ਜਲੰਧਰ ਪੰਜਾਬ ਦੈਨਿਕ ਨਿਊਜ਼ (ਮੁਨੀਸ਼ ਤੋਖੀ ) ਨਿਆਏ ਮੋਰਚਾ ਪੰਜਾਬ ਦੇ ਪ੍ਰਧਾਨ ਰਾਜੂ ਪਹਿਲਵਾਨ ਨੇ ਪੰਜਾਬ ਦੈਨਿਕ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਮਨਦੀਪ ਸਿੰਘ ਮਿੱਠੂ ਨੂੰ ਸੁਪਰਡੈਂਟ ਤਹਿਬਾਜ਼ਾਰੀ ਨਗਰ ਨਿਗਮ ਖਿਲਾਫ਼ ਜੋ ਵਿਰੋਧੀ ਪਾਰਟੀ ਦੇ ਆਗੂ ਗਲਤ ਬਿਆਨਬਾਜ਼ੀ ਕਰ ਕੇ ਇਕ ਈਮਾਨਦਾਰ ਹੋਣਹਾਰ ਦੀ ਛਵੀ ਨੂੰ ਖ਼ਰਾਬ ਕਰ ਰਹੇ ਹਨ ,ਉਨ੍ਹਾਂ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਕਿਸਾਨ ਭਾਈਚਾਰੇ ਦੀ ਮੱਦਦ ਕੋਈ ਵੀ ਕਰ ਸਕਦਾ ਹੈ।ਇਹ ਕੇਂਦਰ ਸਰਕਾਰ ਦਾ ਕੰਮ ਹੈ ਕਿ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਨਾ ਹੈ ਜਾ ਨਹੀਂ ਰੱਦ ਕਰਨਾ ਹੈ,ਪਰ ਕਿਸਾਨਾਂ ਨਾਲ ਤਾਂ ਪੂਰਾ ਦੇਸ਼ ਖੜ੍ਹਾ ਹੈ। ਮਨਦੀਪ ਸਿੰਘ ਮਿੱਠੂ ਜਦੋਂ ਦੇ ਜਲੰਧਰ ਵਿੱਚ ਆਏ ਹਨ ਪੂਰੀ ਈਮਾਨਦਾਰੀ ਨਾਲ ਆਪਣੀ ਡਿਊਟੀ ਕਰ ਰਹੇ ਹਨ ਇਨ੍ਹਾਂ ਨਾਲ ਪੂਰਾ ਸ਼ਹਿਰ ਖੜ੍ਹਾ ਹੈ। ਪ੍ਰਧਾਨ ਰਾਜੂ ਪਹਿਲਵਾਨ ਨੇ ਕਿਹਾ ਕਿ ਸਰਦਾਰ ਮਨਦੀਪ ਸਿੰਘ ਮਿੱਠੂ ਨੂੰ ਇਨ੍ਹਾਂ ਦੀ ਇਮਾਨਦਾਰੀ ਲਈ ਆ ਗਈ ਸ਼ਹਿਰ ਵਾਸੀਆਂ ਵੱਲੋਂ ਸਿਰਫ ਸ਼ਲਾਘਾ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਬਲਕਿ ਇਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਕਿਹਾ ਉਹ ਤੇ ਉਨ੍ਹਾਂ ਦਾ ਮੋਰਚਾ ਉਨ੍ਹਾਂ ਨਾਲ ਹਰ ਸਮੇਂ ਖੜ੍ਹਾ ਹੈ I

LEAVE A REPLY