ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ, 19 ਫਰਵਰੀ: ਪੰਜ ਰੋਜ਼ਾ ਐਨ.ਸੀ.ਸੀ.ਦੀ ਟ੍ਰੇਨਿੰਗ ਦੇਣ ਉਪਰੰਤ ਕੈਂਪ ਕਮਾਂਡਿੰਗ ਕਰਨਲ ਕੁਲਵੀਰ ਸਿੰਘ ਡੂੰਡੀ ਦੀ ਰਹਿਨੁਮਾਈ ਅਧੀਨ ਪ੍ਰਿੰਸੀਪਲ ਸ੍ਰੀ ਹਰਵਿੰਦਰ ਭਾਰਦਵਾਜ ਅਤੇ ਕੈਪਟਨ ਗੁਰਮੇਲ ਸਿੰਘ ਮਾਖਾ ਦੁਆਰਾ ਐਨ.ਸੀ.ਸੀ.ਕੈਡਿਟ ਨੂੰ ਬੀ.ਅਤੇ ਸੀ. ਸਰਟੀਫਿ਼ਕੇਟ ਦਿੱਤੇ ਗਏ ।

ਕੈਂਪ ਦੌਰਾਨ ਨਾਇਬ ਸੂਬੇਦਾਰ ਸੁਰੇਸ਼ ਕੁਮਾਰ ਨੇ ਐਨ.ਸੀ.ਸੀ. ਕੈਡਿਟ ਨੂੰ ਭਾਰਤੀ ਸੈਨਾ ਦਾ ਇਤਿਹਾਸ, ਐਨ.ਸੀ.ਸੀ. ਟ੍ਰੇਨਿੰਗ ਨਾਲ ਰੋਜ਼ਗਾਰ ਦੇ ਖੇਤਰ ਵਿਚ ਮਿਲਣ ਵਾਲੇ ਲਾਭ ਬਾਰੇ ਜਾਣਕਾਰੀ ਦਿੱਤੀ।

ਐਨ.ਸੀ.ਸੀ.ਇੰਚਾਰਜ ਸ੍ਰੀਮਤੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਸੀ ਸਰਟੀਫਿ਼ਕੇਟ ਪ੍ਰਾਪਤ ਹੋਣ ਦੀ ਬਦੌਲਤ ਐਨ.ਸੀ.ਸੀ. ਕੈਡਿਟ, ਸੈਨਾ ਦੇ ਕਮਿਸ਼ਨਰ ਅਫ਼ਸਰ ਤੱਕ ਜਾ ਸਕਦੇ ਹਨ । ਸ੍ਰੀ ਜ਼ਸਪਾਲ ਸਿੰਘ ਐਨ.ਐਸ.ਐਸ. ਅਫ਼ਸਰ ਨੇ ਦੱਸਿਆ ਕਿ ਕੈਂਪ ਦੌਰਾਨ ਸਰਕਾਰੀ ਨਿਯਮਾਂ ਦੀ ਪਾਲਣਾ ਅਮਲ ਵਿਚ ਲਿਆਂਦੀ ਗਈ ਹੈ।ਇਸ ਮੌਕੇ ਹੌਲਦਾਰ ਵਰਿੰਦਰ ਸਿੰਘ, ਸੁਸ਼ੀਲ ਕੁਮਾਰ, ਜਸਵਿੰਦਰ ਪਾਲ, ਸਤਿੰਦਰ ਸਿੰਘ, ਧਰਮਿੰਦਰ ਸਿੰਘ ਪਲੰਬਰ ਇੰਸਟਰਕਟ ਮੌਜੂਦ ਸਨI

LEAVE A REPLY