ਫਗਵਾੜਾ – ਪੰਜਾਬ ਦੈਨਿਕ ਨਿਊਜ਼ (ਰਵਿੰਦਰ ਰਵੀ)   ਕੁਝ ਦਿਨ ਪਹਿਲਾਂ ਫਗਵਾੜਾ ਦੇ ਪਿੰਡ ਰਾਮਗੜ੍ਹ ਵਿੱਚ ਹੋਏ ਗੋਲੀ ਕਾਂਡ, ਜਿਸ ਵਿੱਚ ਰਾਮ ਲੁਭਾਇਆ ਨਾਮੀ ਦਲਿਤ ਵਿਆਕਤੀ ਦੀ ਮੋਤ ਹੋ ਗਈ ਸੀ, ਦੇ ਪਰਿਵਾਰ ਨੂੰ ਡਾ ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰਤ ਮੰਤਰਾਲਾ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ ਅੱਜ ਮਾਲੀ ਮਦਦ ਦੇ ਰੂਪ ਵਿੱਚ 3,50,000/- (ਤਿੰਨ ਲੱਖ ਪੰਜਾਹ ਹਜ਼ਾਰ ਰੁਪਏ) ਦਾ ਚੈੱਕ ਭੇਟ ਕੀਤਾ ਗਿਆ। ਇਹ ਚੈੱਕ ਪੰਜਾਬ ਸਰਕਾਰ ਵੱਲੋਂ ਬਾਲੀ ਦੀ ਹਾਜ਼ਰੀ ਵਿੱਚ ਕਪੂਰਥਲਾ ਦੀ ਡਿਪਟੀ ਕਮਿਸ਼ਨਰ ਮੈਡਮ ਦੀਪਤੀ ਉੱਪਲ ਨੇ ਆਪਣੇ ਹੱਥੀਂ ਪੀੜਤ ਪਰਿਵਾਰ ਨੂੰ ਸੌਂਪਿਆ। ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤੀ ਗਈ 8,25,000/- (ਸਵਾਂ ਅੱਠ ਲੱਖ ਰੁਪਏ)ਦੀ ਰਾਸ਼ੀ ਵਿੱਚੋਂ ਇਹ ਪਹਿਲਾ ਚੈੱਕ ਪੀੜਤ ਪਰਿਵਾਰ ਨੂੰ ਦਿੱਤਾ ਗਿਆ ਹੈ। ਬਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਹੈ। ਬਾਲੀ ਨੇ ਆਸ ਪ੍ਰਗਟ ਕੀਤੀ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਤੋਂ ਜਲਦੀ ਪੂਰਾ ਕਰੇਗੀ। ਬਾਲੀ ਨੇ ਇਹ ਵੀ ਦੱਸਿਆ ਕਿ ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ ਵੱਲੋਂ ਵੀ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਜਸਦੇਵ ਸਿੰਘ ਪੂਰੇਵਾਲ ਜ਼ਿਲ੍ਹਾ ਭਲਾਈ ਅਫਸਰ ਕਪੂਰਥਲਾ, ਬਲਵੀਰ ਕੌਰ, ਬਿੱਟੂ ਜੋਹਲ, ਜੋਗੀ ਤੱਲ੍ਹਣ ਆਦਿ ਵੀ ਹਾਜਰ ਸਨ।

LEAVE A REPLY