ਮਾਨਸਾ : ਗੁਰਜੰਟ ਸਿੰਘ ਬਾਜੇਵਾਲੀਆ: ਐਤਵਾਰ ਨੂੰ ਮਾਨਸਾ ਜਿਲ੍ਹੇ ਦੇ ਅੱਗਰਸੈਨ ਭਵਨ, ਰਮਨ ਸਿਨੇਮਾ ਰੋਡ ਤੇ ਲਿਟਲ ਮਿਲੇਨੀਅਮ ਸਕੂਲ ਦੀ ਬਰਾਂਚ ਦਾ ਮਹੂਰਤ ਕੀਤਾ ਗਿਆ। ਡਾ. ਸ਼ੇਰ ਜੰਗ ਸਿੰਘ ਸਿੱਧੂ ਜੀ ਨੇ ਆਪਣੇ ਹੱਥਾਂ ਨਾਲ ਰੀਬਨ ਕੱਟ ਕੇ ਸਕੂਲ ਦਾ ਮਹੂਰਤ ਕੀਤਾ। ਇਸ ਮੌਕੇ ਤੇ ਲਿਟਲ ਮਿਲੇਨੀਅਮ ਦੇ ਕਾਰਪੋਰੇਟ ਮੈਨੇਜਰ ਸ੍ਰੀ ਸਿਮਰਨਜੀਤ ਸਿੰਘ ਬੈਂਸ, ਲਿਟਲ ਮਿਲੇਨੀਅਨ ਦੇ ਡਾਇਰੈਕਟਰ ਸ੍ਰੀ ਜਨਕ ਰਾਜ ਸਿੰਗਲਾ ਹਾਜਰ ਸਨ। ਡਾ. ਸਿੱਧੂ ਜੀ ਨੇ ਕਿਹਾ ਕਿ ਇਹ ਸਕੂਲ ਸ਼ਹਿਰ ਵਿੱਚ ਆਉਣ ਨਾਲ ਮਾਨਸਾ ਵਾਸੀਆਂ ਨੂੰ ਉੱਚ ਪੱਧਰੀ ਪੜ੍ਹਾਈ ਲਈ ਦੂਰ ਦੁਰਾਡੇ ਸਕੂਲਾਂ ਵਿੱਚ ਨਹੀਂ ਜਾਣਾ ਪਵੇਗਾ। ਇਹ ਸਕੂਲ ਸ਼ਹਿਰ ਵਾਸੀਆਂ ਨੂੰ ਬਿਹਤਰ ਸਿੱਖਿਆ ਮੁਹੱਈਆ ਕਰਵਾਏਗਾ। ਇਸ ਤੋਂ ਬਾਅਦ ਸ੍ਰੀ ਜਨਕ ਸਿੰਗਲਾ ਜੀ ਨੇ ਡਾ. ਸ਼ੇਰ ਸਿੰਘ ਸਿੱਧੂ ਜੀ ਨੂੰ ਸ਼ੀਲਡ ਦੇ ਕੇ ਸਨਮਾਨਿਤ ਕੀਤਾ।

ਉਹਨਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਲਿਟਲ ਮਿਲੇਨੀਅਮ ਦੇ ਪੂਰੇ ਭਾਰਤ ਵਿੱਚ 150 ਸ਼ਹਿਰਾਂ ਵਿੱਚ 750 ਸਕੂਲ ਹਨ। ਇਹ ਸਕੂਲ ਬੱਚਿਆਂ ਦੀ ਸੁਰੱਖਿਆ, ਸਰੀਰਕ ਗਤੀਵਿਧੀਆਂ ਅਤੇ ਮਾਨਸਿਕਤਾ ਨੂੰ ਨਿਖਾਰੇਗਾ। ਸ਼ਹਿਰ ਵਾਸੀਆਂ ਨੇ ਵੀ ਸਕੂਲ ਨੂੰ ਦੇਖ ਕੇ ਅਤੇ ਸਟਾਫ ਨੂੰ ਮਿਲ ਕੇ ਸਕਾਰਾਤਮਕ ਪ੍ਰਤੀਕਿਰਿਆ ਜਾਹਰ ਕੀਤੀ। ਡਾਇਰੈਕਟਰ ਸ੍ਰੀ ਜਨਕ ਰਾਜ ਸਿੰਗਲਾ ਜੀ ਨੇ ਦੱਸਿਆ ਕਿ ਲਿਟਲ ਮਿਲੇਨੀਅਮ ਸਕੂਲ ਵਿੱਚ ਪਲੇ-ਵੇ ਮੈਥਡ, ਮੋਨਟੇਸਰੀ ਮੈਥਡ ਪਰ ਆਧਾਰਤ ਪੜ੍ਹਾਈ ਕਰਵਾਈ ਜਾਵੇਗੀ। ਇਲੈਕਟ੍ਰਿਕ ਅਪਰੋਚ ਦੁਆਰਾ ਪੜ੍ਹਾਈ ਕਰਵਾਈ ਜਾਵੇਗੀ। ਸਕੂਲ ਸਟਾਫ ਪੂਰੀ ਤਰ੍ਹਾਂ ਵੈੱਲ ਐਜੂਕੇਟਡ ਹੈ।

LEAVE A REPLY