ਪੰਜਾਬ ਦੈਨਿਕ ਨਿਊਜ਼ (Ontario) – ਕੋਰੋਨਾ ਮਹਾਂਮਾਰੀ ਦਾ ਖ਼ਤਰਾ ਅਜੇ ਵੀ ਕਾਇਮ ਹੈ। ਪਰ ਇਸ ਦੀ ਵੈਕਸੀਨ ਆਉਣ ਨਾਲ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਕਾਫ਼ੀ ਫ਼ਾਇਦਾ ਮਿਲ ਰਿਹਾ ਹੈ। ਦੇਸ਼ ਵਿਦੇਸ਼ ਵਿੱਚ CORONA ਦੀ ਭਾਰਤ ਦੁਆਰਾ ਬਣਾਈ ਵੈਕਸੀਨ ਦੀ vaccination ਕੀਤੀ ਜਾ ਰਹੀ ਹੈ ਤੇ ONTARIO ਦੇ PREMIER DOUG FORD ਅਤੇ MPP NINA TANGRI ਨੇ COVID-19 ਵੈਕਸਿਨ ਲਗਵਾਈ। ਭਾਰਤੀ ਮੂਲ ਦੀ ਕੈਨੇਡੀਅਨ MPP Nina Tangri ਨੇ Covid-19 ਵੈਕਸੀਨ ਲਗਾਉਣ ਉਪਰੰਤ ਕਿਹਾ ਕਿ ਇਹ ਦਵਾਈ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਵਿੱਚ ਬਹੁਤ ਮਦਦਗਾਰ ਹੈ। ਅਜੇ ਵੀ ਕੋਰੋਨਾ ਦਾ ਖ਼ਤਰਾ ਟਲਿਆ ਨਹੀਂ ਹੈ ਤੇ ਲੋਕਾਂ ਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਇਸ ਮਹਾਂਮਾਰੀ ਤੋਂ ਨਿਜਾਤ ਪਾਈ ਜਾ ਸਕਦੀ ਹੈ, ਜੇਕਰ ਕੁਝ ਸਾਵਧਾਨੀਆਂ ਵਰਤੀਆਂ ਜਾਣ। ਜਿੱਥੇ ਉਨ੍ਹਾਂ ਡਾਕਟਰਾਂ ਦੀ ਕਾਰਗੁਜ਼ਾਰੀ ਦੀ ਤਾਰੀਫ਼ ਕੀਤੀ ਉੱਥੇ ਨਾਲ ਹੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਵਿਡ ਨਾਈਨਟੀਨ ਦੀ ਵੈਕਸੀਨ ਜ਼ਰੂਰ ਲਗਵਾਉਣ ਇਸ ਤੋਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਮੌਕੇ ਉਨ੍ਹਾਂ ਨਾਲ ਓਨਟਾਰੀਓ ਦੇ ਪ੍ਰੀਮੀਅਰ DOUG FORD ਤੇ ਉਨ੍ਹਾਂ ਦੇ ਪਤੀ ASHWANI TANGRI ਸਮੇਤ ਹੋਰ ਵੀ ਮੌਜੂਦ ਸਨ।

LEAVE A REPLY