ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਐਸ,ਐਸ,ਪੀ,ਮਾਨਸਾ ਸੁਰੇਂਦਰ ਲਾਂਬਾ, ਆਈ,ਪੀ,ਐਸ,ਵੱਲੋੋਂ ਪ੍ਰੈਸ ਨੋੋਟ ਜਾਰੀ ਕਰਕੇ ਦੱਸਿਆ ਕਿ ਕੋਵਿਡ 19 ਮਹਾਮਾਰੀ ਦੇ ਫੈਲਣ ਤੋਂ ਰੋੋਕਣ ਸਬੰਧੀ ਮਾਨਸਾ ਪੁਲਿਸ ਵੱਲੋੋਂ ਨਿਰੰਤਰ ਯਤਨ ਜਾਰੀ ਹਨ। ਮਾਨਸਾ ਪੁਲਿਸ ਵੱਲੋੋਂ ਇਸ ਮਹਾਮਾਰੀ ਤੋੋਂ ਬਚਾਅ ਲਈ ਜਾਰੀ ਹੋੋਏ ਰੋੋਕੂ ਹੁਕਮਾ ਦੀ ਪਾਲਣਾ ਕਰਦਿਆਂ ਬਿਨਾ ਮਾਸਕ 60 ਵਿਅਕਤੀਆਂ ਦੇ ਚਲਾਣ ਕੀਤੇ ਗਏ ਅਤੇ  7 ਮੁਕੱਦਮਿਆਂ ਵਿੱਚ 6 ਵਿਆਕਤੀਆ ਨੂੰ ਕਾਬੂ ਕੀਤਾ ਗਿਆ ਹੈ। ਇਸੇ ਤਰਾ ਕੋੋਰੋੋਨਾ ਗਾਈਡਲਾਈਨਜ ਦੀ ਉਲੰਘਣਾ ਕਰਕੇ ਬਿਨਾ ਵਜ੍ਹਾ ਘੁੰਮਦੇ ਤਿੰਨ ਸਵਾਰੀ (ਟ੍ਰਿਪਲ ਰਾਈਡਰ) ਦੇ 30 ਮੋੋਟਰਸਾਈਕਲ ਮੋੋਟਰ ਵਹੀਕਲ ਐਕਟ ਤਹਿਤ ਬੰਦ ਕੀਤੇ ਗਏ ਹਨ। ਐਸ,ਐਸ,ਪੀ,ਮਾਨਸਾ ਵੱਲੋੋਂ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤਯਾਬੀ ਲਈ ਇਹਨਾਂ ਰੋੋਕੂ ਹੁਕਮਾ ਸਾਵਧਾਨੀਅ ਦੀ ਸਖਤੀ ਨਾਲ ਪਾਲਣਾ ਕਰਨ ਅਤੇ ਹੋੋਰਨਾ ਨੂੰ ਪਾਲਣਾ ਕਰਨ ਲਈ ਪ੍ਰੇਰਿਤ ਕਰਨ, ਤੇ ਹੀ ਇਸ ਮਹਾਮਾਰੀ ਤੋੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਸਪਸਿਟ ਕੀਤਾ ਕਿ ਮਾਨਸਾ ਪੁਲਿਸ ਪੰਜਾਬ ਸਰਕਾਰ ਵੱਲੋੋਂ ਜਾਰੀ ਹਦਾਇਤਾਂ ਦੀ ਪਾਲਣਾ ਪ੍ਰਤੀ ਵਚਨਬਾਧ ਹੈ ਅਤੇ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸਿਆ ਨਹੀ ਜਾਵੇਗਾ। ਦਰਜ ਮੁਕੱਦਮਿਆਂ ਦਾ ਸੰਖੇਪ ਵੇਰਵਾ ਨਿਮਨ ਅਨੁਸਾਰ ਹੈ^

1 ਥਾਣਾ ਸਿਟੀ 2 ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਮਾਤਾ ਮਨਸਾ ਦੇਵੀ ਧਰਮਸਾਲਾ ਮਾਨਸਾ ਦੇ ਮੈਨੇਜਰ ਸੂਰਜ ਕੁਮਾਰ ਪੁੱਤਰ ਮਾਤਾ ਪ੍ਰਸਾਦ ਵਾਸੀ ਮਾਨਸਾ ਅਤੇ ਮੋਹਣ ਲਾਲ ਪੁੱਤਰ ਸੁਖਦੇਵ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ 188,269 ਹਿੰਦੰ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਕਿ ਮੁਲਜਿਮ ਮੋਹਣ ਲਾਲ ਨੇ ਆਪਣੇ ਲੜਕੇ ਦੀ ਵਿਆਹ ਪਾਰਟੀ ਪਰ ਜਿਆਦਾ ਇਕੱਠ ਕੀਤਾ ਹੋਇਆ ਸੀ।

2 ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋੋਂ ਗੁਰਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਅਤੇ ਸਤਪਾਲ ਸਿੰਘ ਪੁੱਤਰ ਬਲਰਾਜ ਸਿੰਘ ਵਾਸੀਅਨ ਫੱਗੂ (ਹਰਿਆਣਾ) ਨੂੰ ਮੋੋੋਟਰਸਾਈਕਲ ਸਮੇਤ ਕਾਬੂ ਕਰਕੇ ਉਹਨਾਂ ਦੇ ਵਿਰੁੱਧ 188 ਹਿੰਦੰ ਤਹਿਤ ਮੁਕੱਦਮਾ ਦਰਜa ਕੀਤਾ ਗਿਆ ਕਿ ਇਹ ਮੁਲਜਿਮ ਕਰਫਿਊ ਦੀ ਉਲੰਘਣਾਂ ਕਰਕੇ ਰਾਤ ਸਮੇਂ ਬਾਹਰ ਘੁੰਮ ਰਹੇ ਸੀ।

3 ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋੋਂ ਹੀ ਮਨਿੰਦਰ ਕੁਮਾਰ ਪੁੱਤਰ ਪ੍ਰਕਾਸ ਚੰਦ ਵਾਸੀ ਬਰੇਟਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ 188  ਤਹਿਤ ਮੁਕੱਦਮਾ ਦਰਜ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਪਣਾ ਪ੍ਰੀਤ ਰੈਸਟੋੋਰੈਟ ਖੋੋਲ ਕੇ ਕਰਫਿਊ ਦੀ ਉਲੰਘਣਾ ਕਰ ਰਿਹਾ ਸੀ।

4 ਥਾਣਾ ਬਰੇਟਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਮੁਹੰਮਦ ਬਾਰੀਕ ਪੁੱਤਰ ਸੇਖਸਕੂਰ ਵਾਸੀ ਚੋਨੀ (ਬਿਹਾਰ) ਹਾਲ ਪੰਜਾਬੀ ਢਾਬਾ ਬਰੇਟਾ ਨੂੰ ਕਾਬੂ ਕਰਕੇ ਉਸਦੇ ਵਿਰੁੱਧ 188  ਤਹਿਤ ਮੁਕੱਦਮਾ ਦਰਜ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਪਣਾ ਢਾਬਾ ਖੋੋਲ ਕੇ ਕਰਫਿਊ ਦੀ ਉਲੰਘਣ ਕਰ ਰਿਹਾ ਸੀ।

5 ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਪਾਰਟੀ ਵੱਲੋੋਂ ਦੀਪਕ ਬਹਾਦਰ ਘਰਤੀ ਮਗਰ ਅਤੇ ਵਿਨੋਦ ਬਹਾਦਰ ਘਰਤੀ ਮਗਰ ਪੁੱਤਰਾਨ ਕੇਸਵ ਬਹਾਦਰ ਵਾਸੀਅਨ ਬੁਢਲਾਡਾ ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ 188 ਹਿੰਦੰ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਈ,ਟੀ,ਆਈ, ਚੌੌਕ ਵਿੱਚ ਆਪਣਾ ਆਹਾਤਾ ਖੋੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਹੇ ਸੀ।

6 ਥਾਣਾ ਸਦਰ ਮਾਨਸਾ ਦੀ ਪੁਲਿਸ ਪਾਰਟੀ ਵੱਲੋੋਂ ਵਿਨੋਦ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਨੰਗਲ ਕਲੱ ਨੂੰ ਕਾਬੂ ਕਰਕੇ ਉਸਦੇ ਵਿਰੁੱਧ 188,269 ਹਿੰਦੰL ਤਹਿਤ ਮੁਕੱਦਮਾ ਦਰਜ ਕੀਤਾ ਗਿਆ ਕਿ ਇਸ ਮੁਲਜਿਮ ਨੇ ਮਾਸਕ ਵੀ ਨਹੀ ਪਾਇਆ ਹੋੋਇਆ ਸੀ ਅਤੇ ਰਾਤ ਸਮੇਂ ਆਪਣੀ ਅੰਡੇ ਮੀਟ ਦੀ ਦੁਕਾਨ ਖੋੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।

7    ਥਾਣਾ ਸਦਰ ਮਾਨਸਾ ਦੀ ਹੀ ਪੁਲਿਸ ਪਾਰਟੀ ਵੱਲੋੋਂ ਗੁਰਬਖਸਸਿੰਘ ਮਾਲਕ ਮਨਸੁੱਖ ਢਾਬਾ ਠੂਠਿਆਵਾਲੀਆ ਕੈਚੀਆ ਮਾਨਸਾ ਵਿਰੁੱਧ 188  ਤਹਿਤ ਮੁਕਦਮਾ ਦਰਜ ਕੀਤਾ ਗਿਆ ਕਿ ਇਹ ਮੁਲਜਿਮ ਰਾਤ ਸਮੇਂ ਆਪਣਾ ਢਾਬਾ ਖੋੋਲ ਕੇ ਕਰਫਿਊ ਦੀ ਉਲੰਘਣਾਂ ਕਰ ਰਿਹਾ ਸੀ।

.

LEAVE A REPLY