ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ)  ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਆਈ.ਪੀ.ਐੱਸ ਮਾਨਸਾ ਨੇ ਅੱਜ ਦਿਨ ਸੋਮਵਾਰ ਨੂੰ ਜਿਲ੍ਹੇ ਦੇ ਥਾਣਾ ਮੁੱਖੀਆਂ ਦੀਆਂ ਬਦਲੀਆਂ ਕੀਤੀਆਂ ਹਨ। ਜਿਸ ਵਿੱਚ ਕੁਝ ਮਹਿਲਾਵਾਂ ਨੂੰ ਵੀ ਥਾਣਾ ਮੁੱਖੀਆਂ ਦੀ ਜਿੰਮੇਵਾਰੀ ਸੋਂਪੀ ਗਈ ਹੈ। ਜਿਸ ਵਿੱਚ ਇੰਸਪੈਕਟਰ ਸੰਦੀਪ ਸਿੰਘ ਨੂੰ ਐੱਸ.ਐੱਚ.ਓ ਸਦਰ ਮਾਨਸਾ ਤੋਂ ਐੱਸ.ਐੱਚ.ਓ ਸਰਦੂਲਗੜ੍ਹ, ਇੰਸਪੈਕਟਰ ਜਸਕਰਨ ਸਿੰਘ ਨੂੰ ਸਪੈਸ਼ਲ ਬ੍ਰਾਂਚ ਮਾਨਸਾ ਤੋਂ ਐੱਸ.ਐੱਚ.ਓ ਬਰੇਟਾ, ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਮਾੱਡਰਨ ਪੀ.ਸੀ.ਆਰ ਮਾਨਸਾ ਤੋਂ ਲਿਟੀਗੇਸ਼ਨ ਬ੍ਰਾਂਚ ਮਾਨਸਾ, ਇਸੰਪੈਕਟਰ ਜਗਦੀਸ਼ ਕੁਮਾਰ ਨੂੰ ਸੀ.ਆਈ.ਏ ਸਟਾਫ ਮਾਨਸਾ ਤੋਂ ਐੱਸ.ਐੱਚ.ਓ ਸਿਟੀ-1 ਮਾਨਸਾ, ਇੰਸਪੈਕਟਰ ਜਸਵੰਤ ਸਿੰਘ ਨੂੰ ਐੱਸ.ਐੱਚ.ਓ ਬਰੇਟਾ ਤੋਂ ਐੱਸ.ਐੱਚ.ਓ ਸਦਰ ਮਾਨਸਾ, ਐੱਸ.ਆਈ ਅਜੇ ਕੁਮਾਰ ਪਰੋਚਾ ਨੂੰ ਐੱਸ.ਐੱਚ.ਓ ਸਰਦੂਲਗੜ੍ਹ ਤੋਂ ਐੱਸ.ਐੱਚ.ਓ ਜੋਗਾ, ਐੱਸ.ਆਈ ਰਮਨਦੀਪ ਕੌਰ ਨੂੰ ਸਿਟੀ-2 ਮਾਨਸਾ ਅਤੇ ਲਿਟੀਗੇਸ਼ਨ ਬ੍ਰਾਂਚ ਤੋਂ ਐੱਸ.ਐੱਚ.ਓ ਸਦਰ ਬੁਢਲਾਡਾ, ਐੱਸ.ਆਈ ਕਰਮਜੀਤ ਕੌਰ ਨੂੰ ਚੋਂਕੀ ਨਰਿੰਦਰਪੁਰਾ ਅਤੇ ਪੀ.ਪੀ.ਐੱਮ.ਐੱਮ ਸਦਰ ਮਾਨਸਾ ਤੋਂ ਐੱਸ.ਐੱਚ.ਓ ਜੋੜਕੀਆਂ, ਐੱਸ.ਆਈ ਜਗਦੇਵ ਸਿੰਘ ਨੂੰ ਐੱਸ.ਐੱਚ.ਓ ਬੋਹਾ ਤੋਂ ਐੱਸ.ਐੱਚ.ਓ ਝੁਨੀਰ, ਐੱਸ.ਆਈ ਹਰਦਿਆਲ ਦਾਸ ਨੂੰ ਐੱਸ.ਐੱਚ.ਓ ਜੋੜਕੀਆਂ ਤੋਂ ਐੱਸ.ਐੱਚ.ਓ ਬੋਹਾ, ਐੱਸ.ਆਈ ਗੁਰਪ੍ਰੀਤ ਸਿੰਘ ਮਾਹਲ ਨੂੰ ਆਡੀਸ਼ਨਲ ਐੱਸ.ਐੱਚ.ਓ ਸਦਰ ਬੁਢਲਾਡਾ ਤੋਂ ਚੋਂਕੀ ਬਹਿਣੀਵਾਲ, ਐੱਸ.ਆਈ ਬੇਅੰਤ ਕੌਰ ਨੂੰ ਪੁਲਿਸ ਲਾਈਨ ਮਾਨਸਾ ਤੋਂ ਸਦਰ ਮਾਨਸਾ ਅਤੇ ਪੀ.ਪੀ.ਐੱਮ.ਐੱਮ ਸਦਰ ਮਾਨਸਾ, ਐੱਸ.ਆਈ ਜਸਪਾਲ ਸਿੰਘ ਨੂੰ ਐੱਸ.ਐੱਚ.ਓ ਸਦਰ ਬੁਢਲਾਡਾ ਤੋਂ ਪੁਲਿਸ ਕੰਟਰੋਲ ਰੂਮ ਮਾਨਸਾ, ਐੱਸ.ਆਈ ਅੰਗਰੇਜ ਸਿੰਘ ਨੂੰ ਐੱਸ.ਐੱਚ.ਓ ਸਿਟੀ-1 ਤੋਂ ਸੀ.ਆਈ.ਏ ਸਟਾਫ ਮਾਨਸਾ, ਏ.ਐੱਸ.ਆਈ ਗੁਰਦੀਪ ਸਿੰਘ ਨੂੰ ਚੋਂਕੀ ਬਹਿਣੀਵਾਲ ਤੋਂ ਚੋਂਕੀ ਨਰਿੰਦਰਪੁਾ ਵਿਖੇ ਲਗਾਇਆ ਗਿਆ ਹੈ। ਐੱਸ.ਐੱਸ.ਪੀ ਲਾਂਬਾ ਨੇ ਕਿਹਾ ਕਿ ਪੁਲਿਸ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ। ਅਗਰ ਜੇਕਰ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਸੰਬੰਧਿਤ ਥਾਣਾ ਮੁੱਖੀਆਂ ਨਾਲ ਸੰਪਰਕ ਕਰੇ।

LEAVE A REPLY