ਮਾਨਸਾ  (ਗੁਰਜੰਟ ਸਿੰਘ ਬਾਜੇਵਾਲੀਆ):- ਮਾਰਚ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ  ਤਿੰਨ ਕਾਲੇ ਕਨੂੰਨਾ ਨੂੰ ਵਾਪਸ ਕਰਵਾਉਣ ਅਤੇ ਉਸ ਦਾ ਵਿਰੋਧ ਕਰਨ ਲਈ  21ਮਾਰਚ ਨੂੰ ਬਾਘਾ ਪੁਰਾਣਾ (ਮੋਗਾ) ਵਿਖੇ ਕਿਸਾਨ ਮਹਾ ਸੰਮੇਲਨ  ਕਰਵਾਇਆ ਜਾ ਰਿਹਾ ਹੈ  ਇਸ ਮਹਾ ਸੰਮੇਲਨ ਨੂੰ ਸੰਬੋਧਨ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਪਹੁੰਚ  ਰਹੇ ਹਨ। ਇਸ ਅੰਦੋਲਨ ਨੂੰ ਕਾਮਯਾਬ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਵਿਚ ਜਨ ਸਭਾਵਾਂ ਕੀਤੀਆਂ ਜਾ ਰਹੀਆਂ ਹਨ  ।

ਇਸੇ ਲੜੀ ਤਹਿਤ ਸ਼ਨਿੱਚਰਵਾਰ ਨੂੰ  ਸਰਦੂਲਗੜ੍ਹ  ਹਲਕੇ ਦੇ ਪਿੰਡ ਖੜਕ ਸਿੰਘ ਵਾਲਾ   ਉਲਕ , ਮਾਖਾ ਵਿਖੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਨੇ ਜਨਸਭਾਵਾਂ ਨੂੰ ਸੰਬੋਧਨ ਕੀਤਾ । ਉਨ੍ਹਾਂ ਕਿਹਾ ਜੇਕਰ ਪੰਜਾਬ ਦੀ ਗੱਡੀ ਲੀਹ ਤੇ ਲਿਆਉਣੀ ਹੈ ਤਾਂ ਇੰਜਣ ਬਦਲਣਾ ਪਵੇਗਾ । ਇਸ ਮੌਕੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ  ਉਨ੍ਹਾਂ ਕਿਹਾ ਕਿ ਮੈ ਮੈਂਬਰ ਪਾਰਲੀਮੈਂਟ ਬਾਅਦ ਵਿਚ ਪਹਿਲਾਂ ਕਿਸਾਨ ਹਾਂ  ।ਜੇਕਰ ਇਹ ਬਿੱਲ ਲਾਗੂ ਹੁੰਦੇ ਹਨ ਤਾਂ ਇਸ ਨਾਲ ਇਕੱਲਾ ਕਿਸਾਨ ਹੀ ਨਹੀਂ ਸਗੋਂ ਉਸ ਦੇ ਨਾਲ ਜੁੜੇ ਹੋਏ ਦੁਕਾਨਦਾਰ  ,ਆੜ੍ਹਤੀਏ ,ਮੁਨੀਮ ‘ਟਰਾਂਸਪੋਰਟਰ ‘,ਮਿਸਤਰੀ, ਮਜ਼ਦੂਰ ਆਦਿ ਸਭ  ਮਾਰੇ ਜਾਣਗੇ  ।ਉਨ੍ਹਾਂ ਬਾਦਲ ਅਤੇ ਕੈਪਟਨ ਤੇ ਵਰ੍ਹਦਿਆਂ ਹੋਇਆਂ ਕਿਹਾ ਕਿ ਇਹ ਆਪਸ ਮੇਂ ਮਿਲੇ ਹੋਏ ਹਨ। ਇਨ੍ਹਾਂ ਨੂੰ ਆਮ ਲੋਕਾਂ ਦੀ ਕੋਈ ਸਾਰ ਨਹੀਂ ਹੈ  ।ਇਹ ਬਦਲ ਬਦਲ ਕੇ ਰਾਜ ਕਰਦੇ ਹਨ ਕੈਪਟਨ ਨੇ ਹੁਣ ਤੱਕ ਝੂਠ ਮਾਰ ਕੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੋਈ ਹੈ  ।ਪਰ ਉਸ ਦੇ ਕੀਤੇ ਹੋਏ ਵਾਅਦੇ ਘਰ ਘਰ ਨੌਕਰੀ ,ਕਿਸਾਨ ਕਰਜ਼ਾ ਮਾਫ ,ਬੁਢਾਪਾ ਪੈਨਸ਼ਨ 2500 ਰੁਪਏ ਕਰਨ ਆਦਿ ਕਿੱਥੇ ਗਏ ਹਨ।ਉਨ੍ਹਾਂ ਫਿਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਨਵੇਂ ਝੂਠ ਘੜਨ ਲਈ  ਬਲਾ ਲਿਆ ਹੈ ਪਰ ਲੋਕ ਸਮਝਦਾਰ ਹਨ।

ਇਸ ਵਾਰ ਕਾਂਗਰਸ ਦੇ ਝੂਠੇ ਵਾਅਦਿਆਂ ਵਿੱਚ ਲੋਕ ਨਹੀਂ ਆਉਣਗੇ ।ਉਨ੍ਹਾਂ ਬਾਦਲਾਂ ਨੂੰ ਕੋਸਦਿਆਂ ਕਿਹਾ ਕਿ ਇਨ੍ਹਾਂ ਨੇ ਲੋਕਾਂ ਨੂੰ ਧਰਮ ਦੇ ਸਹਾਰੇ ਲੁੱਟਿਆ ਹੈ ਇਨ੍ਹਾਂ ਦੇ ਰਾਜ ਵਿੱਚ ਧਰਮ ਦੀ ਬੇਅਦਬੀ ਹੋਈ ਹੈ ।ਉਨ੍ਹਾਂ ਬੀਬਾ ਹਰਸਿਮਰਤ ਕੌਰ ਤੇ ਵਰ੍ਹਦਿਆਂ ਕਿਹਾ ਕਿ ਜਿਨ੍ਹਾਂ ਬੀਬਾ ਹਰਸਿਮਰਤ ਕੌਰ ਹੁਣ ਕਿਸਾਨ ਦੇ ਹਕ ਵਿਚ ਬੋਲਦੀ ਹੈ ਜੇਕਰ ਉਸ ਸਮੇਂ ਜਦੋਂ ਕੈਬਨਿਟ ਵਿਚ  ਇਹ ਬਿੱਲ ਲਿਆਉਣ ਵੇਲੇ ਅੱਧਾ ਵੀ ਬੋਲ ਪੈਂਦੀ ਤਾਂ ਅੱਜ ਇਹ ਨੌਬਤ ਨਹੀਂ ਆਉਣੀ ਸੀ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 21 ਮਾਰਚ ਨੂੰ ਬਾਘਾਪੁਰਾਣਾ ਮੋਗਾ ਵਿਖੇ   ਕਿਸਾਨ ਮਹਾ ਅੰਦੋਲਨ ਵਿਚ ਆਮ ਆਦਮੀ ਪਾਰਟੀ ਦੇ  ਵਰਕਰ ਅਤੇ ਵਲੰਟੀਅਰਾ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਆਮ ਆਦਮੀ ਸੂਬਾ  ਟਰੇਡ ਵਿੰਗ ਦੇ ਜੁਆਇੰਟ ਸੈਕਟਰੀ ਨੇਮ ਚੰਦ ਚੌਧਰੀ     ਜ਼ਿਲ੍ਹਾ ਸਕੱਤਰ ਗੁਰਪ੍ਰੀਤ  ਸਿੰਘ ਭੁੱਚਰ ,ਜ਼ਿਲ੍ਹਾ ਮੀਡੀਆ  ਇੰਚਾਰਜ ਗੁਰਪ੍ਰੀਤ ਸਿੰਘ ਬਣਾਂਵਾਲੀ,  ਸੁਖਵਿੰਦਰ ਸਿੰਘ ਭੋਲਾ ਮਾਨ ,ਸਰਬਜੀਤ ਸਿੰਘ ਜਵਾਹਰਕੇ ,ਬਲਾਕ ਪ੍ਰਧਾਨ ਹਰਦੇਵ ਸਿੰਘ ਉਲਕ , ਕੁਲਵੀਰ ਸਿੰਘ ਮਾਨ , ਸਿੰਗਾਰਾ ਖਾਨ , ਮਾਸਟਰ ਬਲਵਿੰਦਰ ਸਿੰਘ ਰਣਜੀਤਗਡ਼੍ਹ ਬਾਂਦਰਾ , ਚਰਨ ਦਾਸ ਸਰਦੂਲਗਡ਼੍ਹ ,ਜਸਬੀਰ ਸਿੰਘ ਉਲਕ, ਲੱਖਾ ਸਿੰਘ ਉਲਕ, ਗੁਰਜੀਤ ਸਿੰਘ ਉਲਕ  ,ਕੁਲਦੀਪ ਸਿੰਘ ਮਾਖਾ  ,ਕੁਲਵੀਰ ਸਿੰਘ ਮਾਖਾ,  ਦਲਜੀਤ, ਸੁਖਰਾਜ ਸਿੰਘ ਰਾਏਪੁਰ , ਗੁਰਮੇਲ ਸਿੰਘ (ਮਿੱਠੂ ),ਬਲਵੀਰ ਸਿਘ ਬੀਰਾ ‌ਬਾਜੇਵਾਲਾ,ਬਲਜੀਤ ਸਿੰਘ, ਰਾਏਪੁਰ,  ਗਗਨਦੀਪ ਸਿੰਘ ਰਾਏਪੁਰ ਹਰਮੀਤ ਸਿੰਘ ਬਾਜੇਵਾਲਾ ਆਦਿ ਹਾਜ਼ਰ ਸਨ  ।

LEAVE A REPLY