ਮਾਨਸਾ 30 ਜਨਵਰੀ (ਗੁਰਜੰਟ ਸਿੰਘ ਬਾਜੇਵਾਲੀਆ) ਕੇਂਦਰ ਦੀ ਭਾਜਪਾ ਸਰਕਾਰ ਕਾਲੇ ਕਾਨੂੰਨਾਂ ਨੂੰ ਲੈਣ ਕੇ ਪਿੰਡ ਬਾਜੇਵਾਲਾ ਦੀ ਧਰਮਸ਼ਾਲਾ ਕਿਸਾਨ ਮਜ਼ਦੂਰਾ ਨੇ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਔਰਤਾਂ ਵੱਲੋਂ ਪਿੱਟ ਸਿਆਪਾ ਕੀਤਾ ਗਿਆ।
ਇਸ ਮੌਕੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਸਰਪੰਚ ਪੋਹੋਲੋਜੀਤ ਨੇ ਕਿਹਾ ਕਿ ਕਾਲ਼ੇ ਕਾਨੂੰਨ ਰੱਦ ਕਰਨ ਦੀ ਬਜਾਏ ਆਪਣੀਆਂ ਸਿਆਸੀ ਚਾਲਾਂ ਚੱਲ ਕੇ ਦੇਸ਼ ਵਿੱਚ ਹਿੰਸਾ ਦਾ ਮਹੌਲ ਪੈਦਾ ਕਰ ਰਹੀ ਹੈ ਜਿਸ ਦਾ ਸਬੂਤ ਬੀਤੀ 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੀਆਂ ਹਿੰਸਕ ਘਟਨਾਵਾਂ ਹਨ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ।
ਸਰਪੰਚ ਪੋਹੋਲੋਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਆਪਣੀਆਂ ਕੋਝੀਆਂ ਸਿਆਸੀ ਚਾਲਾਂ ਚੱਲ ਕੇ ਕਿਸਾਨੀ ਸੰਘਰਸ਼ ਨੂੰ ਢਾਹ ਲਾਉਣਾ ਚਾਹੀਦੀ ਹੈ ਪਰ ਉਸਨੂੰ ਇਹ ਨਹੀਂ ਪਤਾ ਕਿ ਸੰਘਰਸ਼ੀ ਲੋਕ ਸਿਰਾ ‘ਤੇ ਕਫਨ ਬੰਨ ਕੇ ਆਏ ਹਨ।ਉਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਵਾਪਸ ਘਰਾਂ ਨੂੰ ਨਹੀਂ ਪਰਤਣਗੇ। ਮੋਦੀ ਸਰਕਾਰ ਦੀਆਂ ਸਾਰੀਆਂ ਚਾਲਾਂ ਫੈਲ ਹੋ ਚੁੱਕੀਆਂ ਹਨ ਹੁਣ ਉਹ ਹਿੰਸਾ ‘ਤੇ ਉਤਰ ਆਈ ਹੈ ਜਿਸ ਦੇ ਨਤੀਜੇ ਜਨਤਾ ਲਈ ਨਹੀਂ ਸਗੋਂ ਸਰਕਾਰ ਲਈ ਹੀ ਮਾੜੇ ਸਾਬਤ ਹੋਣਗੇ। ਉਹਨਾਂ ਕਿਹਾ ਕਿ ਕਿਸਾਨ ਆਗੂਆਂ ‘ਤੇ ਦਰਜ ਕੀਤੇ ਪਰਚਿਆਂ ਦੀ ਨਿਖੇਧੀ ਕਰਦਿਆ ਉਹਨਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਜੋ ਹੋਇਆ ਉਸ ਲਈ ਕੇਂਦਰ ਸਰਕਾਰ ਸਿੱਧੇ ਰੂਪ ਵਿੱਚ ਜਿੰਮੇਵਾਰ ਹੈ।ਇਸ ਨਾਲ ਸਰਕਾਰ ਦੇ ਸੁਰੱਖਿਆ ਪ੍ਰਬੰਧ ਵੀ ਸਵਾਲਾਂ ਵਿੱਚ ਹਨ ਪਰ ਕੇਂਦਰ ਦੇ ਇਸ਼ਾਰੇ ‘ਤੇ ਦਿੱਲੀ ਪੁਲਿਸ ਨੇ ਕਿਸਾਨ ਆਗੂਆਂ ‘ਤੇ ਪਰਚੇ ਦਰਜ ਕਰਕੇ ਠੀਕ ਨਹੀਂ ਕੀਤਾ ਪਰ ਇਸ ਨਾਲ ਸੰਘਰਸ਼ ਕਮਜ਼ੋਰ ਨਹੀਂ ਸਗੋਂ ਹੋਰ ਮਜ਼ਬੂਤ ਹੋਵੇਗਾ ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ,ਡਾ ਮੇਘਾ ਸਿੰਘ, ਮਿੱਠੂ ਸਿੰਘ,ਜਸਦੇਵ ਸਿੰਘ,ਡਾ ਬੂਟਾ ਸਿੰਘ, ਗੁਰਤੇਜ਼ ਸਿੰਘ,ਭੋਲਾ ਸਿੰਘ, ਆਦਿ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਈਆਂI

LEAVE A REPLY