ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਸਮਾਜ ਸੇਵਾ ਸੁਸਾਇਟੀ (ਰਜਿ:) ਮੋਗਾ ਦੀ ਸੱਤਵੀ ਵਾਰ ਸਰਬਸੰਮਤੀ ਨਾਲ ਚੋਣ ਗੁਰੂਦੁਆਰਾ ਤੇਗ ਬਹਾਦਰ ਸਾਹਿਬ ਵਿਖੇ ਹੋਈ ਜਿਸ ਚ ਸੁਸਾਇਟੀ ਮੈਬਰਾਂ ਵਲੋਂ ਸਰਬਸੰਮਤੀ ਹੋਈ ਨਾਲ ਸੱਤਵੀਂ ਵਾਰ ਗੁਰਸੇਵਕ ਸਿੰਘ ਸੰਨਿਆਸੀ ਪ੍ਰਧਾਨ ਚੁਣ ਲਿਆ ਜੋ ਲੰਬੇ ਸਮੇਂ ਤੋਂ ਸੁਸਾਇਟੀ ਚ ਆਪਣੀਆਂ ਸੇਵਾਵਾ ਨਿਭਾ ਰਹੇ ਹਨ ਉਹਨਾ ਨੂੰ ਸੋਂਪੀ ਗਈ ਇਸ ਸੇਵਾ ਦੋਰਾਨ 13 ਸੀਨੀਅਰ ਮੈਂਬਰ ਦੀ ਟੀਮ ਵੀ ਨਿਯੁਕਤ ਕੀਤੀ ਗਈ ਇਹ ਸਾਰੇ ਸੀਨੀਅਰ ਮੈਂਬਰ ਸਰਬਸੰਮਤੀ ਨਾਲ ਚੁਣੇ ਗਏ ਚੁਣੀ ਗਏ।ਉਨ੍ਹਾਂ ਦੀ ਨਿਯੁਕਤੀ ਤੇ ਮੀਡੀਆ ਕਲੱਬ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸਿੰਘ ਸੀਹ,ਸਵਰਨਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਟੌਦੀਆ ,ਸ਼ਹਿਰੀ ਪ੍ਰਧਾਨ ਬਲਵੀਰ ਸਿੰਘ ,ਕਮੇਟੀ ਮੈਂਬਰ ਗੁਰਭਜਨ ਸਿੰਘ ਸ਼ੀਂਹ ,ਸੰਵਿਧਾਨ ਬਚਾਓ ਮੰਚ ਦੇ ਆਗੂ ਐਡਵੋਕੇਟ ਗੁਰਲਾਭ ਸਿੰਘ ਮਾਹਲ ,ਪਰਿਆਸ ਚੈਰੀਟੇਬਲ ਟਰੱਸਟ ਦੇ ਆਗੂ ਪਰਦੀਪ ਕੁਮਾਰ ਕਾਕਾ ਉੱਪਲ ,ਸਮਾਜ ਸੇਵੀ ਗੁਰਪ੍ਰੀਤ ਸਿੰਘ ਭਮਾ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ,ਸੀਪੀਆਈ ਐਮ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਵਿੰਦਰ ਉਡਤ ਆਦਿ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਤੇ ਗੁਰਸੇਵਕ ਸਿੰਘ ਸੰਨਿਆਸੀ ਵਰਗੇ ਸੂਝਵਾਨ ਇਮਾਨਦਾਰ ਲੋਕਾਂ ਦੀ ਭਵਿੱਖ ਚ ਵੀ ਸਮਾਜ ਚ ਚੰਗੇ ਨੇਕ ਕੰਮਾਂ ਅੱਜ ਲੋੜ ਹੈ ਉਮੀਦ ਕਰਦੇ ਹਾਂ ਕਿ ਸੰਨਿਆਸੀ ਪਹਿਲਾਂ ਤੋਂ ਵੀ ਕਿਤੇ ਜ਼ਿਆਦਾ ਆਪਣੀ ਮਿਹਨਤ ਲਗਨ ਨਾਲ ਸਮਾਜ ਦੇ ਹਰ ਖੇਤਰ ਚ ਲੋੜਵੰਦਾਂ ਦੀ ਸੇਵਾ ਚ ਜੁਟੇ ਰਹਿਣਗੇ ।

LEAVE A REPLY