ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਸੰਯੁਕਤ ਕਿਸਾਲ ਮੋਰਚੇ ਵਲੋਂ ਅਜ 213ਵੇਂ ਦਿਨ ਇਕ ਮਈ ਦੇ ਸ਼ਹੀਦਾ ਨੂੰ ਯਾਦ ਕਰਦਿਆ ਸਥਾਨਕ ਰੇਲਵੇ ਪਾਰਕ ਤੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਸਾਲਾ ਪ੍ਰਕਾਸ਼ ਪੁਰਵ ਮਨਾਇਆ ਗਿਆ। ਜੋ ਕਿ ਹਿੰਦ ਦੀ ਚਾਦਰ ਦੇ ਨਾਮ ਨਾਲ ਜਾਣੇ ਜਾਦੇ ਹਨ।ਜਿੰਨਾ ਨੇ ਆਪਣਾ ਸ਼ੀਸ਼ ਦੇ ਕੇ ਹਿੰਦੂ ਧਰਮ ਦੀ ਰਖਿਆ ਕੀਤੀ ਸੀ। ਇਕ ਮਈ 1886 ਨੂੰ ਅਜ ਤੋਂ 135 ਸਾਲ ਪਹਿਲਾਂ ਮਜਦੂਰਾਂ ਤੋਂ 12,14 ਅਤੇ 16-16 ਘੰਟੇ ਕੰਮ ਲਿਆ ਜਾਦਾ ਸੀ।ਜਿਸ ਦੇ ਖਿਲਾਫ ਮਜਦੂਰਾਂ ਨੇ ਸੰਘਰਸ ਕਰਕੇ 8 ਘੰਟੇ ਕੰਮ ਮਨਜੂਰ ਕਰਵਾਇਆ ਸੀ।ਪਰ ਅਜ ਫਿਰ ਮੋਦੀ ਸਰਕਾਰ ਕਾਰਪੋਰੇਟਾ ਦੇ ਇਸ਼ਾਰੇ ਤੇ ਕਿਰਤ ਕਾਨੂੰਨ ਤੋੜ ਦਿਤੇ ਗਏ ਹਨ। ਕੰਮ ਦੇ 12 ਘੰਟੇ ਦਾ ਕਾਨੂੰਨ ਪਾਸ ਕਰ ਦਿੱਤਾ ਹੈ।ਪਰ ਮਸ਼ੀਨੀ ਯੁੱਗ ਹੋਣ ਕਾਰਨ ਅਸੀਂ 8 ਘੰਟੇ ਕੰਮ ਦੀ ਬਜਾਏ 6 ਘੰਟੇ ਦੀ ਡਿਊਟੀ ਦੀ ਮੰਗ ਕਰਦੇ ਹਾਂ ।ਕਿਉਕਿ ਮਹੀਨੇ ਦਾ ਕੰਮ ਇਕ ਦਿਨ ਵਿਚ ਹੋਣ ਲਗ ਗਿਆ ਹੈ। ਕਿਸਾਨ ਆਗੂ ਐਡਵੋਕੇਟ ਬਲਵੀਰ ਕੌਰ, ਤੇਜ ਸਿੰਘ ਚਕੇਰੀਆਂ ਮੇਜਰ ਸਿੰਘ ਦੂਲੋਵਾਲ, ਮਨਜੀਤ ਸਿੰਘ ਉਲਕ, ਮਖਣ ਸਿੰਘ ਉਡਤ, ਕ੍ਰਿਸ਼ਨ ਚੋਹਾਨ, ਰਤਨ ਭੋਲਾ ਅਤੇ ਮੁਲਾਜਮ ਆਗੂ ਰਾਜਵੀਰ ਸਿੰਘ ਭੀਖੀ ਤੇ ਬਲਜੀਤ ਸਿੰਘ ਬਰਨਾਲਾ ਨੇ ਕਿਹਾ ਕਿ ਜਦੋਂ ਤਕ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ। ਉਸ ਸਮੇਂ ਤਕ ਲੋਕ ਲਹਿਰ ਜਾਰੀ ਰਹੇਗੀ। ਕਿਉਂਕਿ ਇਹ ਤਿੰਨੇ ਖੇਤੀ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆ ਨੂੰ ਛਡ ਕੇ ਪੂਰੀ ਮਨੁੱਖਤਾ ਵਿਰੋਧੀ ਹਨ। ਇਸ ਨਾਲ ਕਿਸਾਨ, ਮਜਦੂਰ, ਮੁਲਾਜਮਾ, ਦੁਕਾਨਦਾਰ, ਛੋਟੇ ਕਾਰੋਬਾਰੀ ਅਤੇ ਆੜ੍ਹਤੀਏ ਬਿਲਕੁਲ ਖਤਮ ਹੋ ਜਾਣਗੇ।ਕੇਂਦਰ ਸਰਕਾਰ ਨੇ ਰੁਜਗਾਰ ਦੇਣ ਦੀ ਬਿਜਾਏ ਜਨਤਕ ਅਦਾਰੇ ਹੀ ਖਤਮ ਕਰ ਦਿਤੇ ਹਨ।ਭਾਵੇਂ ਉਹ ਬੈਂਕ, ਰੇਲਵੇ, ਹਵਾਈ ਅਡੇ, ਐਲ ਆਈਸੀ, ਅਤੇ ਬੀਐਸਐਨਐਲ ਵਰਗੇ ਅਹਿਮ ਅਦਾਰੇ ਵੇਚ ਦਿਤੇ ਹਨ। ਖੇਤੀ ਰਾਜ ਸਰਕਾਰ ਦੇ ਅਧੀਨ ਆਉਦੀ ਹੈ। ਪਰ ਮੋਦੀ ਸਰਕਾਰ ਨੇ ਰਾਜ ਸਰਕਾਰਾਂ ਤੋਂ ਅਧਿਕਾਰ ਖੋਹ ਕੇ ਖੇਤੀ ਨੂੰ ਖਤਮ ਕਰਕੇ ਮੌਜੂਦਾ ਮੰਡੀਆਂ ਤੋੜ ਕੇ ਖੇਤੀ ਜਿਣਸਾ ਨੂੰ ਕਾਰਪੋਰੇਟਾ ਦੇ ਰਹਿਮੋਂ ਕਰਮ ਤੇ ਛੱਡਣ ਦੀ ਤਿਆਰੀ ਕਰ ਲਈ ਹੈ ਅਤੇ ਰਾਜ ਸਰਕਾਰਾਂ ਨੂੰ ਜਨਤਕ ਅਦਾਰੇ ਤੋੜਣ ਦੇ ਇਸ਼ਾਰੇ ਕਰ ਰਹੀ ਹੈ।ਸਿਹਤ, ਸਿਖਿਆ, ਪਾਣੀ ਵਰਗੇ ਮਹਿਕਮੇ ਦਾਅ ਤੇ ਲਾ ਦਿਤੇ ਹਨ। ਇਸ ਲਈ ਜਿੰਨਾ ਸਮਾਂ ਤਿੰਨੇ ਕਾਲੇ ਕਾਨੂੰਨ ਰਦ ਕਰਕੇ ਫਸਲਾਂ ਦੀ ਸਰਕਾਰੀ ਖਰੀਦ ਦਾ ਕਾਨੂੰਨ ਪਾਸ ਨਹੀਂ ਕਰਦੇ। ਉਨ੍ਹਾਂ ਸਮਾਂ ਇਹ ਸੰਘਰਸ਼ ਜਾਰੀ ਰਹੇਗਾ। ਇਹ ਸੰਘਰਸ਼ ਪੂਰੇ ਭਾਰਤ ਵਿਚ ਫੈਲ ਗਿਆ ਹੈ। ਇਕ ਮਈ ਦੇ ਸ਼ਹੀਦਾ ਅਤੇ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਵ ਨੂੰ ਇਹੀ ਸਾਡੀ ਸਚੀ ਸ਼ਰਧਾਜਲੀ ਹੈ। ਇਸ ਰੈਲੀ ਨੂੰ ਹੋਰਨਾਂ ਤੋ ਇਲਾਵਾ ਇਕਬਾਲ ਮਾਨਸਾ, ਕ੍ਰਿਸ਼ਨ ਜੋਗਾ, ਉਗਰ ਸਿੰਘ ਮਾਨਸਾ, ਅਵਤਾਰ ਸਿੰਘ ਭੀਖੀ ਨੇ ਵੀ ਸੰਬੋਧਨ ਕੀਤਾ ਅਤੇ ਕੇਵਲ ਸਿੰਘ ਅਕਲੀਆ ਨੇ ਇਨਕਲਾਬੀ ਗੀਤ ਪੇਸ਼ ਕੀਤੇ।

LEAVE A REPLY