ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ : ਵਧੀਕ ਜਿ਼ਲ੍ਹਾ ਮੈਜਿਸਟਰੇਟ—ਕਮ—ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਖਪ੍ਰੀਤ ਸਿੰਘ ਸਿੱਧੂ ਨੇ ਹੁਕਮ ਜਾਰੀ ਕਰਦਿਆਂ ਕੋਵਿਡ—19 ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਦਰੂਨੀ 100 ਅਤੇ ਬਾਹਰੀ 200 ਤੋਂ ਵੱਧ ਵਿਅਕਤੀਆਂ ਦੇ ਇਕੱਠ ਤੇ ਪਾਬੰਦੀ ਲਗਾਈ ਹੈ।   

ਵਧੀਕ ਜਿ਼ਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਗ੍ਰਹਿ ਵਿਭਾਗ, ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ 2 ਗਜ਼ ਦੀ ਸਮਾਜਿਕ ਦੂਰੀ ਅਤੇ ਬਾਜ਼ਾਰਾਂ ਵਿਚ ਜਨਤਕ ