ਮਾਨਸਾ : ਗੁਰਜੰਟ ਸਿੰਘ ਬਾਜੇਵਾਲੀਆ:- ਸਟੇਟ ਬੈਂਕ ਆਫ ਇੰਡੀਆ ਲੀਡ ਬੈਂਕ ਦਫ਼ਤਰ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀ ਪ੍ਰਧਾਨਗੀ ਹੇਠ ਜਿਲ੍ਹਾ ਸਲਾਹਕਾਰ ਸੰਮਤੀ ਦੀ ਰੀਵਿਊ ਮੀਟਿੰਗ ਕਰਵਾਈ ਗਈ, ਜਿਸ ਵਿੱਚ ਸਾਲ 2020-21 ਦੀ ਦਸੰਬਰ 2020 ਦੀ ਤਿਮਾਹੀ ਕਰਜਾ ਯੋਜਨਾ ਅਧੀਨ ਕਰਜਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਲੀਡ ਜ਼ਿਲ੍ਹਾ ਮੈਨੇਜ਼ਰ ਸ਼੍ਰੀ ਕਮਲ ਗਰਗ ਨੇ ਮੀਟਿੰਗ ਦਾ ਏਜੰਡਾ ਪੇਸ਼ ਕਰਦੇ ਹੋਏ ਦੱਸਿਆ ਕਿ 2020-21 ਦੀ ਯੋਜਨਾ ਅਧੀਨ ਮਾਨਸਾ ਜ਼ਿਲ੍ਹੇ ਵਿੱਚ ਬੈਂਕਾਂ ਨੇ ਦਸੰਬਰ 2020 ਦੀ ਖਤਮ ਹੋਣ ਵਾਲੀ ਤਿਮਾਹੀ ਤੱਕ ਤਰਜੀਹੀ ਖੇਤਰ ਵਿੱਚ 2978 ਕਰੋੜ ਰੁਪਏ ਦੇ ਕਰਜੇ ਵੰਡੇ। ਜਿਸ ਵਿੱਚ ਸਭ ਤੋਂ ਵੱਧ ਖੇਤੀਬਾੜੀ ਖੇਤਰ ਲਈ 2616 ਕਰੋੜ ਰੁਪਏ ਦੇ ਕਰਜੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਕਿਸਾਨਾਂ ਲਈ ਚਲਾਈ ਕਿਸਾਨ ਕਰੈਡਿਟ ਕਾਰਡ (ਡੇਅਰੀ) ਅਧੀਨ ਹੁਣ ਤੱਕ 2644 ਕਿਸਾਨਾਂ ਨੂੰ 3322 ਲੱਖ ਰੁਪਏ ਦੇ ਕਰਜੇ ਮੰਨਜੂਰ ਕੀਤੇ ਹਨ।ਉਨ੍ਹਾਂ ਦੱਸਿਆ ਕਿ ਬੈਂਕ ਦੇ ਤੈਅ ਮਾਣਕਾਂ ਅਨੁਸਾਰ ਬੈਂਕਾਂ ਦੀ ਕਰਜਾ ਜਮ੍ਹਾਂ ਅਨੁਪਾਤ 60 ਪ੍ਰਤੀਸ਼ਤ ਹੋਣੀ ਜਰੂਰੀ ਹੈ ਜਿਹੜੀ ਕਿ ਜ਼ਿਲ੍ਹਾ ਮਾਨਸਾ ਦੀ ਇਹ ਅਨੁਪਾਤ 113 ਪ੍ਰਤੀਸ਼ਤ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਸਾਰੇ ਬੈਂਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਾਰੇ ਬਕਾਇਆ ਕਰਜਿਆਂ ਦੀਆਂ ਦਰਖਾਸਤਾਂ ਜਲਦੀ ਤੋਂ ਜਲਦੀ ਨਿਪਟਾਉਣ ਅਤੇ ਪੀ.ਐਮ.ਈ.ਜੀ.ਪੀ., ਪੀ.ਐਮ.ਐਮ. ਵਾਈ ਅਤੇ ਸਟੈਂਡ ਅੱਪ ਇੰਡੀਆ ਵਿੱਚ ਐਸ.ਐਲ.ਬੀ.ਸੀ. ਦੇ ਦਿੱਤੇ ਟੀਚਿਆਂ ਅਨੁਸਾਰ ਬੇਰੁਜਗਾਰਾਂ ਨੂੰ ਕਰਜੇ ਦੇਣ। ਉਨ੍ਹਾਂ ਵੱਖ-ਵੱਖ ਸਪਾਂਸਰ ਏਜੰਸੀਆਂ ਤੋਂ ਆਏ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਦਿੱਤੀ ਕਿ ਉਹ ਆਪਣੀ ਏਜੰਸੀ ਦੇ ਟੀਚਿਆਂ ਮੁਤਾਬਿਕ ਕਰਜਿਆਂ ਦੀਆਂ ਦਰਖਾਸਤਾਂ ਬੈਂਕਾਂ ਵਿੱਚ ਭੇਜਣ ਅਤੇ ਜਿਹੜੀਆਂ ਦਰਖਾਸਤਾਂ ਬੈਂਕ ਵਾਪਸ ਕਰ ਦਿੰਦੇ ਹਨ ਉਹਨਾਂ ਦੇ ਵਾਪਸੀ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਜੇ ਹੋ ਸਕਦਾ ਹੈ ਤਾਂ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਉਹਨਾਂ ਦੇ ਕਰਜੇ ਪਾਸ ਕਰਵਾਉਣ।

ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਸੈਲਫ ਹੈਲਪ ਗਰੁੱਪ ਸਕੀਮ ਬਾਰੇ ਦੱਸਦਿਆਂ ਕਿਹਾ ਕਿ ਸੈਲਫ਼ ਹੈਲਪ ਗਰੁੱਪਾਂ ਅਧੀਨ ਬੈਂਕ ਨੂੰ ਵੱਧ ਤੋਂ ਵੱਧ ਕਰਜੇ ਵੰਡਣੇ ਚਾਹੀਦੇ ਹਨ, ਤਾਂ ਜੋ ਇਨ੍ਹਾਂ ਲੋਕਾਂ ਨੂੰ ਜ਼ਿਆਦਾ ਵਿਆਜ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਸ਼੍ਰੀ ਸੀ.ਆਰ. ਠਾਕੁਰ (ਡੀ.ਡੀ.ਐਮ ਨਾਬਾਰਡ) ਨੇ ਵੀ ਜ਼ਿਲ੍ਹੇ ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਬਾਰੇ ਕਰਜੇ ਵੰਡ ਦੀ ਕਾਰਗੁਜਾਰੀ ਬਾਰੇ ਦੱਸਿਆ ਅਤੇ ਸਾਲ 2021-22 ਲਈ ਪੋਟੈਂਸ਼ਲ Çਲੰਕਡ ਕਰੈਡਿਟ ਪਲਾਨ (Potential Linked Credit Plan) ਜਾਰੀ ਕੀਤਾ।ਇਸ ਦੌਰਾਨ ਡਾਇਰੈਕਟਰ ਪੇਂਡੂ ਸਵੈ-ਰੋਜਗਾਰ ਇੰਸਟੀਚਿਊਟ ਅਤੇ ਟਰੇਨਿੰਗ ਸੈਂਟਰ ਮਾਨਸਾ ਸ੍ਰੀ ਰਾਜਵਿੰਦਰ ਸਿੰਘ ਨੇ ਵੀ ਦਸੰਬਰ 2020 ਦੀ ਤਿਮਾਹੀ ਦਾ ਡੀ.ਐਲ.ਆਰ.ਏ.ਸੀ. ਮੀਟਿੰਗ ਦਾ ਏਜੰਡਾ ਪੇਸ਼ ਕੀਤਾ। ਇਸ ਮੀਟਿੰਗ ਵਿੱਚ ਬੈਂਕਾਂ ਦੇ ਜ਼ਿਲ੍ਹਾ ਕੋਆਰਡੀਨੇਟਰ, ਸ਼ਾਖਾ ਪ੍ਰਬੰਧਕ ਅਤੇ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।

.

LEAVE A REPLY