ਜਲੰਧਰ 7 ਫਰਵਰੀ (ਮੁਨੀਸ਼ ਤੋਖੀ ) ਅੱਜ ਕਜੂਮਰ ਫੋਰਮ ਜਲੰਧਰ ਦੀ ਮੀਟਿੰਗ ਮੱਖਣ ਪੱਲਣ ਸਰਪੰਚ ਜੰਡਿਆਲਾ ਮੰਜਕੀ ਦੀ ਪਰਧਾਨਗੀ ਹੇਠ ਗੜਾ ਜਲੰਧਰ ਹੋਈ। ਮੀਟਿੰਗ ਦੇ ਫੈਸਲੇ ਪਰੈਸ ਨੂੰ ਜਾਰੀ ਕਰਦਿਆਂ ਫੋਰਮ ਦੇ ਸਕੱਤਰ ਰਵਿੰਦਰ ਸਿੰਘ ਚੱਕ ਕਲਾਂ ਨੇ ਦੱਸਿਆ ਕਿ ਜਿਹੜੇ ਕਾਲੇ ਕਾਨੂੰਨ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਬਣਾਏ ਹਨ ਊਸ ਵਿਚ ਕੰਜੂਮਰਾਂ ਨੂੰ ਪਰਭਾਵਤ ਅਸੈਂਸ਼ਲ ਕੋਮੋਡਿਟੀ ਐਕਟ ਜਿਸ ਨਾਲ ਗਰੀਬ ਤੇ ਆਮ ਲੋਕਾਂ ਦੇ ਘਰਾਂ ਬਜਟ ਊਥਲ ਪੁਥਲ ਹੋ ਜਾਣਗੇ ਅਤੇ ਪਹਿਲਾਂ ਹੀ ਸਿੱਖਰਾਂ ਛੋਹ ਰਹੀ ਮਹਿੰਗਾਈ ਲੋਕਾਂ ਦਾ ਜੀਣਾਂ ਹੋਰ ਦੁਭਰ ਕਰ ਦੇਵੇਗੀ। ਬਿੱਜਲੀ ਬਿੱਲ 2020 ਜਿਸ ਨਾਲ ਲੋਕਾਂ ਦੇ ਘਰਾਂ ਵਿਚ ਹਨੇਰਾ ਛਾਏਗਾ। ਇਸ ਐਕਟ ਤੇ ਬਿੱਜਲੀ ਬਿਲ ਗੰਭੀਰ ਵਿਚਾਰਾਂ ਕਰਨ ਊਪਰੰਤ ਫੈਸਲਾ ਕੀਤਾ ਗਿਆ ਕਿ 14 ਫਰਵਰੀ ਦਿਨ ਐਤਵਾਰ ਨੂੰ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ।ਇਸ ਕਨਵੈਨਸ਼ਨ ਵਿਚ ਬੁਧੀਜੀਵੀ ਸਤਨਾਮ ਸਿੰਘ ਚਾਨਾ ਇਨਾਂ ਐਕਟ ਬਾਰੇ ਵਿਸਥਾਰ ਸਹਿਤ ਚਾਨਣਾਂ ਪਾਊਣਗੇ।ਮੀਟਿੰਗ ਵਿਚ ਪਰੋਫੈਸਰ ਤਜਿੰਦਰ ਵਿਰਲੀ, ਬਲਵਿੰਦਰ,ਕਰਨੈਲ ਸਿੰਘ ਸੰਧੂ, ਹਰੀਮੁਨੀ ਸਿੰਘ,ਰਾਮ ਕਿਸ਼ਨ,ਬਲਦੇਵ ਸਿੰਘ ਨੂਰਪੁਰੀ , ਕੁਲਦੀਪ ਵਾਲੀਆ ਅਤੇ ਸੁਨੀਤਾ ਨੂਰਪੁਰੀ ਹਾਜਰ ਸਨ।

LEAVE A REPLY