(ਪੰਜਾਬ ਦੈਨਿਕ ਨਿਊਜ਼)  ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਅੱਜ ਭਗਤ ਸਿੰਘ ਆਟੋ ਯੂਨੀਅਨ ਵੱਲੋਂ  ਭਗਤ ਸਿੰਘ ਚੌਕ ਤੇ ਸ਼ਹੀਦ  ਭਗਤ ਸਿੰਘ ਦੀ ਪ੍ਰਤਿਮਾ ਤੇ ਫੁੱਲ ਮਾਲਾ ਭੇਟ ਕੀਤੀ ਗਈ ਤੇ ਯੂਨੀਅਨ ਵੱਲੋਂ ਦੇਸ਼ ਦੇ ਇੱਕ ਮਹਾਨ ਇਨਕਲਾਬੀ ਨੂੰ  ਸ਼ਰਧਾਂਜਲੀ ਭੇਂਟ ਕੀਤੀ ਗਈ।ਫੁੱਲ ਮਾਲਾ ਭੇਟ ਕਰਦੇ ਸਮੇਂ ਸਾਰਾ ਇਲਾਕਾ ਭਗਤ ਸਿੰਘ ਅਮਰ ਰਹੇ,ਇਨਕਲਾਬ ਜ਼ਿੰਦਾਬਾਦ ਅਤੇ ਸਰਮਾਏਦਾਰੀ ਮੁਰਦਾਬਾਦ   ਦੇ ਨਾਅਰਿਆਂ ਨਾਲ ਗੂੰਜ ਉੱਠਿਆ।

ਮੌਕੇ ਤੇ ਮੌਜੂਦ ਯੂਨੀਅਨ ਦੇ ਮੈਂਬਰਾਂ ਨੂੰ ਸੰਬੋਧਿਤ ਕਰਦੇ ਯੂਨੀਅਨ ਦੇ ਪ੍ਰਧਾਨ ਰਣਜੀਤ ਕੁਮਾਰ ਨੇ ਕਿਹਾ ਕਿ  ਇਸ ਵਿਵਸਥਾ ਕੋਲ ਹੁਣ ਦੇਸ਼ ਦੀ ਮਿਹਨਤਕਸ਼ ਲੋਕਾਂ  ਦੀ ਜਮਾਤ ਨੂੰ ਦੇਣ ਲਈ ਕੁਝ ਨਹੀਂ ਰਿਹਾ।ਇਸ ਲਈ ਦੇਸ਼ ਨੂੰ ਹੁਣ ਜ਼ਰੂਰਤ ਹੈ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣ ਦੀ  ਕੱਟੇ ਇਕ ਇੱਧਰ ਦੀ ਵਿਵਸਥਾ ਲਿਆਉਂਦੀ ਜਿੱਥੇ ਹਰੇਕ ਮਨੁੱਖ ਇੱਕ ਇਨਸਾਨੀ ਜ਼ਿੰਦਗੀ ਜੀਅ ਸਕੇ  ਇਸ ਦੌਰਾਨ ਰਵਿੰਦਰ ਕੁਮਾਰ (ਮੀਤ ਪ੍ਰਧਾਨ),ਸਤਨਾਮ ਸਿੰਘ ਤੇਜਾ, ਇੰਦਰਜੀਤ ਸਿੰਘ ,ਅਮਰਪ੍ਰੀਤ ਸਿੰਘ, ਜਸਪਾਲ ਸਿੰਘ, ਗਾਹਿਲਸਿੰਘ ਸੁਖਜਿੰਦਰਜੀਤ ਸਿੰਘ ਆਦਿ ਮੌਜੂਦ ਸਨ।

.

LEAVE A REPLY