ਗੜ੍ਹਦੀਵਾਲਾ (ਪੰਜਾਬ ਦੈਨਿਕ ਨਿਊਜ਼) ਸੰਦੀਪ ਕੁਮਾਰ  – ਸਥਾਨਕ ਪੁਲਿਸ ਵੱਲੋਂ ਇਲਾਕਾ ਗਸਤ ਬਾ-ਚੈਕਿੰਗ ਦਨ ਇਕ ਵਿਅਕਤੀ ਨੂੰ 33 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਗੜਦੀਵਾਲਾ ਦੇ ਮੁੱਖੀ ਸਬ ਇੰਸਪੈਕਟਰ ਸਤਪਾਲ ਸਿੰਘ ਜਲੋਟਾ ਨੇ ਦੱਸਿਆ ਕਿ ਏ ਐੱਸ ਆਈ ਅਮਰਜੀਤ ਸਿੰਘ,ਹੌਲਦਾਰ ਗੁਰਚਰਨ ਸਿੰਘ,ਸਿਪਾਹੀ ਮਨਵੀਰ ਸਿੰਘ ਆਦਿ ਸਮੇਤ ਪੁਲਸ ਪਾਰਟੀ ਸ਼ੱਕੀ ਭੈੜੇ ਪੁਰਸ਼ਾਂ ਅਤੇ ਇਲਾਕਾ ਗਸ਼ਤ ਤੇ ਨਾਕਾਬੰਦੀ ਦੇ ਸਬੰਧ ਵਿੱਚ ਪਿੰਡ ਅਰਗੋਵਾਲ, ਥੇਂਦਾ ਚਿਪੜਾ, ਟਾਹਲੀ ਮੋੜ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਅਰਗੋਵਾਲ ਤੋਂ ਗੁਰਦੁਆਰਾ ਸਧਾਣਾਸਰ ਸਾਹਿਬ ਤੋਂ ਥੋੜਾ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਗਿਆ।ਉਸ ਨੇ ਆਪਣੀ ਪਹਿਨੀ ਹੋਈ ਪੈਂਟ ਦੀ ਖੱਬੀ ਜੇਬ ‘ ਵਿੱਚ ਇੱਕ ਵਜਨਦਾਰ ਮੋਮੀ ਲਿਫਾਫਾ ਕੱਢਕੇ ਆਪਣੀ ਖੱਬੀ ਸਾਈਡ ਘਾਹ ਵਿੱਚ ਸੁੱਟ ਦਿੱਤਾ ਅਤੇ ਤੇਜ਼ ਕਦਮੀ ਖੱਬੇ ਹੱਥ ਖੇਤ ਵੱਲ ਨੂੰ ਤੁਰ ਪਿਆ। ਸ਼ੱਕ ਪੈਣ ਤੇ ਉਕਤ ਵਿਅਕਤੀ ਨੂੰ ਪੁਲਸ ਪਾਰਟੀ ਵੱਲੋਂ ਕਾਬੂ ਕੀਤਾ ਗਿਆ। ਪੁਲਿਸ ਪਾਰਟੀ ਨੂੰ ਉੱਕਤ ਵਿਅਕਤੀ ਵਲੋਂ ਸੁੱਟੋ ਮੋਮੀ ਲਿਫਾਫੇ ਵਿੱਚ ਕਈ ਨਸ਼ੀਲਾ ਪਦਾਰਥ ਹੋਣ ਦੀ ਸੱਕ ਪਈ। ਇਸ ਪੁਲੀਸ ਪਾਰਟੀ ਵੱਲੋਂ ਕਾਬੂ ਕੀਤੇ ਉਕਤ ਵਿਅਕਤੀ ਦੀ ਪਹਿਚਾਣ ਪੁੱਛੀ ਤਾਂ ਉਸ ਨੇ ਆਪਣਾ ਨਾਮ ਅਨਵਰ ਉਰਫ ਚੰਦ ਪੁੱਤਰ ਜਸ਼ਪਾਲ ਵਾਸੀ ਵਾਰਡ ਨੰਬਰ-11ਬਾਲਮੀਕ ਮਹੱਲਾ ਗੜ੍ਹਦੀਵਾਲਾ ਜਿਲਾ ਹੁਸ਼ਿਆਰਪੁਰ ਵਜੋਂ ਦੱਸੀ।ਜਦੋਂ ਪੁਲਸ ਪਾਰਟੀ ਨੇ ਉਕਤ ਵਿਅਕਤੀ ਵੱਲੋਂ ਆਪਣੀ ਖੱਬੀ ਸਾਈਡ ਘਾਹ ਵਿੱਚ ਸੁੱਟੇ ਕਾਲੇ ਰੰਗ ਦੇ ਮੋਮੀ ਲਿਫਾਫੇ ਵਜਨਦਾਰ ਨੂੰ ਖੋਲ ਕੇ ਤਲਾਸ਼ੀ ਲਈ ਤਾਂ ਉਸ ਵਿੱਚ ਵਜਨ ਕਰਨ ਤੇ 33 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ।ਪੁਲਿਸ ਵਲੋਂ ਉਕਤ ਵਿਅਕਤੀ ਨੂੰ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਕੇ ਉਸ ਦੇ ਵਿਰੁਧ 22-61-85, ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲਰੀ ਕਾਰਵਾਈ ਆਰੰਭ ਕਰ ਦਿਤੀ ਗਈ ਹੈ।

LEAVE A REPLY