ਡਿਪਟੀ ਕਮਿਸ਼ਨਰ ਵਲੋਂ ਵਾਜਬ ਮੁੱਲ ’ਤੇ ਵੈਕਸੀਨ ਮੁਹੱਈਆ ਕਰਵਾਉਣ ਲਈ ਨਿਵੇਕਲੀ ਪਹਿਲ ਦੀ ਸ਼ੁਰੂਆਤ
ਕਿਹਾ, ਲੋਕ ਕੋਵਿਡ ਵੈਕਸੀਨ ਲਿੰਕ   www.citywoofer.com/event/vaccination-drive ’ਤੇ ਕਰ ਸਕਦੇ ਬੁੱਕ
ਵੈਕਸੀਨ 500 ਪਲੱਸ ਟੈਕਸ ਸ਼ਹਿਰ ਦੀਆਂ ਤਿੰਨ ਸ਼ੈਸਨ ਸਾਈਟਾਂ ’ਤੇ ਹੋਵੇਗੀ ਮੁਹੱਈਆ

ਜਲੰਧਰ 29 ਮਈ 2021 (ਅਨਿਲ / ਲਵਦੀਪ )
ਸੂਬੇ ਵਿੱਚ ਸ਼ੁਰੂ ਕੀਤੇ ਗਏ ਨਿਵੇਕਲੀ ਕਿਸਮ ਦੇ ਪਹਿਲੇ ਪ੍ਰੋਜੈਕਟ ਤਹਿਤ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪਹਿਲ ਕਰਦਿਆਂ ਨਾਗਰਿਕਾਂ ਨੂੰ ਸ਼ਹਿਰ ਵਿੱਚ ਉਚਿੱਤ ਮੁੱਲ ’ਤੇ ਵੈਕਸੀਨ ਮੁਹੱਈਆ ਕਰਵਾਉਣ ਲਈ ਨਿਵੇਕਲੇ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਪਹਿਲ ਕਦਮੀ ’ਤੇ ਚਾਨਣਾ ਪਾਉਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰਾਹਤ ਸੁਸਾਇਟੀ ਵਲੋਂ 1000 ਕੋਵੈਕਸਿਨ ਦੀਆਂ ਖ਼ੁਰਾਕਾਂ ਖ਼ਰੀਦ ਕੀਤੀਆਂ ਗਈਆਂ ਹਨ ਜੋ ਸ਼ਹਿਰ ਦੀਆਂ ਤਿੰਨ ਸ਼ੈਸਨ ਸਾਈਟਾਂ ਐਚ.ਐਮ.ਵੀ, ਕੇ.ਐਮ.ਵੀ. ਅਤੇ ਲਾਇਲਪੁਰ ਖਾਲਸਾ ਕਾਲਜ ਵਿਖੇ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਜਿਸ ਦੀ ਉਮਰ 18 ਸਾਲ ਤੋਂ ਉਪਰ ਹੈ www.citywoofer.com/event/vaccination-drive ’ਤੇ ਵੈਕਸੀਨ ਸਲਾਟ ਬੁੱਕ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਇਨਾਂ ਸੈਸ਼ਨ ਸਾਈਟਾਂ ’ਤੇ ਮੌਕੇ ’ਤੇ ਵੈਕਸੀਨ ਲਗਾਉਣ ਲਈ ਰਜਿਸਟਰੇਸ਼ਨ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਅਦਾਇਗੀ ਲਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰਾਹਤ ਸੁਸਾਇਟੀ ਵਲੋਂ ਇਹੀ ਵੈਕਸੀਨ ਜੋ ਨਿੱਜੀ ਹਸਪਤਾਲਾਂ ਵਲੋਂ ਲਗਾਈ ਜਾਂਦੀ ਹੈ , ਅੱਧੇ ਤੋਂ ਵੀ ਘੱਟ ਮੁੱਲ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਜਿਸਟਰਡ ਲਾਭਪਾਤਰੀ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਰੋਜ਼ਾਨਾ ਸਬੰਧਿਤ ਸੈਸ਼ਨ ਸਾਈਟ ’ਤੇ ਵੈਕਸੀਨ ਲਗਵਾਉਣ ਲਈ ਜਾ ਸਕਦਾ ਹੈ।
ਸ੍ਰੀ ਥੋਰੀ ਨੇ ਕਿਹਾ ਕਿ ਸਾਰੇ ਨਾਗਰਿਕਾਂ ਲਈ ਆਪਣਾ ਅਧਾਰ ਕਾਰਡ, ਕਨਫਰਮ ਬੁਕਿੰਗ ਸਲਿੱਪ ਅਤੇ ਹੋਰ ਜਰੂਰੀ ਦਸਤਾਵੇਜ਼ ਜਦੋਂ ਉਹ ਵੈਕਸੀਨ ਲਗਵਾਉਣ ਲਈ ਸੈਸ਼ਨ ਸਾਈਟ ’ਤੇ ਆਉਣਗੇ ਨਾਲ ਲਿਆਉਣੇ ਜਰੂਰੀ ਹੋਣਗੇ। ਉਨ੍ਹਾਂ ਕਿਹਾ ਕਿ ਇਕ ਵਾਰ ਰਜਿਸਟਰੇਸ਼ਨ ਹੋਣ ਤੋਂ ਬਾਅਦ ਇਸ ਨੂੰ ਬਦਲਿਆ ਨਹੀਂ ਜਾ ਸਕੇਗਾ।

LEAVE A REPLY