(ਪੰਜਾਬ ਦੈਨਿਕ ਨਿਊਜ਼ਇੰਜ.ਡੀ.ਆਈ.ਪੀ.ਐਸ ਗਰੇਵਾਲ ਨੇ ਕਿਹਾ ਕਿ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਉਪਭੋਗਤਾਵਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਡਿਸਟ੍ਰੀਬਿਊਸ਼ਨ ਅਫ਼ਸਰ ਹਰ ਸੰਭਵ ਉਪਰਾਲਿਆਂ ਨੂੰ ਯਕੀਨੀ ਬਣਾਉਣ ਤਾਂ ਜੋ ਇਸ ਦੇ ਸਾਰਥਕ ਨਤੀਜੇ ਨਿਕਲ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਜ.ਡੀ.ਆਈ.ਪੀ.ਐਸ ਗਰੇਵਾਲ ਡਾਇਰੈਕਟਰ ਡਿਸਟ੍ਰੀਬਿਊਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਅੱਜ ਉਤਰੀ ਜ਼ੋਨ ਦੇ ਜਲੰਧਰ ਅਤੇ ਕਪੂਰਥਲਾ ਸਰਕਲ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇੰਜ.ਗਰੇਵਾਲ ਨੇ ਦੱਸਿਆ ਕਿ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਪਭੋਗਤਾਵਾਂ ਲਈ ਨਿਰਵਿਘਨ ਬਿਜਲੀ ਸਪਲਾਈ, ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਅਤੇ ਫੀਡਰਾਂ ਦੀ ਨਿਯਮਤ ਮੁਰੰਮਤ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਮੁਰੰਮਤ ਸਬੰਧੀ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਨਿਯਮਤ ਨਿਗਰਾਨੀ ਵਟਸਐਪ ਗਰੁੱਪਾਂ ਰਾਹੀਂ ਕੀਤੀ ਜਾ ਰਹੀ ਹੈ ਜਿਸ ਨਾਲ ਫੀਲਡ ਦੇ ਅਧਿਕਾਰੀ ਇਕ-ਦੂਜੇ ਤੋਂ ਸਿੱਖ ਸਕਣਗੇ ਅਤੇ ਇਕ ਦੂਜੇ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਹੋ ਸਕਣਗੇ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਸਟਮਰ ਕੇਅਰ ਸਰਵਿਸ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
ਇੰਜ.ਡੀ.ਪੀ.ਐਸ.ਗਰੇਵਾਲ ਨੇ ਅੱਗੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਉਤਰੀ ਜ਼ੋਨ ਵਿੱਚ ਪੈਂਦੇ ਖੇਤਰਾਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿਖੇ ਬਿਜਲੀ ਸਪਲਾਈ ਵਿੱਚ ਸੁਧਾਰ ਲਿਆਉਣ ਲਈ ਵੱਖ-ਵੱਖ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਜਿਵੇਂ ਕਿ ਫੀਡਰਾਂ ਅਤੇ ਡਿਸਟ੍ਰੀਬਿਊਸ਼ਨ ਟਰਾਂਸਫਰਮਰਾਂ ਨੂੰ ਡੀ-ਲੋਡ ਅਤੇ ਓਵਰ ਲੋਡ ਘੱਟ ਕਰਨ ਅਤੇ ਖ਼ਰਾਬ ਹੋਏ ਕੰਡਕਟਰਾ ਨੂੰ ਬਦਲਣ ਆਦਿ ’ਤੇ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਪੂਰੇ ਸੂਬੇ ਵਿੱਚ 30184 ਡਿਸਟ੍ਰੀਬਿਊਸ਼ਨ ਟਰਾਂਸਫਰਮਰਾਂ ਅਤੇ 480 ਓਵਰ ਲੋਡ 11 ਕੇ.ਵੀ. ਫੀਡਰਾਂ ਨੂੰ ਡੀ-ਲੋਡ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਖੇਤਰ ਵਿੱਚ 66 ਕੇ.ਵੀ. ਗਰਿੱਡ ਸਬ ਸਟੇਸ਼ਨਾਂ ਦੇ ਵੱਖ-ਵੱਖ ਟਰਾਂਸਮੀਸਨ ਸਬੰਧੀ ਕੰਮ ਅਤੇ 66 ਕੇ.ਵੀ. ਲਾਈਨ ਦੇ ਕੰਮ ਪਿਛਲੇ ਕਈ ਸਾਲਾਂ ਤੋਂ ਕਈ ਮੁੱਦਿਆਂ ਕਰਕੇ ਅਟਕੇ ਪਏ ਸਨ। ਉਨ੍ਹਾਂ ਦੱਸਿਆ ਕਿ ਇਨਾਂ ਮਸਲਿਆਂ ਨੂੰ ਸਰਗਰਮ ਦਖਲਅੰਦਾਜ਼ੀ ਤਹਿਤ ਹੱਲ ਕਰ ਲਿਆ ਗਿਆ ਹੈ ਅਤੇ ਜਿਸ ਦੇ ਨਤੀਜੇ ਵਜੋਂ 66 ਕੇ.ਵੀ. ਕਰਤਾਰਪੁਰ ਕੋਰੀਡੋਰ ਲਾਈਨ ਨੂੰ 66 ਕੇ.ਵੀ. ਟਾਂਡਾ ਰੋਡ ਲਾਈਨ ਨਾਲ ਡੀ-ਲੋਡ ਕੀਤਾ ਗਿਆ ਅਤੇ ਨਵੇਂ 66 ਕੇ.ਵੀ. ਗਰਿੱਡ ਸਬ ਸਟੇਸ਼ਨ ਪਰਾਗਪੁਰ ਜਲੰਧਰ ਦਾ ਕੰਮ ਦਸਬੰਰ 2020 ਅਤੇ ਜਨਵਰੀ 2021 ਵਿੰਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਇਕ ਹੋਰ 66 ਕੇ.ਵੀ. ਗਰਿੱਡ ਸਬ ਸਟੇਸ਼ਨ ਫੋਕਲ ਪੁਆਇੰਟ-2 ਜਲੰਧਰ ਦਾ ਕੰਮ 15 ਅਪ੍ਰੈਲ 2021 ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਬਿਜਲੀ ਉਪਭੋਗਤਾਵਾਂ ਨੂੰ ਵੱਡੀ ਰਾਹਤ ਮਿਲੇਗੀ।
ਸ੍ਰੀ ਗਰੇਵਾਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਅੰਕੜਿਆਂ ਦੇ ਅਧਾਰ ’ਤੇ ਬਿਜਲੀ ਚੋਰੀ ਦੇ ਸ਼ੱਕੀ ਅਤੇ ਅਣਅਧਿਕਾਰਤ ਲੋਡ ਦੇ ਕੇਸਾਂ ਦਾ ਸੂਚਨਾ ਤਕਨਾਲੌਜੀ ਸੈਲ ਵਲੋਂ ਮੁਹੱਈਆ ਕਰਵਾਈ ਗਈ ਰਿਪੋਰਟ ਦੇ ਅਧਾਰ ’ਤੇ ਪਤਾ ਲਗਾਇਆ ਜਾ ਰਿਹਾ ਹੈ ਤਾਂ ਜੋ ਦੋਸ਼ੀ ਉਪਭੋਗਤਾਵਾਂ ਨੂੰ ਹੀ ਲੱਭਿਆ ਜਾ ਸਕੇ ਅਤੇ ਹੋਰਨਾਂ ਨੂੰ ਬਿਨਾਂ ਵਜਾ ਪਰੇਸ਼ਾਨ ਨਾ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਕੰਮ ਵਿੱਚ ਹੋਰ ਸੁਧਾਰ ਲਿਆਉਣ ਅਤੇ ਸਹੀ ਫੀਡਬੈਕ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਉਦਯੋਗਾਂ ਅਤੇ ਸੂਬੇ ਦੇ ਖਾਸ ਬਿਜਲੀ ਉਪਭੋਗਤਾਵਾਂ ਦਾ ਵਟਸਐਪ ਗਰੁੱਪ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸਤੰਬਰ 2020 ਵਿੱਚ ਲੁਧਿਆਣਾ ਵਿਖੇ 1912 ਕਾਲ ਸੈਂਟਰ ਦੀ ਸਮਰੱਥਾ ਨੂੰ 60 ਤੋਂ 120 ਸੀਟਾਂ ਤੱਕ ਦੁੱਗਣਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਉਦਯੋਗਿਕ ਐਸੋਸੀਏਸ਼ਨ ਨਾਲ ਮੀਟਿੰਗਾਂ ਕਰਕੇ ਵੱਟਸਐਪ ਗਰੁੱਪ ਬਣਾਏ ਜਾ ਰਹੇ ਹਨ ਤਾਂ ਜੋ ਉਨਾਂ ਪਾਸੋਂ ਫੀਡਬੈਕ ਅਤੇੋ ਸੁਝਾਅ ਲੈ ਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ ਪ੍ਰਣਾਲੀ ਨੂੰ ਹੋਰ ਵੀ ਚੁਸਤ ਦਰੁਸਤ ਬਣਾਇਆ ਜਾ ਸਕੇ।
ਇਸ ਮੌਕੇ ਉਨ੍ਹਾਂ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਚੁਣੌਤੀਆਂ ਦੇ ਬਾਵਜੂਦ ਵਧੀਆ ਕਾਰਗੁਜ਼ਾਰੀ ਦਿਖਾਉਣ ਬਦਲੇ ਡਿਸਟ੍ਰੀਬਿਊਸ਼ਨ ਅਮਲੇ ਵਲੋਂ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਵਲੋਂ ਇੰਜੀਨੀਅਰਾਂ ਅਤੇ ਦਫ਼ਤਰੀ ਅਮਲੇ ਦੀ ਵੀ ਸੂਬੇ ਵਿੱਚ ਬਿਜਲੀ ਉਪਭੋਗਤਾਵਾਂ ਲਈ ਨਿਰਵਿਘਨ ਬਿਜਲੀ ਸਪਲਾਈ ਅਤੇ ਰਿਕਵਰੀ ਕਰਨ ਅਤੇ ਬਿਜਲੀ ਚੋਰੀ ਦੇ ਕੇਸਾਂ ਨੂੰ ਫੜਨ ਲਈ ਭਰਪੂਰ ਸ਼ਲਾਘਾ ਕੀਤੀ ਗਈ।

ਇਸ ਮੌਕੇ ਪੀਐਸਪੀਸੀਐਲ ਸਿਟੀ ਡਵੀਜ਼ਨ ਬਟਾਲਾ ਨੂੰ ਅਤਿ ਆਧੁਨਿਕ ਬਣਾਉਣ ਲਈ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਨੂੰ ਬਾਅਦ ਵਿੱਚ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਇੰਜ.ਗਰੇਵਾਲ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਉਪਭੋਗਤਾਵਾਂ ਨੂੰ ਅਪੀਲ ਕਰਦਾ ਹੈ ਕਿ ਸ਼ਿਕਾਇਤ ਕਰਨ ਅਤੇ ਬਿੱਲ ਨਾਲ ਸਬੰਧਿਤ ਸੇਵਾਵਾਂ ਲੈਣ ਲਈ ਪੀਐਸਪੀਸੀਐਲ ਦੀ ਵੈਬਸਾਈਟ https://contactregistration.pspcl.in/ ’ਤੇ ਆਪਣੇ ਮੋਬਾਇਲ ਨੰਬਰ ਰਾਹੀਂ ਰਜਿਸਟਰਡ ਹੋਇਆ ਜਾਵੇ।

.

LEAVE A REPLY