(ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਭਰ ਵਿੱਚ ਲੜਕੀਆਂ ਅਤੇ ਔਰਤਾਂ ਨੂੰ ਸਰਕਾਰੀ ਬੱਸਾਂ ‘ਚ ਮੁਫ਼ਤ ਸਫ਼ਰ ਦੀ ਸਹੂਲਤ ਲਾਗੂ ਕਰਨ ਤੋਂ ਬਾਅਦ ਮਹਿਲਾ ਯਾਤਰੂ ਬਾਗ਼ੋਬਾਗ ਨਜ਼ਰ ਆ ਰਹੇ ਹਨ।ਅੱਜ ਮਾਨਸਾ ਬੱਸ ਅੱਡੇ ‘ਤੇ ਜਦੋਂ ਵੱਖ-ਵੱਖ ਮਹਿਲਾਵਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਚਿਹਰਿਆਂ ਉੱਤੇ ਸਰਕਾਰ ਦੀ ਇਸ ਸਹੂਲਤ ਦੇ ਲਾਗੂ ਹੋਣ ਸਦਕਾ ਰੌਣਕ ਨਜ਼ਰ ਆਈ।

ਇਸ ਮੌਕੇ ਮਾਨਸਾ ਤੋਂ ਪਟਿਆਲਾ ਜਾ ਰਹੀਆਂ ਵਿਦਿਆਰਥਣਾਂ ਖੁਸ਼ਪ੍ਰੀਤ ਕੌਰ ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਵਿੱਤੀ ਤੌਰ ਉੱਤੇ ਲੜਕੀਆਂ ਲਈ ਵੱਡੀ ਰਾਹਤ ਹੈ। ਵਿਦਿਆਰਥਣ ਨੀਤੂ ਨੇ ਕਿਹਾ ਕਿ ਉਸ ਕੋਲੋਂ ਸਿਰਫ਼ ਆਧਾਰ ਕਾਰਡ ਦਾ ਨੰਬਰ ਪੁੱਛਿਆ ਗਿਆ ਅਤੇ ਪਟਿਆਲਾ ਤੱਕ ਦੇ ਸਫ਼ਰ ਦੀ ਮੁਫ਼ਤ ਸਹੂਲਤ ਮਿਲ ਗਈ। ਉਸਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹਿਲਾ ਵਰਗ ਨੂੰ ਇਹ ਵੱਡਾ ਤੋਹਫ਼ਾ ਦਿੱਤਾ ਗਿਆ ਹੈ ਜਿਸ ਲਈ ਉਹ ਧੰਨਵਾਦੀ ਹਨ।ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸਰਦੂਲਗੜ੍ਹ ਤੋਂ ਵਾਇਆ ਮਾਨਸਾ ਛੱਤਬੀੜ ਜਾ ਰਹੀ ਸਰਬਜੀਤ ਕੌਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਫੈਸਲੇ ਨਾਲ ਉਤਸ਼ਾਹਿਤ ਹੈ ਅਤੇ ਇਸ ਯੋਜਨਾ ਨਾਲ ਖ਼ੁਸ਼ੀ ਮਹਿਸੂਸ ਹੋ ਰਹੀ ਹੈ।ਮਾਨਸਾ ਤੋਂ ਮਲੋਟ ਜਾਣ ਵਾਲੀ ਬਜ਼ੁਰਗ ਅਮਰਜੀਤ ਕੌਰ ਨੇ ਵੀ ਸਰਕਾਰ ਦਾ ਧੰਨਵਾਦ ਕੀਤਾ।

.

LEAVE A REPLY