ਮਾਨਸਾ : ਗੁਰਜੰਟ ਸਿੰਘ ਬਾਜੇਵਾਲੀਆ: ਸਿਹਤ ਵਿਭਾਗ ਮਾਨਸਾ ਵੱਲੋਂ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਤਪਦਿਕ ਦਿਵਸ ਮਨਾਇਆ ਗਿਆ।ਇਸ ਮੌਕੇ ਸਿਵਲ ਸਰਜਨ ਮਾਨਸਾ ਨੇ ਕਿਹਾ ਕਿ ਟੀ.ਬੀ. ਦੀ ਬਿਮਾਰੀ ਇਲਾਜ ਯੋਗ ਹੈ ਅਤੇ ਇਸਦਾ ਸਮੇਂ ਸਿਰ ਇਲਾਜ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਦੋ ਹਫ਼ਤਿਆਂ ਤੋਂ ਜਿ਼ਆਦਾ ਸਮੇਂ ਦੀ ਖੰਘ ਹੋਣ *ਤੇ ਉਸਦੀ ਜਾਂਚ ਕਰਵਾਉਣੀ ਚਾਹੀਦੀ ਹੈ।ਜੇਕਰ ਕਿਸੇ ਵੀ ਵਿਅਕਤੀ ਵਿੱਚ ਟੀ.ਬੀ ਦੇ ਲੱਛਣ ਪਾਏ ਜਾਂਦੇ ਹਨ ਤਾਂ ਇਸਦਾ ਇਲਾਜ ਡਾਟਸ ਪ੍ਰਣਾਣੀ ਰਾਹੀਂ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।

ਇਸ ਮੌਕੇ ਜਿ਼ਲ੍ਹਾ ਟੀ.ਬੀ ਅਫ਼ਸਰ ਡਾ.ਨਿਸ਼ੀ ਸੂਦ ਨੇ ਕਿਹਾ ਕਿ ਟੀ.ਬੀ ਦੇ ਮਰੀਜ਼ਾਂ ਨੂੰ ਘਰ ਬੈਠੇ ਹੀ ਆਸ਼ਾ ਵਰਕਰਾਂ ਦੁਆਰਾ ਦਵਾਈ ਖਵਾਈ ਜਾਂਦੀ ਹੈ ਅਤੇ ਪੋਸ਼ਣ ਸਹਾਇਤਾ ਵਜੋਂ 500 ਰੁਪਏ ਮਹੀਨਾ ਦਿੱਤੇ ਜਾਂਦੇ ਹਨ ਜੋ ਦਵਾਈ ਦੇ ਸ਼ੁਰੂ ਤੋਂ ਲੈ ਕੇ ਖਤਮ ਹੋਣ ਤੱਕ ਇਹ ਰਕਮ ਮਰੀਜ਼ ਦੇ ਖਾਤੇ *ਚ ਪਾਏ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਜਿ਼ਲ੍ਹਾ ਮਾਨਸਾ ਵਿੱਚ ਬਲਗਮ ਜਾਂਚ ਅਤੇ ਐਕਸ—ਰੇ ਜਾਂਚ ਲਈ 8 ਮਾਈਕਰੋਸਕੋਪੀ ਸੈਂਟਰ ਮਾਨਸਾ, ਭੀਖੀ, ਖਿਆਲਾ ਕਲਾਂ, ਸਰਦੂਲਗੜ੍ਹ, ਝੁਨੀਰ, ਬਰੇਟਾ, ਬੁਢਲਾਡਾ ਅਤੇ ਬੋਹਾ ਦੇ ਸਰਕਾਰੀ ਹਸਪਤਾਲਾਂ ਵਿੱਖੇ ਸਥਾਪਿਤ ਕੀਤੇ ਗਏ ਹਨ।ਜਿੱਥੇ ਮਰੀਜ਼ਾਂ ਦੀ ਮੁਫ਼ਤ ਬਲਗਮ ਜਾਂਚ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਟੀ.ਬੀ ਦੇ ਮਰੀਜ਼ ਦੀ ਸਨਾਖਤ ਹੋਣ *ਤੇ ਮੁਫ਼ਤ ਦਵਾਈ ਲਈ 751 ਡਾਟ ਸੈਂਟਰਾਂ ਦੀ ਸਥਾਪਨਾ ਕੀਤੀ ਗਈ ਹੈ।ਇਸ ਮੌਕੇ ਡਾ. ਹਰਚੰਦ ਸਿੰਘ ਐਸ.ਐਮ.ਓ ਮਾਨਸਾ, ਡਾ. ਸੁਨੀਲ ਅਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ।

.

LEAVE A REPLY