(ਪੰਜਾਬ ਦੈਨਿਕ ਨਿਊਜ਼) ਜਲੰਧਰ ਮੁਨੀਸ਼ ਤੋਖੀ  ਜਲੰਧਰ ਦੇ ਲਾਲ ਬਾਜ਼ਾਰ ਵਿਖੇ ਇਕ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦੇ ਇਕ ਯੁਵਕ ਦੇ ਜ਼ਿੰਦਾ ਸੜ ਕੇ ਮਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦੇ ਮੁਤਾਬਕ ਲਾਲ ਬਾਜ਼ਾਰ ਵਿਖੇ ਸਥਿਤ ਸੁਨਾਰ ਪ੍ਰਦੀਪ ਦੇ ਕੋਲ ਇਕ ਪਰਵਾਸੀ ਯੁਵਕ ਸੰਜੀਤ ਕੰਮ ਕਰਦਾ ਸੀ।

ਬੀਤੇ ਦਿਨ ਹੀ ਉਹ ਆਪਣੇ ਘਰੋਂ ਵਾਪਸ ਪਰਤਿਆ ਸੀ।ਪ੍ਰਦੀਪ ਦੇ ਮੁਤਾਬਕ ਸੰਜੀਤ ਉਸ ਜਗ੍ਹਾ ਤੇ ਹੀ ਬਣੇ ਕਮਰੇ ਵਿੱਚ ਰਹਿੰਦਾ ਸੀ।ਅੱਜ ਸਵੇਰੇ ਉਹ ਦੁਕਾਨ ਤੇ ਨਹੀਂ ਆਇਆ ਤਾਂ ਉਹ ਉਸ ਨੂੰ ਬੁਲਾਉਣ ਲਈ ਗਿਆ ਤਾਂ ਕਮਰੇ ਵਿੱਚੋਂ ਧੂਆ ਨਿਕਲ ਰਿਹਾ ਸੀ। ਅੰਦਰ ਜਾ ਕੇ ਵੇਖਿਆ ਤਾਂ ਉਸ ਦੇ ਹੋਸ਼ ਉੱਡ ਗਏ,ਅੰਦਰ ਸੁਜੀਤ ਝੁਲਸਿਆ ਪਿਆ ਸੀ।

ਉਸ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਤੇ ਉਸ ਨੂੰ ਹਸਪਤਾਲ ਲੈ ਗਏ ਪ੍ਰੰਤੂ ਹਸਪਤਾਲ ਜਾ ਕੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ ਨਾਲ ਹੀ ਪ੍ਰਦੀਪ ਨੇ ਦੱਸਿਆ ਕਿ ਸੰਜੀਤ ਸ਼ਰਾਬ ਅਤੇ ਸਿਗਰਟ ਦਾ ਆਦੀ ਸੀ। ਪੁਲੀਸ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ

LEAVE A REPLY