ਮਾਨਸਾ 15ਮਾਰਚ :- ਗੁਰਜੰਟ ਸਿੰਘ ਬਾਜੇਵਾਲੀਆ:- ਪ੍ਰਜਾਪਤ ਭਲਾਈ ਸਭਾ ਮਾਨਸਾ ਵਲੋਂ ਕਰਵਾਏ ਗਏ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਅੱਜ ਦੋ ਨਵੇਂ ਚੁਣੇ ਕੌਂਸਲਰਾਂ ਵਾਰਡ ਨੰ:-1 ਤੋਂ ਸ਼੍ਰੀਮਤੀ ਜਸਵੀਰ ਕੌਰ ਅਤੇ ਵਾ, ਨੰ: 7 ਤੋਂ ਸ਼੍ਰੀਮਤੀ ਰੇਖਾ ਰਾਣੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈਚਾਰੇ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਪ੍ਰਧਾਨ ਪ੍ਰੇਮ ਸਿੰਘ ਹੀਰੇਵਾਲਾ ਨੇ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਬਰਾਦਰੀ ਦੇ ਦੋ ਕੌਂਸਲਰਾਂ ਨੇ ਜਿੱਤ ਪ੍ਰਾਪਤ ਕਰਕੇ ਨਗਰ ਕੌਂਸਲ ਵਿੱਚ ਪ੍ਵੇਸ਼ ਕੀਤਾ ਹੈ। ਉਨ੍ਹਾਂ ਸਮੂਹ ਬਰਾਦਰੀ ਅਤੇ ਉਨ੍ਹਾਂ  ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਪੱਛੜੇ ਗਰੀਬ  ਵਰਗਾਂ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਬਰਾਦਰੀ ਨੂੰ ਟਿਕਟਾਂ ਦੇਣ ਲਈ  ਕਾਂਗਰਸ ਪਾਰਟੀ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਭਲਾਈ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਫਿਰੋਜ਼ਪੁਰੀਆ ਨੇ ਕਿਹਾ ਕਿ ਪੰਜਾਬ ਵਿੱਚ ਪੱਛੜੇ ਵਰਗਾਂ ਦੀ ਅਬਾਦੀ 44 ਫੀਸਦੀ ਹੈ।ਪੱਛੜੇ ਵਰਗ ਪੰਜਾਬ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਪਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੌਰਾਨ ਪੱਛੜੇ ਵਰਗਾਂ ਦੀ ਭਲਾਈ ਲਈ ਕੌਡੀ ਵੀ ਨਹੀਂ ਰੱਖੀ ਗਈ। ਉਨ੍ਹਾਂ ਮੰਗ ਕੀਤੀ ਕਿ ਬ ਮੰਡਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 27 ਫੀਸਦੀ ਰਾਖਵਾਂਕਰਨ ਲਾਗੂ ਕੀਤਾ ਜਾਵੇ ਤਾਂ ਕਿ ਸਦੀਆਂ ਤੋਂ ਪੱਛੜੇ ਲੋਕ ਤਰੱਕੀ ਕਰ ਸਕਣ।

