ਜਲੰਧਰ(ਪੰਜਾਬ ਦੈਨਿਕ ਨਿਊਜ਼)  ਡੀ.ਐਮ.ਸਪੋਰਟਸ ਜਲੰਧਰ ਸ.ਇਕਬਾਲ ਸਿੰਘ ਰੰਧਾਵਾ ਜੀ ਅਤੇ ਬੀ.ਐਮ ਸਪੋਰਟਸ ਜਲੰਧਰ ਸ੍ਰੀ ਵਿਕਰਮ ਮਲਹੋਤਰਾ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉੱਗੀ ਵਿਖੇ ਸਮਾਰਟ ਬੈਡਮਿੰਟਨ ਕੋਰਟ ਦਾ ਆਪ ਖੁਦ ਜਾ ਕੇ ਜਾਇਜਾ ਲਿਆ ਅਤੇ ਸਕੂਲ ਦੇ ਡੀ.ਪੀ.ਈ ਵਿਸ਼ਵ ਕੁਮਾਰ ਦੀ ਇਸ ਗਰਾਊਂਡ ਨੂੰ ਤਿਆਰ ਕਰਨ ਲਈ ਕੀਤੀ ਗਈ ਮਿਹਨਤ ਦੀ ਖੁਸ਼ ਹੋ ਕੇ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਡੀ.ਪੀ.ਈ ਵਿਸ਼ਵ ਕੁਮਾਰ ਨੂੰ ਆਪਣੇ ਵੱਲੋਂ ਸਰੀਰਕ ਸਿੱਖਿਆ ਅਧਿਆਪਕ ਹੋਣ ਦਾ ਮਾਣ ਹੈ, ਨਾਂ ਦਾ ਬਰੋਚ ਲਗਾ ਕੇ ਆਪਣਾ ਆਸ਼ੀਰਵਾਦ ਦਿੱਤਾ ਤੇ ਡੀ.ਪੀ.ਈ ਸਾਹਿਬ ਦਾ ਉਤਸ਼ਾਹ ਵਧਾਇਆ। ਮਾਨਯੋਗ ਡੀ.ਐਮ ਸਾਹਿਬ ਨੇ ਸਪੋਰਟਸ ਨਾਲ ਸੰਬੰਧਿਤ ਸਕੂਲ ਵਿੱਚ ਚੱਲ ਰਹੇ ਹੋਰ ਗਰਾਊਂਡਾ ਅਤੇ ਬਾਲਾ ਵਰਕ ਦਾ ਵੀ ਜਾਇਜਾ ਲਿਆ ਅਤੇ ਸਪੋਰਟਸ ਦੇ ਖੇਤਰ ਨੂੰ ਹੋਰ ਉੱਪਰ ਚੁੱਕਣ ਲਈ ਆਪਣੇ ਤਜ਼ਰਬੇਕਾਰ ਸੁਝਾਅ ਵੀ ਸਾਂਝਾ ਕੀਤੇ। ਸਕੂਲ ਦੀ ਪ੍ਰਿੰਸੀਪਲ ਸਾਹਿਬਾ ਸ੍ਰੀਮਤੀ ਸੀਮਾ ਚੋਪੜਾ ਜੀ ਅਤੇ ਸਮੂਹ ਸਟਾਫ ਦੁਆਰਾ ਡੀ.ਐਮ ਸਪੋਰਟਸ ਜਲੰਧਰ ਸ.ਇਕਬਾਲ ਸਿੰਘ ਰੰਧਾਵਾ ਜੀ ਦਾ ਸਕੂਲ ਆਉਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੀ ਆਇਆ ਆਖਿਆ ਗਿਆ।

ਇਸ ਮੌਕੇ ਤੇ ਸਰ.ਸੀ.ਸੈਕੰ.ਸਮਾਰਟ ਸਕੂਲ ਉੱਗੀ ਦੀ ਪ੍ਰਿੰਸੀਪਲ ਸਾਹਿਬਾ ਸ੍ਰੀਮਤੀ ਸੀਮਾ ਚੋਪੜਾ, ਸ.ਇਕਬਾਲ ਸਿੰਘ ਰੰਧਾਵਾ (ਡੀ.ਐਮ.ਸਪੋਰਟਸ ਜਲੰਧਰ), ਵਿਕਰਮ ਮਲਹੋਤਰਾ (ਬੀ.ਐਮ ਸਪੋਰਟਸ ਜਲੰਧਰ), ਵਿਸ਼ਵ ਕੁਮਾਰ(ਡੀ.ਪੀ.ਈ),ਸ੍ਰੀ ਰਾਜੇਸ਼ ਕੁਮਾਰ (ਹਿੰਦੀ ਅਧਿਆਪਕ),ਸ.ਕੁਲਦੀਪ ਸਿੰਘ(ਕੰਪਿਊਟਰ ਫੈਕਲਟੀ),ਸ.ਸਰਬਜੀਤ ਸਿੰਘ(ਮੈਥ ਮਾਸਟਰ),ਸ.ਹਰਨੇਕ ਸਿੰਘ(ਮੈਥ ਮਾਸਟਰ),ਸ੍ਰੀਮਤੀ ਰਾਜ ਕੁਮਾਰੀ(ਮੈਥ ਮਿਸਟ੍ਰੈਸ),ਸ੍ਰੀਮਤੀ ਪ੍ਰਭਜੋਤ(ਕੰਪਿਊਟਰ ਫੈਕਲਟੀ),ਸ੍ਰੀਮਤੀ ਰਾਜ ਰਾਣੀ(ਐਸ.ਐਸ ਮਿਸਟ੍ਰੈਸ)ਹਾਜ਼ਰ ਸਨ।

.

LEAVE A REPLY