਨਾਂ ਦੇ ਖਿਲਾਫ 5 ਮੁਕੱਦਮੇ ਦਰਜ਼ ਕਰਕੇ 8 ਵਿਆਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਕੋਰੋਨਾ ਸਬੰਧੀ ਹਦਾਇਤਾਂ , ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਹੋੋਰਨਾਂ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਨ, ਤਾਂ ਹੀ ਇਸ ਮਹਾਂਮਾਰੀ ਤੋੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਮਾਨਸਾ ਪੁਲਿਸ ਪੰਜਾਬ ਸਰਕਾਰ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਪ੍ਰਤੀ ਵਚਨਬੱਧ ਹੈ ਅਤੇ ਉਲੰਘਣਾਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ। ਉਨ੍ਹਾਂ ਦੱਸਿਆ ਕਿ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਬਰੀਲੀਐਂਟ ਕੋਚਿੰਗ ਸੈਂਟਰ ਮਾਨਸਾ ਦੇ ਸੰਚਾਲਕ ਵਨੀਤ ਕੁਮਾਰ ਪੁੱਤਰ ਘਣਸ਼ਾਮ ਦਾਸ ਵਾਸੀ ਮਾਨਸਾ, ਮਹੇਸ਼ ਮਿੱਤਲ ਪੁੱਤਰ ਵਿਜੇ ਕੁਮਾਰ ਵਾਸੀ ਮਾਨਸਾ ਅਤੇ ਸੰਦੀਪ ਸਿੰਘ ਪੁੱਤਰ ਸਿਮਰਨਪਾਲ ਸਿੰਘ ਵਾਸੀ ਘਰਾਂਗਣਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਮੁਕੱਦਮਾ ਦਰਜ਼ ਕੀਤਾ ਗਿਆ ਉਨ੍ਹਾਂ ਨੇ ਹਦਾਇਤਾਂ ਦੀ ਉਲੰਘਣਾਂ ਕਰਦਿਆ ਆਪਣਾ ਕੋਚਿੰਗ ਸੈਂਟਰ ਖੋਲਿਆ ਹੋਇਆ ਸੀ ਅਤੇ ਬੱਚਿਆਂ ਦਾ ਇਕੱਠ ਕਰਕੇ ਕਲਾਸਾਂ ਲਗਾ ਕੇ ਉਹਨਾਂ ਨੂੰ ਕੋੋਚਿੰਗ ਦੇ ਰਹੇ ਸਨ।

ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਰੋਅਸਕਿਲ ਆਈਲੈਟਸ ਸੈਂਟਰ ਨੇੜੇ ਤਿੰਨਕੋੋਨੀ ਮਾਨਸਾ ਦੇ ਸੰਚਾਲਕ ਰੌੌਸ਼ਨ ਲਾਲ ਮਿੱਤਲ ਪੁੱਤਰ ਮੋੋਤੀ ਰਾਮ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ-2005 ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ ਉਸ ਨੇ ਆਪਣਾ ਆਈਲੈਟਸ ਸੈਂਟਰ ਖੋਲਿਆ ਹੋੋਇਆ ਸੀ ਅਤੇ ਕਾਫੀ ਬੱਚਿਆ ਨੂੰ ਪੜ੍ਹਾਈ ਕਰਾਉਣ ਲਈ ਬੁਲਾਇਆ ਹੋੋਇਆ ਸੀ।
ਥਾਣਾ ਸਿਟੀ-2 ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਰੋੋਜਵੁੱਡ ਆਈਲੈਟਸ ਸੈਂਟਰ ਕਚਿਹਰੀ ਰੋੋਡ ਮਾਨਸਾ ਦੇ ਸੰਚਾਲਕ ਯਾਦਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਾਨਸਾ ਅਤੇ ਗੁਰਸੇਵਕ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਾਤੜਾਂ ਦੇ ਵਿਰੁੱਧ ਅ/ਧ 188,269 ਹਿੰਦੰ: ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ/2005 ਤਹਿਤ ਮੁਕੱਦਮਾ ਦਰਜ਼ ਕੀਤਾ ਹੈ ਮੁਲਜਿਮਾਂ ਨੇ ਆਪਣਾ ਆਈਲੈਟਸ ਸੈਂਟਰ ਖੋਲਿਆ ਹੋਇਆ ਸੀ ਅਤੇ ਕਾਫੀ ਬੱਚਿਆਂ ਨੂੰ ਪੜ੍ਹਾਈ ਕਰਾਉਣ ਲਈ ਬੁਲਾਇਆ ਹੋੋਇਆ ਸੀ।ਥਾਣਾ ਸਿਟੀ-2 ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਰਾਮ ਕਲਾਥ ਹਾਊਸ ਮਾਨਸਾ ਦੇ ਮਾਲਕ ਰਾਮ ਚੰਦ ਪੁੱਤਰ ਕ੍ਰਿਸ਼ਨ ਚੰਦ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ-2005 ਤਹਿਤ ਮੁਕੱਦਮਾ ਦਰਜ਼ ਕੀਤਾ ਹੈ ਉਸ ਨੇ ਆਪਣੇ ਕੱਪੜੇ ਦੇ ਸੋੋਅਰੂਮ ਵਿੱਚ ਜਿਆਦਾ ਇਕੱਠ ਕੀਤਾ ਹੋਇਆ ਸੀ ਅਤੇ ਜਿਹਨਾਂ ਦੇ ਮਾਸਕ ਵੀ ਨਹੀ ਲੱਗਿਆ ਹੋੋਇਆ ਸੀ।
ਥਾਣਾ ਸਿਟੀ-2 ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਕੁਵਾਲਿਟੀ ਰੈਸਟੋੋਰੈਂਟ ਸਿਨੇਮਾ ਰੋੋਡ ਮਾਨਸਾ ਦੇ ਮਾਲਕ ਗੁਰਪ੍ਰੀਤ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ ਅ/ਧ 188,269 ਹਿੰਦੰ: ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ-2005 ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਕਿ ਮੁਲਜਿਮ ਆਪਣੇ ਰੈਸਟੋੋਰੈਂਟ ਵਿੱਚ ਗਾਹਕਾਂ ਦਾ ਇਕੱਠ ਕਰਕੇ ਖਾਣਾ ਖੁਆ ਰਿਹਾ ਸੀ।

LEAVE A REPLY