ਇਸ ਮੌਕੇ ਜੁਗਰਾਜ ਸਿੰਘ ਰਿਟਾ, ਲੈਕਚਰਾਰ ਨੇ ਕਿਹਾ ਕਿ ਨਵੇਂ ਚੁਣੇ ਕੌਂਸਲਰਾਂ ਦੀ ਛਵੀ ਬਹੁਤ ਹੀ ਈਮਾਨਦਾਰੀ ਵਾਲੀ  ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਲੋਕਾਂ ਦੀਆਂ ਖਾਸ ਕਰਕੇ ਪੱਛੜੇ ਵਰਗਾਂ ਦੀ ਉਮੀਦਾਂ ਤੇ ਖਰਾ ਉਤਰਨਗੇ।ਉਨ੍ਹਾਂ ਉਮੀਦ ਜਤਾਈ ਕਿ ਸਾਡੇ ਕੌਂਸਲਰ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਵੀ  ਕੰਮ ਨਹੀਂ ਕਰਨਗੇ। ਇਸ ਮੌਕੇ ਸਭਾ ਦੇ ਸੀਨੀਅਰ ਆਗੂ ਸਾਧੂ ਰਾਮ ਅਤੇ ਪਰਮਜੀਤ ਪੰਮਾ ਨੇ ਕਿਹਾ ਕਿ ਪੱਛੜੇ ਵਰਗਾਂ ਦੀ ਭਲਾਈ ਲਈ ਅਲੱਗ ਮੰਤਰਾਲਾ ਸਥਾਪਿਤ ਕੀਤਾ ਜਾਵੇ ਅਤੇ ਮੰਤਰਾਲੇ ਦਾ ਮੰਤਰੀ ਵੀ ਪੱਛੜੇ ਵਰਗ ਵਿੱਚੋਂ ਹੀ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੀ,ਸੀ ਦਾ ਸਰਟੀਫਿਕੇਟ ਬਨਾਉਣ, ਵਜ਼ੀਫੇ, ਆਟਾ ਦਾਲ ਅਤੇ ਇਲਾਜ ਕਰਵਾਉਣ ਲਈ ਬਹੁਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਕ੍ਰਿਸ਼ਨ ਸਿੰਘ ਮਾਨਾ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਵਹਿਮਾਂ ਭਰਮਾਂ ਤੋਂ ਉਪਰ ਉੱਠ ਕੇ ਵਿਗਿਆਨਕ ਸੋਚ ਦੇ ਧਾਰਨੀ ਬਨਣ।

ਇਸ ਮੌਕੇ ਆਪਣੇ ਸੰਬੋਧਨ ਵਿਚ ਨਵੇਂ ਚੁਣੇ ਕੌਂਸਲਰਾਂ ਵਲੋਂ ਅੰਮ੍ਰਿਤ ਪਾਲ ਗੋਗਾ ਅਤੇ ਸਰਪੰਚ ਅਜੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਭਾਈਚਾਰੇ ਅਤੇ ਸਮਾਜ ਦੀ ਕਸੌਟੀ ਤੇ ਖਰਾ ਉਤਰਨਗੇ।ਅਖੀਰ ਵਿੱਚ ਸਭਾ ਦੇ ਬੁਲਾਰੇ ਬਲਜਿੰਦਰ ਸੰਗੀਲਾ ਨੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਔਰਤ ਜਾਤੀ ਦੀ ਮਹਾਨਤਾ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਔਰਤ ਜਗ ਦੀ ਰਚਨਹਾਰ ਹੈ ਅੱਜ ਮਹਿਲਾ ਕੌਂਸਲਰਾਂ ਦਾ ਸਨਮਾਨ ਕਰਕੇ ਉਹ ਸਮੁੱਚੀ ਔਰਤ ਜਾਤੀ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ।

ਅੰਤ ਵਿੱਚ ਮੈਡਮ ਰੇਨੂੰ ਸੰਗੀਲਾ ਅਤੇ ਕੁਸ਼ਲਿਆ ਦੇਵੀ ਵਲੋਂ ਕੌਂਸਲਰਾਂ ਨੂੰ ਮਹਾਰਾਜਾ ਦਕਸ਼ ਪ੍ਰਜਾਪਤੀ ਚਿੰਨ੍ਹ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਜਸਵੰਤ ਜੱਸੀ, ਇੰਦਰਜੀਤ ਜੇ,ਈ, ਕਾਕਾ ਸਿੰਘ ਜੇ,ਈ, ਲਾਲ ਚੰਦ ਲੁਹਾਣੀਵਾਲਾ , ਕੇਵਲ ਸਿੰਘ, ਮਦਨ ਲਾਲ, ਤਾਰਾ ਚੰਦ, ਵੀਰੂ,ਪਵਨ ਕੁਮਾਰ, ਗੁਰਜੰਟ ਸਿੰਘ ਟੀਚਰ,ਮੁਨਸ਼ੀ ਰਾਮ,ਗੁਰਮੇਲ ਸਿੰਘ ਵਾਟਰ ਵਰਕਸ, ਬਲਜੀਤ ਸਿੰਘ ਫਾਰੈਸਟ ਵਿਭਾਗ ਹਾਜਰ ਸਨ

.

