ਔਰਤਾ ਦੇ ਸਮੁੱਚੇ ਕਰਜੇ ਮੁਆਫ ਕੀਤੇ ਜਾਣ -ਕਿਰਨਾ ਰਾਣੀ

ਮਾਨਸਾ  (ਗੁਰਜੰਟ ਸਿੰਘ ਬਾਜੇਵਾਲੀਆ) ਕੌਮਾਤਰੀ ਇਸਤਰੀ ਦਿਵਸ ਮੌਕੇ ਸਥਾਨਕ ਤੇਜਾ ਸਿੰਘ ਸੁਤੰਤਰ ਵਿਖੇ ਪੰਜਾਬ ਇਸਤਰੀ ਸਭਾ ਵੱਲੋ ਇਸਤਰੀ ਸਭਾ ਦੇ ਜਿਲਾ ਸਕੱਤਰ ਅਰਵਿੰਦਰ ਕੌਰ ਅਗਵਾਈ ਹੇਠ ਅਤੇ ਮਨਜੀਤ ਕੌਰ ਗਾਮੀਵਾਲਾ ਦੀ ਪ੍ਰਧਾਨਗੀ ਹੇਠ ਪ੍ਰੋਗਰਾਮ ਕੀਤਾ ਗਿਆ। ਇਸ ਸਮੇਂ ਆਗੂਆ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਪੂਰਣ ਅਜਾਦੀ ਲਈ ਖੁੱਦ ਨੂੰ ਮਜਬੂਤ ਕਰਨਾ ਹੋਵੇਗਾ ,ਕਿਉਕਿ ਇੱਕੀਵੀ ਸਦੀਂ ਵਿੱਚ ਔਰਤਾ ਤੇ ਲਗਾਤਾਰ ਅੱਤਿਆਚਾਰ ਵਧ ਰਿਹਾ ਹੈ। ਕੇਵਲ ਅੱਜ ਵੀ ਔਰਤ ਨੂੰ ਵਸਤੂ ਸਮਝਕੇ ਜਿਆਦਾਤੀਆਂ ਹੋ ਰਹੀਆਂ ਹਨ। ਉਹਨਾ ਕਿਹਾ ਕਿ ਸਮਾਜਿਕ ਸਨਮਾਨ ਤੇ ਬਰਾਬਰਤਾ ਦੇਣ ਸਮੇਂ ਦੀਆਂ ਸਰਕਾਰਾਂ 50/ ਰਾਖਵਾਂਕਰਨ ਕਰਨ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਜਾਣ ਦੀ ਮੰਗ ਕੀਤੀ।ਐਮ ਸੀ ਕਿਰਨਾ ਰਾਣੀ ਨੇ ਕੇਂਦਰ ਅਤੇ ਸੂਬਾ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਲੁੱਟ ਅਤੇ ਜਬਰ ਦੀਆਂ ਸਿਕਾਰ ਔਰਤਾਂ ਦੇ ਸਮੁੱਚ ਕਰਜਾ ਮੁਆਫੀ ਦੀ ਮੰਗ ਕੀਤੀ ।ਜਥੇਬੰਦੀ ਵੱਲੋ ਪਟਿਆਲਾ ਵਿਖੇ ਸਰਕਾਰੀ ਜਬਰ ਦਾ ਸਿਕਾਰ ਅਧਿਆਪਕਾਂ ਤੇ ਹੋਏ ਲਾਠੀਚਾਰਜ ਦੀ ਨਿੰਦਿਆਂ ਕੀਤੀ ਗਈ। ਮਨਜੀਤ ਕੋਰ ਅਤੇ ਖੁਸ਼ਪਿੰਦਰ ਚੋਹਾਨ ਨੇ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਸਮੂਲੀਅਤ ਲਈ ਅਗਵਾਈ ਕਰਨੀ ਬਣਦੀ ਹੈ।ਇਸ ਸਮੇਂ ਹੋਰਨਾ ਤੋ ਇਲਾਵਾ ਕੁਲਵਿੰਦਰ ਕੌਰ ਦਲੇਲ ਸਿੰਘ ਵਾਲਾ,ਰਾਣੀ ਕੌਰ,ਸੰਤੋਸ ਰਾਣੀ,ਰਮਨਦੀਪ ਕੌਰ,ਕਰਮਜੀਤ ਕੌਰ,ਸੁਖਪਾਲ ਕੌਰ,ਪਰਮਜੀਤ ਕੌਰ,ਰਾਜ ਰਾਣੀ,ਸੀਮਾ ਰਾਣੀ ਆਦਿ ਆਗੂਆਂ ਨੇ ਸੰਬੋਧਨ ਕੀਤਾ।

LEAVE A REPLY