(ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ : ਪੈਟਰੋਲੀਅਮ ਪਦਾਰਥਾਂ ਦੀਆ ਕੀਮਤਾਂ ਵਿੱਚ ਕੀਤੇ ਜਾ ਰਹੇ ਬੇਹਿਤਾਸਾ ਵਾਧੇ ਦੇ ਖਿਲਾਫ ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ.ਵਾਈ. ਐਫ. ਆਈ.) ਵੱਲੋਂ ਸਥਾਨਿਕ ਰੋੜਕੀ ਚੌਕ ਸਰਦੂਲਗੜ ਵਿਖੇ ਮੋਦੀ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜਾਹਰਾ ਕੱਢਿਆI

ਇਸ ਮੌਕੇ ਤੇ ਸੰਬੋਧਨ ਕਰਦਿਆਂ ਜਨਵਾਦੀ ਨੌਜਵਾਨ ਸਭਾ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉਡੱਤ ਨੇ ਕਿਹਾ ਕਿ ਅਤਰਰਾਸਟਰੀ ਮਾਰਕੀਟ ਵਿੱਚ ਕੱਚੇ ਤੇਲ ਦੀਆ ਕੀਮਤਾਂ ਘੱਟ ਹੌਣ ਦੇ ਬਾਵਜੂਦ ਸਾਡੇ ਦੇਸ਼ ਵਿੱਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਲਗਾਤਾਰ ਵਧਾਈਆ ਜਾ ਰਹੀਆਂ ਤੇ ਲੋਕਾਂ ਦੀਆ ਜੇਬਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ , ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨਾਲ ਨਿੱਤ ਵਰਤੋਂ ਦੀਆ ਚੀਜਾਂ ਦੇ ਰੇਟ ਵੀ ਵੱਧ ਰਹੇ ਹਨ ਤੇ ਮਹਿਗਾਈ ਨੇ ਲੋਕਾਂ ਦਾ ਜੀਵਨ ਦੁਬਰ ਕੀਤਾ ਹੋਇਆ ਹੈ । ਉਨ੍ਹਾਂ ਨੇ ਮੰਗ ਕੀਤੀ ਕਿ ਸਮੇਂ ਦੇ ਫੋਰੀ ਤੌਰ ਤੇ ਪੈਟਰੋਲੀਅਮ ਪਦਾਰਥਾਂ ਤੇ ਲਾਏ ਫਾਲਤੂ ਟੈਕਸ ਵਾਪਸ ਲੈਣ , ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਵਿਦਰ ਕੱਕੜ ,ਲੱਕੀ ਸੋਨੀ ,ਟਿੰਕੂ ਸੂਦ , ਬੰਸੀ ਲਾਲ ਸਰਦੂਲਗੜ੍ਹ , ਸਨੀ ਸਰਦੂਲਗੜ੍ਹ ,ਕੁਲਦੀਪ ਸੰਧੂ ,ਗੁਰਵਿੰਦਰ ਗਿੱਲ , ਜਗਸੀਰ ਸਿੰਘ ,ਸੱਚਪ੍ਰੀਤ ਸੰਧੂ , ਹੇਮਰਾਜ ,ਯਾਦੋ ਸੰਧੂ ,ਹਰਪ੍ਰੀਤ ਸਿੰਘ ਤੇ ਛਿੰਦਾ ਸਰਦੂਲਗੜ੍ਹ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।

LEAVE A REPLY