ਗੁਰਜੰਟ ਸਿੰਘ ਬਾਜੇਵਾਲੀਆ,ਮਾਨਸਾ 1 ਫਰਵਰੀ    ਸਯੁੰਕਤ ਕਿਸਾਨ  ਮੋਰਚੇ ਵੱਲੋਂ ਦਿੱਲੀ ਦੇ ਵਿੱਚ ਪੱਕਾ ਮੋਰਚਾ 66ਵੇ ਦਿਨ ਤੋਂ ਲਾਇਆ ਹੋਇਆ ਹੈ  ਉਸ ਤਹਿਤ ਸਾਰੇ ਪੰਜਾਬ ਵਿੱਚ ਪੱਕੇ ਮੋਰਚੇ ਲੱਗੇ  l ਮਾਨਸਾ ਜਿੱਲੇ ਵਿੱਚ 32 ਕਿਸਾਨ ਜਥੇਬੰਦੀਆ ਦੇ  ਕੀਤੇ ਫੈਸਲਾ ਤਹਿਤ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਮਾਨਸਾ ਬਲਾਕ ਦੇ ਪਿੰਡਾਂ ਵਿੱਚ ਜਿਵੇਂ ਕਿ ਮਾਨਸਾ ਖੁਰਦ ਕੋਟਲੱਲੂ ਦਲੇਲ ਸਿੰਘਵਾਲਾ ਚਕੇਰੀਆ ਖਿਲਣ ਨਰਿੰਦਰ ਪੁਰਾ ਖਾਰਾ ਬਰਨਾਲਾ ਜਵਾਹਰਕੇ  ਰੈਲੀਆਂ ਕੀਤੀਆਂ ਗਈਆਂ ਅਤੇ ਮਾਨਸਾ ਰੇਲਵੇ ਸਟੇਸ਼ਨ ਤੇ ਪੱਕਾ ਮੋਰਚਾ ਵੀ ਚੱਲ ਰਿਹਾ ਹੈI

ਰੈਲੀਆਂ ਨੂੰ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਕਿ ਜਿੰਨਾ ਚਿਰ ਕਿਸਾਨ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ ਓਨਾ ਚਿਰ ਇਹ ਮੋਰਚਾ ਲਾਗੂ ਰਹੇਗਾ ਮੋਦੀ ਸਰਕਾਰ ਨੂੰ ਚਿਤਾਵਨੀ ਦਿਦੇ ਹੋਏ ਕਿਹਾ ਕਿ ਕੰਧ ਤੇ ਪੜ ਲਵੇ ਪੰਜਾਬੀਆਂ ਦਾ ਇਤਿਹਾਸ ਰਿਹਾ ਹੈ ਕਿ ਹਾਰ ਤਾ ਵੇਖੀ ਹੀ ਨਹੀਂ ਹਰ ਲੜਾਈ ਜਿੱਤ ਕੀਤੀ ਹੈ ਸੰਬੋਧਨ ਕਰਨ ਵਾਲੇ  ਮਹਿੰਦਰ ਸਿੰਘ ਭੈਣੀਬਾਘਾ ਭਜਨ ਸਿੰਘ ਘੁੰਮਣ ਇਕਬਾਲ ਸਿੰਘ ਮਾਨਸਾ ਬਲਵਿੰਦਰ ਸ਼ਰਮਾ ਖਿਆਲ ਤੇਜ਼ ਚਕੇਰੀਆਂ  ਮੇਜਰ ਸਿੰਘ ਦੂਲੋਵਾਲ ਹਰਦੇਵ ਸਿੰਘ ਰਾਠੀ ਸੁਖਚਰਨ ਦਾਨੇਵਾਲੀਆ  ਨੇ ਸੰਬੋਧਨ ਕੀਤਾI

LEAVE A REPLY