ਇਸ ਮੌਕੇ ਭਲਾਈ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਫਿਰੋਜ਼ਪੁਰੀਆ ਨੇ ਕਿਹਾ ਕਿ ਪੰਜਾਬ ਵਿੱਚ ਪੱਛੜੇ ਵਰਗਾਂ ਦੀ ਅਬਾਦੀ 44 ਫੀਸਦੀ ਹੈ।ਪੱਛੜੇ ਵਰਗ ਪੰਜਾਬ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਪਰ ਸਰਕਾਰ ਵਲੋਂ ਪੇਸ਼ ਕੀਤੇ ਬਜਟ ਦੌਰਾਨ ਪੱਛੜੇ ਵਰਗਾਂ ਦੀ ਭਲਾਈ ਲਈ ਕੌਡੀ ਵੀ ਨਹੀਂ ਰੱਖੀ ਗਈ। ਉਨ੍ਹਾਂ ਮੰਗ ਕੀਤੀ ਕਿ ਬ ਮੰਡਲ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ 27 ਫੀਸਦੀ ਰਾਖਵਾਂਕਰਨ ਲਾਗੂ ਕੀਤਾ ਜਾਵੇ ਤਾਂ ਕਿ ਸਦੀਆਂ ਤੋਂ ਪੱਛੜੇ ਲੋਕ ਤਰੱਕੀ ਕਰ ਸਕਣ।
ਇਸ ਮੌਕੇ ਜੁਗਰਾਜ ਸਿੰਘ ਰਿਟਾ, ਲੈਕਚਰਾਰ ਨੇ ਕਿਹਾ ਕਿ ਨਵੇਂ ਚੁਣੇ ਕੌਂਸਲਰਾਂ ਦੀ ਛਵੀ ਬਹੁਤ ਹੀ ਈਮਾਨਦਾਰੀ ਵਾਲੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਲੋਕਾਂ ਦੀਆਂ ਖਾਸ ਕਰਕੇ ਪੱਛੜੇ ਵਰਗਾਂ ਦੀ ਉਮੀਦਾਂ ਤੇ ਖਰਾ ਉਤਰਨਗੇ।ਉਨ੍ਹਾਂ ਉਮੀਦ ਜਤਾਈ ਕਿ ਸਾਡੇ ਕੌਂਸਲਰ ਭਾਈਚਾਰੇ ਨੂੰ ਠੇਸ ਪਹੁੰਚਾਉਣ ਵਾਲਾ ਕੋਈ ਵੀ ਕੰਮ ਨਹੀਂ ਕਰਨਗੇ। ਇਸ ਮੌਕੇ ਸਭਾ ਦੇ ਸੀਨੀਅਰ ਆਗੂ ਸਾਧੂ ਰਾਮ ਅਤੇ ਪਰਮਜੀਤ ਪੰਮਾ ਨੇ ਕਿਹਾ ਕਿ ਪੱਛੜੇ ਵਰਗਾਂ ਦੀ ਭਲਾਈ ਲਈ ਅਲੱਗ ਮੰਤਰਾਲਾ ਸਥਾਪਿਤ ਕੀਤਾ ਜਾਵੇ ਅਤੇ ਮੰਤਰਾਲੇ ਦਾ ਮੰਤਰੀ ਵੀ ਪੱਛੜੇ ਵਰਗ ਵਿੱਚੋਂ ਹੀ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੀ,ਸੀ ਦਾ ਸਰਟੀਫਿਕੇਟ ਬਨਾਉਣ, ਵਜ਼ੀਫੇ, ਆਟਾ ਦਾਲ ਅਤੇ ਇਲਾਜ ਕਰਵਾਉਣ ਲਈ ਬਹੁਤ ਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਮੌਕੇ ਕ੍ਰਿਸ਼ਨ ਸਿੰਘ ਮਾਨਾ ਨੇ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਵਹਿਮਾਂ ਭਰਮਾਂ ਤੋਂ ਉਪਰ ਉੱਠ ਕੇ ਵਿਗਿਆਨਕ ਸੋਚ ਦੇ ਧਾਰਨੀ ਬਨਣ।
ਇਸ ਮੌਕੇ ਆਪਣੇ ਸੰਬੋਧਨ ਵਿਚ ਨਵੇਂ ਚੁਣੇ ਕੌਂਸਲਰਾਂ ਵਲੋਂ ਅੰਮ੍ਰਿਤ ਪਾਲ ਗੋਗਾ ਅਤੇ ਸਰਪੰਚ ਅਜੀਤ ਸਿੰਘ ਨੇ ਕਿਹਾ ਕਿ ਉਹ ਲੋਕਾਂ ਦੇ ਵਿਸ਼ਵਾਸ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਏ ਭਾਈਚਾਰੇ ਅਤੇ ਸਮਾਜ ਦੀ ਕਸੌਟੀ ਤੇ ਖਰਾ ਉਤਰਨਗੇ।ਅਖੀਰ ਵਿੱਚ ਸਭਾ ਦੇ ਬੁਲਾਰੇ ਬਲਜਿੰਦਰ ਸੰਗੀਲਾ ਨੇ ਸਾਰੇ ਲੋਕਾਂ ਦਾ ਧੰਨਵਾਦ ਕਰਦਿਆਂ ਔਰਤ ਜਾਤੀ ਦੀ ਮਹਾਨਤਾ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਔਰਤ ਜਗ ਦੀ ਰਚਨਹਾਰ ਹੈ ਅੱਜ ਮਹਿਲਾ ਕੌਂਸਲਰਾਂ ਦਾ ਸਨਮਾਨ ਕਰਕੇ ਉਹ ਸਮੁੱਚੀ ਔਰਤ ਜਾਤੀ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਨ।
ਅੰਤ ਵਿੱਚ ਮੈਡਮ ਰੇਨੂੰ ਸੰਗੀਲਾ ਅਤੇ ਕੁਸ਼ਲਿਆ ਦੇਵੀ ਵਲੋਂ ਕੌਂਸਲਰਾਂ ਨੂੰ ਮਹਾਰਾਜਾ ਦਕਸ਼ ਪ੍ਰਜਾਪਤੀ ਚਿੰਨ੍ਹ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਜਸਵੰਤ ਜੱਸੀ, ਇੰਦਰਜੀਤ ਜੇ,ਈ, ਕਾਕਾ ਸਿੰਘ ਜੇ,ਈ, ਲਾਲ ਚੰਦ ਲੁਹਾਣੀਵਾਲਾ , ਕੇਵਲ ਸਿੰਘ, ਮਦਨ ਲਾਲ, ਤਾਰਾ ਚੰਦ, ਵੀਰੂ,ਪਵਨ ਕੁਮਾਰ, ਗੁਰਜੰਟ ਸਿੰਘ ਟੀਚਰ,ਮੁਨਸ਼ੀ ਰਾਮ,ਗੁਰਮੇਲ ਸਿੰਘ ਵਾਟਰ ਵਰਕਸ, ਬਲਜੀਤ ਸਿੰਘ ਫਾਰੈਸਟ ਵਿਭਾਗ ਹਾਜਰ ਸਨ।

LEAVE A REPLY