ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਸਹੀਦ ਭਗਤ ਸਿੰਘ ਆਟੋ ਯੂਨੀਅਨ ਵੱਲੋਂ  ਸਹੀਦ ਭਗਤ ਸਿੰਘ , ਸਹੀਦ ਸੁਖਦੇਵ ਤੇ ਸਹੀਦ ਰਾਜਗੁਰੂ ਨੂੰ ਸਰਧਾ ਦੇ ਫੁੱਲ ਭੇਟ ਕਰਨ ਲਈ ਬੱਸ ਅੱਡੇ ਤੋਂ ਲੈ ਕੇ ਸਹੀਦ ਭਗਤ ਸਿੰਘ ਚੌਕ ਤੱਕ ਮਾਰਚ ਕੀਤਾ ਤੇ ਸਹੀਦ ਭਗਤ ਸਿੰਘ ਦੇ ਬੁੱਤ ਤੇ ਫੁਲਮਾਲਾ ਭੇਟ ਕਰਕੇ ਸਰਧਾਂਜਲੀ ਭੇਟ ਕੀਤੀ । ਇਸ ਮੌਕੇ ਤੇ ਸੰਬੋਧਨ ਕਰਦਿਆਂ ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਸਹੀਦ ਭਗਤ ਸਿੰਘ ਆਟੋ ਯੂਨੀਅਨ ਦੇ ਪ੍ਰਧਾਨ ਗੁਰਦੀਪ ਨਿੱਕਾ , ਸੀਟੂ ਆਗੂ ਬਲਤੇਜ ਮਾਨਸਾ ਨੇ ਕਿਹਾ ਕਿ ਆਜਾਦੀ ਦੇ 73 ਸਾਲਾਂ ਬਾਅਦ ਵੀ ਦੇਸ ਦੇ ਹਾਕਮ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਨਹੀ ਕਰ ਸਕੇ ,  ਕਿਰਤੀ ਲੋਕ ਭੁੱਖਮਰੀ ਦਾ ਜੀਵਨ ਜਿਓਣ ਲਈ ਮਜਬੂਰ ਹਨ , ਮਹਿਗਾਈ , ਭ੍ਰਿਸ਼ਟਾਚਾਰ ਚਰਮਸੀਮਾ ਤੇ ਪੁੱਜ ਚੁੱਕਿਆ ਹੈ ।

ਉਨਾਂ ਕਿਹਾ ਕਿ ਸਹੀਦਾ ਨੇ ਕਦੇ ਇਹ ਸੁਪਨਾ  ਨਹੀ  ਦੇਖਿਆ ਸੀ ਕਿ ਆਜਾਦ ਭਾਰਤ ਵਿੱਚ ਕਿਰਤੀ ਲੋਕ ਆਪਣਾ ਜੀਵਨ ਨਿਰਵਾਹ ਨਾ ਕਰਨ ਸਦਕਾ ਖੁਦਕੁਸ਼ੀਆਂ ਦੇ ਰਸਤੇ ਤੇ ਪੈ ਜਾਣ । ਉਨ੍ਹਾਂ ਕਿਹਾ ਕਿ ਸਹੀਦ ਭਗਤ ਸਿੰਘ ਨੇ ਸਮਾਜਵਾਦੀ ਸਮਾਜ ਸਿਰਜਣ ਦਾ ਸੁਪਨਾ ਦੇਖਿਆ ਸੀ , ਜਿਸ ਵਿੱਚ ਸਭ ਲੋਕਾਂ ਨੂੰ ਅੱਗੇ ਵੱਧਣ ਦੇ ਬਰਾਬਰ ਮੌਕੇ ਦਿੱਤੇ ਜਾਣ ।  ਉਨਾਂ ਕਿਹਾ ਕਿ ਸਮੇਂ ਦੇ ਹਾਕਮ ਕਾਰਪੋਰੇਟ ਘਰਾਣਿਆਂ ਨੂੰ ਖੁਸ ਕਰਨ ਲਈ ਧੜਾਧੜ ਨਵੳਦਾਰਵਾਦੀ ਨੀਤੀਆਂ ਲਾਗੂ ਕਰ ਰਹੇ ਹਨ ਤੇ ਲੋਕ ਸੰਘਰਸ ਦੇ ਰਾਸਤੇ ਪਏ ਹੋਏ ਹਨ । ਆਗੂਆਂ ਨੇ ਕਿਹਾ ਕਿ ਸਹੀਦ ਭਗਤ ਸਿੰਘ ਦਾ ਫਲਸਫਾ ਹੀ ਕਿਰਤੀ ਲੋਕਾਂ ਦੀ ਬੰਦਖਲਾਸੀ ਕਰ ਸਕਦਾ ਹੈ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਿਰਨਪਾਲ ਸਿੰਘ , ਜਸਵੀਰ ਸਿੰਘ ਸੀਰਾ , ਪ੍ਰੇਮ ਸਾਗਰ ,ਬਲਵੰਤ ਸਿੰਘ , ਗਿਆਨੀ ਗੇਜਾ ਸਿੰਘ , ਵਿਸਾਖਾ ਸਿੰਘ ਕੱਦੂ , ਭੋਲਾ ਸਿੰਘ ਆਦਿ ਨੇ ਵੀ ਵਿਚਾਰ ਸਾਝੇ ਕੀਤੇ

LEAVE A REPLY