ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ ਜ਼ਿਲ੍ਹਾ ਯੂਥ ਕਾਂਗਰਸ ਨੇ ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸਮਰਪਿਤ ਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਰੂਰਤ ਮੰਦਾਂ ਨੂੰ ਕੋਰੋਨਾ ਕਿੱਟਾਂ ਤੇ ਖਾਣਾ ਵੰਡਿਆ। ਸਵ. ਰਾਜੀਵ ਗਾਂਧੀ ਦੀ ਬਰਸ਼ੀ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਨੇ ਕਿਹਾ ਕਿ ਦੇਸ਼ ਲਈ ਸਭ ਤੋਂ ਵੱਡੀ ਕੁਰਬਾਨੀ ਦੇਣ ਅਤੇ ਦੇਸ਼ ਵਾਸਤੇ ਵਧੀਆ ਨੀਤੀਆਂ ਬਣਾ ਕੇ ਸਰਕਾਰਾਂ ਚਲਾਉਣ ਵਿੱਚ ਰਾਜੀਵ ਗਾਂਧੀ ਦਾ ਕੋਈ ਸਾਨੀ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਰਸੀ ਮੌਕੇ ਅੱਜ ਯੂਥ ਕਾਂਗਰਸ ਨੇ ਲੋੜਵੰਦਾਂ ਨੁੰ ਘਰ ਘਰ ਜਾ ਕੇ ਕੋਰੋਨਾ ਕਿੱਟਾਂ ਤੇ ਖਾਣਾ ਵੰਡਿਆ।

ਉਨ੍ਹਾਂ ਕਿਹਾ ਕਿ ਅੱਜ ਕੋਰੋਨਾ ਸੰਕਟ ਦੀ ਘੜੀ ਵਿੱਚ ਗਰੀਬ ਲੋਕ ਬਿਮਾਰੀ ਤੇ ਭੁੱਖਮਰੀ ਨਾਲ ਲੜ੍ਹ ਰਹੇ ਹਨ, ਜਿੰਨਾਂ ਦੀ ਬਾਂਹ ਫੜ੍ਹਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸ ਨੇ ਟੀਮਾ ਬਣਾ ਕੇ ਹੁਣ ਤੱਕ ਸੈਂਕੜੇ ਜਰੂਰਤਮੰਦਾਂ ਨੂੰ ਘਰਾਂ ਵਿੱਚ ਕੋਰੋਨਾ ਕਿੱਟਾਂ ਵੰਡੀਆਂ ਅਤੇ ਹੋਰ ਜਿਆਦਾ ਜਰੂਰਤ ਮੰਦਾਂ ਨੂੰ ਰਾਸ਼ਨ ਵੀ ਵੰਡਿਆ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਇਸ ਵਾਸਤੇ ਉਹ ਕਦੇ ਵੀ ਉਹ ਅਵੇਸਲੇ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਜਰੂਰਤਮੰਦ ਵਿਅਕਤੀਆਂ ਲਿਸਟਾਂ ਬਣਾ ਕੇ ਇਹ ਮੁਹਿੰਮ ਨਿਰੰਤਰ ਰੂਪ ਚ ਚੱਲ ਰਹੀ ਹੈ। ਉਨ੍ਹਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਨਮਨ ਤੇ ਸ਼ਰਧਾ ਤੇ ਫੁੱਲ ਭੇਂਟ ਕੀਤੇ। ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਲਖਵਿੰਦਰ ਸਿੰਘ ਬੱਛੋਆਣਾ, ਜਰਨਲ ਸਕੱਤਰ ਰਜਨੀਸ਼ ਸ਼ਰਮਾ, ਸ਼ੋਸ਼ਲ ਮੀਡੀਆ ਇੰਚਾਰਜ ਗਗਨਦੀਪ ਸਿੰਘ ਨੰਗਲ, ਹਲਕਾ ਮਾਨਸਾ ਦੇ ਪ੍ਰਧਾਨ ਡਾ. ਕੁਲਵਿੰਦਰ ਮਾਨ, ਲੱਕੀ ਬੋੜਾਵਾਲ, ਸਤਵਿੰਤਰ ਸ਼ੰਮੀ ਸਰਦੂਲਗੜ੍ਹ, ਮਲਕੀਤ ਅਕਲੀਆ, ਬੱਬੂ ਵਰ੍ਹੇ, ਗੁਰਪ੍ਰੀਤ ਸਿੰਘ ਧਲੇਵਾਂ, ਬਲਰਾਜ ਬਾਂਸਲ, ਬੱਬੂ ਚਹਿਲ, ਰਣਜੀਤ ਸਿੰਘ ਮਾਣੇਕਾ, ਗੁਰਮੇਜ ਸਿੰਘ ਸਮਾਉਂ, ਗੋਸ਼ਾ ਸਿੰਘ ਸਮਾਉਂ, ਅੰਕੁਸ਼ ਅਰੋੜਾ, ਮਨਦੀਪ ਸਿੰਘ, ਦੀਪਕ ਮੋਟਾ, ਗਗਨ ਮਾਨਸਾ, ਮਨਦੀਪ ਬਾਂਸਲ, ਸੰਦੀਪ ਮਾਨਸਾ ਤੇ ਭੀਸ਼ਮ ਮਾਨਸਾ ਆਦਿ ਹਾਜ਼ਰ ਸਨ।

LEAVE A REPLY