ਜਲੰਧਰ (ਮੁਨੀਸ਼ ਤੋਖੀ / ਅਨਿਲ)  ਦੋਆਬਾ ਵੈਲਫੇਅਰ ਸੁਸਾਇਟੀ ਜੋ ਕਿ ਸਮਾਜਿਕ ,ਧਾਰਮਿਕ ਸੇਵਾ ਦੇ ਨਾਲ ਨਾਲ ਦੇਸ਼ ਭਗਤਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੀ ਹੈ ਇਸੇ ਕੜੀ ਦੇ ਤਹਿਤ ਅੱਜ ਦੋਆਬਾ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਗੁਰੂ ਨਾਨਕ ਆਸ਼ਰਮ (ਬੁਣਢਿਆਲਾ)ਵਿਖੇ ਉਨਾ ਦੇ ਦੱਸੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆਂ ਬੇਸਹਾਰਿਆਂ ਦਾ ਸਹਾਰਾ ਬਣਕੇ ਮਨਾਇਆਂ ਗਿਆ।ਇੱਥੇ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਇਸ ਤੋਂ ਪਹਿਲਾਂ ਵੀ ਸੁਸਾਇਟੀ ਦੁਆਰਾ ਇਸ ਤੇ ਹੋਰਾਂ ਆਸ਼ਰਮਾ ਵਿੱਚ ਬੇਸਹਾਰਿਆਂ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ I ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਸੁਸਾਇਟੀ ਪ੍ਰਧਾਨ ਮਲਜਿੰਦਰ ਸਿੰਘ,ਰਿਪਨ ਦੋਲਤਪੁਰੀਆ,ਇੰਦਰ ਸਿੰਘ,ਸੰਜੀਵ ਜੈਨ ਨੇ ਦੱਸਿਆ ਕਿ ਸੁਸਾਇਟੀ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ ਨਾ ਕਿ ਰਾਜਨੀਤਿਕ ਫ਼ਾਇਦਾ ਲੈਣਾ I ਸੁਸਾਇਟੀ ਦੁਆਰਾ ਟਾਈਮ ਟਾਈਮ ਤੇ ਸਮਾਜ ਸੇਵਾ ਦੇ ਕੰਮਾਂ ਵਿਚ ਵਧ ਚਡ਼੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਜ਼ਰੂਰਤਮੰਦ ਲੋਕਾਂ ਦੀ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾਂਦਾ ਹੈ I ਇਸ ਮੋਕੇ ਸੁਸਾਇਟੀ ਪ੍ਰਧਾਨ ਮਲਜਿੰਦਰ ਸਿੰਘ,ਰਿਪਨ ਦੋਲਤਪੁਰੀਆ,ਇੰਦਰ ਸਿੰਘ,ਸੰਜੀਵ ਜੈਨ,ਸੰਤੋਖ ਸਿੰਘ ਰਾਜੂ,ਜਿੰਮੀ ਭੰਡਾਰੀ,ਲੱਕੀ,ਜਸਪਾਲ ਮਠਾੜੂ,ਵਿਵੇਕ ਸਹਿਗਲ,ਕਰਨ ਸੇਠੀ,ਸੂਰਜ ਸਭਰਵਾਲ,ਪ੍ਰੀਤ ਚੰਨਾ,ਅਭਿਸ਼ੇਕ ਆਦਿ ਮੌਜੂਦ ਸਨ ।

LEAVE A REPLY