ਜਲੰਧਰ  ( ਪੰਜਾਬ ਦੈਨਿਕ ਨਿਊਜ਼ ) ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਰਾਮਪੁਰ ਲੱਲੀਆ ਜਲੰਧਰ ਵਿਖੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿਖਿਆ ) ਰਾਮਪਾਲ ਸਿੰਘ ਅਤੇ ਗੁਰਚਰਨ ਸਿੰਘ ਮੁਲਤਾਨੀ ਡਿਪਟੀ ਡੀ ਓ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ ਐੱਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਜਿਲ੍ਹਾ ਜਲੰਧਰ ਦੇ 17 ਬਲਾਕ ਸਪੋਰਟਸ ਅਫ਼ਸਰ ਅਤੇ ਜਿਲ੍ਹੇ ਜਲੰਧਰ ਦੇ ਬੀ ਐੱਮ ਸਪੋਰਟਸ ਦੀ ਵੱਖ ਵੱਖ ਸਕੂਲਾਂ ਵਿੱਚ ਖੇਡ ਮੈਦਾਨਾ ਦੀ ਸਥਿਤੀ ਜਾਨਣ ਬਾਰੇ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਾਕ ਸਪੋਰਟਸ ਅਫ਼ਸਰ ਅਤੇ ਬੀ ਐੱਮ ਸਹਿਬਾਨ ਨੂੰ ਸਕੂਲਾਂ ਵਿੱਚ ਵੱਧ ਤੋਂ ਵੱਧ ਸਮਾਰਟ ਖੇਡ ਮੈਦਾਨ ਅਤੇ ਸਕੂਲਾਂ ਵਿਚ ਸਪੋਰਟਸ ਰੂਮ ਬਣਾਉਣ ਦੀ ਅਪੀਲ ਕੀਤੀ ਗਈ ਤਾ ਕਿ ਬੱਚਿਆਂ ਦੀ ਖੇਡਾਂ ਵਿੱਚ ਰੁਚੀ ਵਿੱਚ ਵਾਧਾ ਕੀਤਾ ਜਾ ਸਕੇ ਤਾ ਕਿ  ਜਿਲ੍ਹੇ ਜਲੰਧਰ ਦੇ ਸਕੂਲਾਂ ਵਿੱਚ ਖੇਡਾਂ ਦਾ ਪੱਧਰ ਉੱਚਾ ਹੋ ਸਕੇ ਇਸ ਮੌਕੇ ਜਿਲ੍ਹੇ ਦੇ ਬੀ ਐੱਮ ਸ਼੍ਰੀ ਨਰਿੰਦਰ ਕੁਮਾਰ ਜਸਪਾਲ ਸਿੰਘ ਜਤਿੰਦਰਕੁਮਾਰ ਵਿਕਾਸ ਚੱਢਾ ਜ਼ਿਲੇ ਦੇ ਬਲਾਕ ਸਪੋਰਟਸ ਅਫ਼ਸਰ ਸਹਿਬਾਨ ਦਲਜੀਤ ਕੌਰ. ਨਰਿੰਦਰ ਕੌਰ ਬਲਵਿੰਦਰ ਕੌਰ ਨਵਨੀਤ ਕੌਰ ਕਮਲਜੀਤ ਕੌਰ ਰਵਿੰਦਰ ਕੌਰ ਰਾਜਬੀਰ ਕੌਰ ਰਾਜੇਸ਼ ਕੁਮਾਰ ਰਤਨ ਲਾਲ ਗੁਰਬਖਸ਼ ਲਾਲ ਜਸਵਿੰਦਰ ਸਿੰਘ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ ਅੰਤ ਵਿੱਚ ਡੀ ਐੱਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਸਾਰਿਆਂ ਦਾ ਧੰਨਵਾਦ ਕੀਤਾ।

LEAVE A REPLY