ਯੂਥ ਅਕਾਲੀ ਦਲ ਨੌਜਵਾਨਾਂ ਨੁੰ ਧੋਖਾ ਦੇਣ ਲਈ ਕਾਂਗਰਸ ਨੂੰ ਸਬਕ ਸਿਖਾਏਗਾ : ਪਰਮਬੰਸ ਸਿੰਘ ਰੋਮਾਣਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਯੂਥ ਅਕਾਲੀ ਦਲ ਨੇ  ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ ਕਿਉਂਕਿ ਉਸਨੇ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ 55 ਲੱਖ ਘਰਾਂ ਨੂੰ ਹਰ ਘਰ ਵਿਚ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਦਿੱਤੀਆਂ ਸਿਰਫ 35000 ਨੌਕਰੀਆਂ।
ਇਥੇ ‘ਯੂਥ ਮੰਗਦਾ ਜਵਾਬ’ ਮੁਹਿੰਮ ਤਹਿਤ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸੂਬੇ ਵਿਚ ਸੱਤਾ ਸੰਭਾਲਣ ਤੋਂ ਬਾਅਦ ਕਾਂਗਰਸ ਸਰਕਾਰ ਨੌਜਵਾਨਾਂ ਨਾਲ ਕੀਤੇ ਵਾਅਦਿਆਂ ਸਮੇਤ ਸਾਰੇ ਵਾਅਦੇ ਭੁੱਲ ਗਈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਹਰ ਘਰ ਇਕ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਜਦੋਂ ਹਾਲ ਹੀ ਵਿਚ ਹੋਏ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਅਕਾਲੀ ਦਲ ਨੇ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਬਾਰੇ ਇਕ ਜਵਾਬ ਮੰਗਿਆ ਤਾਂ ਸਰਕਾਰ ਨੇ ਕਿਹਾ ਕਿ ਉਸਨੇ ਪਿਛਲੇ ਚਾਰ ਸਾਲਾਂ ਦੌਰਾਨ ਸਿਰਫ 35000 ਨੌਕਰੀਆਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਘਰ ਘਰ ਰੋਜ਼ਗਾਰ ਮੁਹਿੰਮ ਤਹਿਤ 55 ਲੱਖ ਨੌਕਰੀਆਂ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਪਾਬੰਦ ਹੈ।ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਨੌਜਵਾਨਾਂ ਨਾਲ ਸਿਰਫ ਨੌਕਰੀਆਂ ਦੇ ਮਾਮਲੇ ਵਿਚ ਹੀ ਧੋਖਾ ਨਹੀਂ ਕੀਤਾ ਗਿਆ ਸਗੋਂ ਸੂਬੇ ਵਿਚ ਨਸ਼ੇ ਦੀ ਆਦਤ ਹੋਰ ਵੱਧ ਗਈ ਹੈ। ਉਹਨਾਂ ਕਿਹਾ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਉਹਨਾਂ ਅਨਸਰਾਂ ਦੀ ਪੁਸ਼ਤ ਪਨਾਹੀ ਦੇ ਦੋਸ਼ੀ ਹਨ ਜਿਹਨਾਂ ਨੇ ਨਸ਼ਾ ਛੁਡਾਉਣ ਲਈ ਲਿਆਂਦੀਆਂ 5 ਕਰੋੜ ਗੋਲੀਆਂ ਦਾ ਘੁਟਾਲਾ ਕੀਤਾ । ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸੂਬੇ ਦੇ ਹਰ ਕੋਨੇ ਵਿਚ ਨਸ਼ੇ ਦੀ ਵਿਕਰੀ ਹੋਣ ਲੱਗ ਪਈ ਹੈ ਤੇ ਨੌਜਵਾਨ ਇਸ ਨੀਤੀ ਦੇ ਸਭ ਤੋਂ ਵੱਧ ਸ਼ਿਕਾਰ ਹਨ। ਰੋਮਾਣਾ ਨੇ ਇਹ ਵੀ ਕਿਹਾ ਕਿ ਨਾ ਸਿਰਫ ਨਸ਼ੇ ਦੀ ਵਿਕਰੀ ਵਧੀ ਹੈ ਸਗੋਂ ਨੌਜਵਾਨਾਂ ਨੂੰ ਨਜਾਇਜ਼ ਸਰਾਬ ਦੀ ਵਿਕਰੀ ਵੀ ਬਹੁਤ ਵੱਧ ਗਈ ਹੈ ਤੇ ਤਰਨ ਤਾਰਨ ਵਿਚ ਜ਼ਹਿਰੀਲੀ ਤੇ ਨਕਲੀ ਸ਼ਰਾਬ ਦੀ ਵਿਕਰੀ ਕਾਰਨ 126 ਤੋਂ ਵੱਧ ਜਾਨਾਂ ਗਈਆਂ ਹਨ। ਉਹਨਾਂ ਕਿਹਾ ਕਿ ਰਮਨਜੀਤ ਸਿੰਘ ਸਿੱਕੀ ਵਰਗੇ ਕਾਂਗਰਸ ਪਾਰਟੀ ਦੇ ਵਿਧਾਇਕਾਂ ’ਤੇ ਜ਼ਹਿਰੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੇ ਮਾਮਲੇ ਵਿਚ ਸਿੱਧੇ ਦੋਸ਼ ਲੱਗੇ ਹਨ ਪਰ ਇਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਬਜਾਏ ਇਹਨਾਂ ਕੇਸਾਂ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਕਾਂਗਰਸ ਸਰਕਾਰ ਰੇਤ ਮਾਇਨਿੰਗ ਤੇ ਨਜਾਇਜ਼ ਸ਼ਰਾਬ ਵਿਕਰੀ ਸਮੇਤ ਹੋਰ ਨਜਾਇਜ਼ ਧੰਦਿਆਂ ਦੀ ਪ੍ਰਧਾਨਗੀ ਕਰ ਰਹੀ ਹੈ।ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਯੂਥ ਅਕਾਲੀ ਦਲ ਨਾ ਸਿਰਫ ਕਾਂਗਰਸ ਨੂੰ ਨੌਜਵਾਨਾਂ ਤੇ ਸਮਾਜ ਦੇ ਹੋਰ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਕਰ ਦੇਵੇਗਾ ਬਲਕਿ ਉਹ ਆਉਂਦੀਆਂ ਚੋਣਾਂ ਵਿਚ ਨੌਜਵਾਨਾਂ ਨਾਲ ਰਲ ਕੇ ਕਾਂਗਰਸ ਨੂੰ ਸਬਕ ਵੀ ਸਿਖਾਏਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਹਲਕਾ ਇੰਚਾਰਜ ਜਗਦੀਪ ਸਿੰਘ ਨਕਈ ਨੇ ਕਿਹਾ ਅਜ ਪੰਜਾਬ ਦਾ ਹਰ ਵਰਗ ਅਕਾਲੀ ਸਰਕਾਰ ਦੀਆਂ ਨੀਤੀਆਂ ਨੂੰ ਯਾਦ ਕਰ ਰਿਹਾ ਹੈ ਇਸ ਮੌਕੇ ਯੂਥ ਪ੍ਰਧਾਨ ਗੁਰਪ੍ਰੀਤ ਚਹਿਲ ਨੇ ਕਿਹਾ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਚ ਜਿਥੇ ਆਪਣਾ ਅਹਿਮ ਰੋਲ ਨਿਭਾਏਗਾ ਉਥੇ ਮਾਨਸਾ ਜਿਲ੍ਹੇ ਦੀਆਂ ਤਿੰਨੇ ਸੀਟਾਂ ਜਿਤ ਕੇ ਸ਼੍ਰੋਮਣੀ ਅਕਾਲੀਦਲ ਦੀ ਝੋਲੀ ਚ ਪਾਏਗਾ।ਸ਼੍ਰੋਮਣੀ ਅਕਾਲੀਦਲ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਦੇ 50 ਮਹੀਨਿਆਂ ਦੇ ਰਾਜ ਅੰਦਰ ਕੋਈ ਵੀ ਵਰਗ ਸੁਖੀ ਨਹੀ ਹੈ ਜਿਸ ਕਰਕੇ ਮੁੜ ਤੋ ਪੰਜਾਬ ਵਾਸੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਮੌਕੇ ਸਰਦੂਲਗਡ਼੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ , ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ,ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ,ਜ਼ਿਲ੍ਹਾ ਦਿਹਾਤੀ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ ,ਹਰਮਨ ਭਮਾ ,ਅਵਤਾਰ ਸਿੰਘ ਰਾੜਾ,ਜਗਪ੍ਰੀਤ ਜੱਗ ,ਅਮਰੀਕ ਸਿੰਘ ਭੋਲਾ ,ਗੁਰਪ੍ਰੀਤ ਸਿੱਧੂ ਐਮ ਸੀ ਮਾਨਸਾ ,ਗੁਰਪ੍ਰੀਤ ਪੀਤਾ ਸਰਕਲ ਪ੍ਰਧਾਨ ‘ਗੁਰਦੇਵ ਸਿੰਘ ਲਾਲੀ ਖੜਕ ਸਿੰਘ ਵਾਲਾ ,ਸਰਦੂਲਗਡ਼੍ਹ ਸ਼ਹਿਰੀ ਪ੍ਰਧਾਨ ਜਤਿੰਦਰ ਸੋਢੀ,ਜਗਪਾਲ ਖਹਿਰਾ ਝੁਨੀਰ , ਸੁਨੀਲ ਜੈਨ ਕੱਪਾ ,ਅਮਨਦੀਪ ਘੁਰਕਣੀ, ਆਦਿ ਹਾਜ਼ਰ ਸਨ।

LEAVE A REPLY