ਮਾਨਸਾ: ਗੁਰਜੰਟ ਸਿੰਘ ਬਾਜੇਵਾਲੀਆ:-ਸ੍ਰੀ ਸੁਰੇਂਦਰ ਲਾਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸਾ ਨਿਰਦੇਸਾ ਤਹਿਤ ਨਸਿਆ ਦੀ ਰੋਕਥਾਮ ਕਰਨ ਲਈ ਮਿਤੀ 25ਫਰਵਰੀ 2021 ਤੋਂ 03ਮਾਰਚ 2021 ਤਕ ਵਿਸੇਸ਼ ਮੁਹਿੰਮ (ਅੈਟੀ ਡਰਗ ਡਰਾਈਵ ਕਪੇਨ) ਆਰੰਭ ਕੀਤੀ ਗਈ। ਜਿਸ ਤਹਿਤ ਨਸ਼ਿਆ ਦੇ ਮਾੜੇ ਪ੍ਰਭਾਵਾਂ ਸਬੰਧੀ ਪਬਲਿਕ ਨੂੰ ਜਾਗਰੂਕ ਕਰਨ ਲਈ ਇਸ ਜਿਲਾ ਦੇ ਸਮੂਹ ਗਜਟਿਡ ਅਫਸਰਾਨ ਪੁਲਿਸ, ਮੁਖ ਅਫਸਰਾਨ ਥਾਣਾਜਾਤ, ਇੰਚਾਰਜ ਪੁਲਿਸ ਚੌਂਕੀਆਂ ਤੋਂ ਇਲਾਵਾ ਐਸਟੀਵੀ ਅਵੇਰਨੈਸ ਟੀਮਾਂ ਵਲੋਂ ਵਖ ਵਖ ਥਾਵਾਂ ਤੇ ਜਾ ਕੇ ਸੈਮੀਨਰ ਮੀਟਿੰਗਾ ਕੀਤੀਆ ਗਈਆ।

ਇਸ ਮੁਹਿੰਮ ਦੇ ਅਖੀਰਲੇ ਦਿਨ ਮਿਤੀ 03ਮਾਰਚ 2021 ਨੂੰ ਸਰਕਾਰੀ ਸਕੂਲ ਭੈਣੀਬਾਘਾ, ਪਿੰਡ ਰਲਾ, ਟੈਕਸੀ ਸਟੈਂਡ ਸਰਦੂਲਗੜ, ਪਿੰਡ ਝੰਡੂਕੇ, ਪਿੰਡ ਰਾਏਪੁਰ, ਪਿੰਡ ਭੰਮੇ ਖੁਰਦ, ਪਿੰਡ ਕੁਲੈਹਰੀ, ਕਾਲਜ ਰਲੀ, ਪਿੰਡ ਮਲ ਸਿੰਘ ਵਾਲਾ, ਸਹਿਰ ਬੁਢਲਾਡਾ ਅਤੇ ਸਹਿਰ ਮਾਨਸਾ ਵਿਖੇ 14 ਐਂਟੀ ਡਰਗ ਅਵੇਰਨੈਂਸ ਮੀਟਿੰਗਾ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ ਹੈ।ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਮਾਨਸਾ ਪੁਲਿਸ ਵਲੋਂ ਵਖ ਵਖ ਪਿੰਡਾਂ , ਸਹਿਰਾ, ਮੁਹੱਲਿਆਂ ਅੰਦਰ ਲੋਕਾਂ ਨੂੰ ਨਸਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਦਿਆ ਦਸਿਆ ਕਿ ਨਸ਼ੇ ਸਾਡੀ ਜਿੰਦਗੀ ਨੂੰ ਤਬਾਹ ਕਰ ਰਹੇ ਹਨ, ਨਸ਼ੇ ਕਰਨਾ ਮੌਤ ਨੂੰ ਬੁਲਾਵਾ ਦੇਣਾ ਹੈ।

ਨਸਿਆ ਤੋਂ ਹੋਣ ਵਾਲੇ ਸਰੀਰਕ ਅਤੇ ਆਰਥਿਕ ਨੁਕਸਾਨਾ ਬਾਰੇ ਹਾਜਰੀਨ ਨੂੰ ਪੂਰੀ ਡਿਟੇਲ ਵਿਚ ਜਾਣਕਾਰੀ ਦਿਤੀ ਗਈ। ਇਸੇ ਤਰਾ ਸਕੂਲਾਂ ਕਾਲਜਾਂ ਅੰਦਰ ਜਾ ਕੇ ਅਜ ਦੀ ਨੌਜਵਾਨ ਪੀੜ੍ਹੀ ਨੂੰ ਨਸਿਆ ਦੀ ਬਜਾਏ ਪੜ੍ਹਾਈ ਵਲ ਧਿਆਨ ਦੇਣ ਅਤੇ ਖੇਡਾਂ ਵਲ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਰੋਏ ਸਮਾਜ ਦੀ ਸਿਰਜਣਾ ਨੂੰ ਯਕੀਨੀ ਬਣਾਇਆ ਜਾ ਸਕੇ। ਪਬਲਿਕ ਨੂੰ ਅਪੀਲ ਕੀਤੀ ਗਈ ਕਿ ਪਿੰਡਾਂ ਸਹਿਰਾ ਅੰਦਰ ਨਸ਼ਿਆਂ ਦੀ ਰੋਕਥਾਮ ਸਬੰਧੀ ਮਾਨਸਾ ਪੁਲਿਸ ਨੂੰ ਪੂਰਾ ਸਹਿਯੋਗ ਕਰਨ। ਮਾਨਸਾ ਪੁਲਿਸ ਵਲੋਂ ਕੋਵਿਡ19 ਦੀਆ ਸਾਵਧਾਨੀਆ ਦੀ ਪਾਲਣਾ ਕਰਦੇ ਹੋਏ ਜਿਲਾ ਅੰਦਰ ਐਂਟੀ ਡਰਗ ਅਵੇਰਨੈਂਸ ਮੀਟਿੰਗਾ ਕਰਕੇ ਪਬਲਿਕ ਨੂੰ ਜਾਗਰੂਕ ਕੀਤਾ ਗਿਆ। ਐਸਐਸਪੀ ਮਾਨਸਾ ਵਲੋਂ ਦਸਿਆ ਗਿਆ ਕਿ ਨਸਿਆ ਵਿਰੋਧੀ ਇਹ ਵਿਸੇਸ ਮੁਹਿੰਮ ਅਗੇ ਲਈ ਵੀ ਇਸੇ ਤਰਾ ਹੀ ਜਾਰੀ ਰਹੇਗੀ।

LEAVE A REPLY