ਮਾਨਸਾ : ਗੁਰਜੰਟ ਸਿੰਘ ਬਾਜੇਵਾਲੀਆ: ਸ੍ਰੀ ਸੁਰੇਂਦਰ ਲਾਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਕੋਰੋਨਾ ਮਹਾਮਾਰੀ ਦੇ ਦੁਬਾਰਾ ਫੈਲਾਅ ਨੂੰ ਵੇਖਦੇ ਹੋਏ   ਸਾਰਿਆ ਨੂੰ ਅਪੀਲ ਕੀਤੀ ਗਈ ਕਿ ਉਹ ਬਿਨਾ ਕੰਮਕਾਰ ਤੋਂ ਘਰਾ ਤੋਂ ਬਾਹਰ ਨਾ ਨਿਕਲਣ ਅਤੇ ਹਰ ਸਮੇਂ ਮਾਸਕ ਪਾ ਕੇ ਰਖਣ ਤਾਂ  ਜੋ ਕੋਰੋਨਾ ਮਹਾਮਾਰੀ ਜੋ ਦੁਬਾਰਾ ਵਧ ਰਹੀ ਹੈ, ਉਸਨੂੰ ਵਧਣ ਤੋਂ ਪਹਿਲਾਂ  ਸਰੂਆਤੀ ਸਟੇਜ ਤੇ ਹੀ ਰੋਕਿਆ ਜਾ ਸਕੇ। ਮਾਨਸਾ ਪੁਲਿਸ ਵਲੋਂ ਬਚਾਅ ਲਈ ਪਬਲਿਕ ਨੂੰ ਮਾਸਕ ਵੰਡੇ ਜਾ ਰਹੇ ਹਨ ਅਤੇ ਸਹਿਰਾ ਮੁਹਲਿਅਾ ਅੰਦਰ ਫਲੈਗ ਰੋਡ ਮਾਰਚ ਕਢ ਕੇ ਪਬਲਿਕ ਨੂੰ ਸੋਸਲ ਡਿਸਟੈਸਿੰਗ ਰਖਣ ਅਤੇ ਮਾਸਕ ਪਾਉਣ ਲਈਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ  ਪਬਲਿਕ ਨੂੰ ਅਪੀਲ ਕੀਤੀ ਕਿ ਸਰਕਾਰ ਦੀਆ ਹਦਾਇਤਾਂ  ਦੀ ਪਾਲਣਾ ਕਰਦੇ ਹੋੲੇ ਉਹ ਖੁਦ ਭੀੜ ਭੁੜਕੇ ਵਾਲੀਆ ਥਾਵਾਂ  ਤੇ ਜਾਂ ਜਿਆਦਾ ਇਕਠਾ ਵਿਚ ਨਾ ਜਾਣ ਅਤੇ ਨਾ ਹੀ ਜਿਆਦਾ ਇਕਠ ਕਰਨ।

ਮਾਨਸਾ ਪੁਲਿਸ ਪਬਲਿਕ ਨੂੰ ਇਸ ਮਹਾਮਾਰੀ ਤੋਂ ਬਚਾਅ ਦੇ ਮਦੇਨਜਰ ਕਾਨੂੰਨ ਪ੍ਰਤੀ ਪੂਰੀ ਤਰਾ ਵਚਨਬਧ ਹੈ। ਜੇਕਰ ਕੋਈ ਵਿਅਕਤੀ ਬਿਨਾ ਮਾਸਕ ਬਜਾਰਾ, ਗਲੀਆ ਮੁਹਲਿਅਾ ਅੰਦਰ ਘੁੰਮਦਾ ਅਤੇ ਸੋਸਲ ਡਿਸਟੈਸਿੰਗ ਦੀ ਉਲੰਘਣਾ  ਕਰਦਾ ਪਾਇਆ ਗਿਆ ਤਾਂ  ਆਰਟੀ^ਪੀਸੀਆਰ (ਕੋਰੋਨਾ ਟੈਸਟ ਸੈਪਲਿਗ ਸੈਂਟਰ) ਮਾਨਸਾ ਵਿਖੇ ਲਿਜਾ ਕੇ ਉਸਦਾ ਕੋਰੋਨਾ ਟੈਸਟ ਕਰਾਇਆ ਜਾਵੇਗਾ ਤਾਂ  ਜੋ ਪ੍ਰਭਾਵਿਤ ਵਿਅਕਤੀ ਨੂੰ ਇਕਾਤਵਾਸ ਕਰਵਾ ਕੇ ਇਸ ਮਹਾਮਾਰੀ ਨੂੰ ਅਗੇ ਫੈਲਣ ਤੋਂ ਰੋਕਿਆ ਜਾ ਸਕੇ।

ਐਸਐਸਪੀ ਮਾਨਸਾ ਵਲੋਂ ਦਸਿਆ ਗਿਆ ਕਿ ਮਾਨਸਾ ਪੁਲਿਸ ਵਲੋਂ ਪਿਛਲੇ ਦਿਨ ਮਿਤੀ 19ਮਾਰਚ2021 ਨੂੰ ਮਾਸਕ ਨਾ ਪਹਿਨ ਕੇ ਉਲੰਘਣਾ  ਕਰਨ ਵਾਲੇ 135 ਵਿਆਕਤੀਅਾ ਦੇ ਮਾਸਕ ਚਲਾਣ ਕਟੇ ਗਏ ਹਨ।ਮਾਨਸਾ ਪੁਲਿਸ ਵਲੋਂ ਇਸ ਮਹਾਮਾਰੀ ਤੋਂ ਬਚਾਅ ਲਈ ਜਰੂਰੀ ਸਾਵਧਾਨੀਅਾ ਦੀ ਸਖਤੀ ਨਾਲ ਵੀਪਾਲਣਾ ਯਕੀਨੀ ਬਨਾਈ ਜਾ ਰਹੀ ਹੈ ਤਾਂ  ਜੋ ਜਿਲਾ ਅੰਦਰ ਕੋਵਿਡ^19 ਨੂੰ ਅਗੇ ਫੈਲਣ ਤੋਂ ਰੋਕਿਆ ਜਾ ਸਕੇI

LEAVE A REPLY