ਮਾਨਸਾ: ਗੁਰਜੰਟ ਸਿੰਘ ਬਾਜੇਵਾਲੀਆ ਐਸ.ਬੀ.ਆਈ ਦੀ ਪੇਂਡੂ ਸਵੈ—ਰੁਜ਼ਗਾਰ ਸਿਖਲਾਈ ਸੰਸਥਾ ਮਾਨਸਾ ਵੱਲੋਂ ਅੱਜ ਡੀ.ਸੀ ਕਪਲੈਕਸ ਮਾਨਸਾ ਵਿਖੇ ਆਰ.ਸੈਟੀ ਪ੍ਰਦਰਸ਼ਨੀ ਮੇਲਾ ਲਗਾਇਆ ਗਿਆ, ਜਿਸ ਵਿਚ ਵੱਖ—ਵੱਖ ਕਿੱਤਿਆਂ ਨਾਲ ਸਬੰਧਤ ਉਦਮੀਆਂ ਨੇ ਸ਼ਮੂਲੀਅਤ ਕੀਤੀI ਡਾਇਰੈਕਟਰ ਐਸ.ਬੀ.ਆਈ. ਆਰ.ਸੈਟੀ. ਮਾਨਸਾ ਸ੍ਰੀ ਰਾਜਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੇਲਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅਮਰਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਇਆ ਗਿਆ।ਉਨ੍ਹਾਂ ਦੱਸਿਅ ਕਿ ਇਸ ਮੇਲੇ ਵਿਚ ਸ਼ਹਿਦ, ਫੁਲਕਾਰੀਆਂ, ਕੈਰੀ ਬੈਗ ਅਤੇ ਜੂਟ ਤੋਂ ਤਿਆਰ ਕੀਤੀਆਂ ਵਸਤਾਂ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ। ਇਹ ਸਾਰੀਆਂ ਵਸਤਾਂ ਐਸ.ਬੀ.ਆਈ. ਆਰ ਸੈਟੀ ਦੇ ਸਫ਼ਲ ਉਦਮੀਆਂ ਵੱਲੋਂ ਤਿਆਰ ਕੀਤੀਆਂ ਗਈਆਂ। ਇਸ ਸਮਾਗਮ ਵਿਚ 300 ਤੋਂ ਜਿ਼ਆਦਾ ਲੋਕਾਂ ਨੈ ਭਾਗ ਲਿਆ।

ਉਨ੍ਹਾਂ ਦੱਸਿਆ ਕਿ ਐਸ.ਬੀ.ਆਈ. ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵੱਲੋਂ ਅਜਿਹੇ ਮੇਲੇ ਲਗਾਉਣ ਦਾ ਮੁੱਖ ਮੰਤਵ ਪਿੰਡਾਂ ਦੇ ਬੇਰੁਜ਼ਗਾਰ ਲਕੇ ਲੜਕੀਆਂ ਨੂੰ ਸਵੈ ਰੁਜ਼ਗਾਰ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੇ ਮੇਲੇ ਲਗਾਏ ਜਾਣਗੇ।ਇਸ ਮੌਕੇ ਸਟਾਫ ਮੈਂਬਰ ਅਮਨਦੀਪ ਠਾਕੁਰ, ਸੁਖਦੇਵ ਸਿੰਘ, ਅਵਤਾਰ ਕੌਰ ਅਤੇ ਜਸਪਾਲ ਕੌਰ ਮੌਜੂਦ ਸਨ।

.

LEAVE A REPLY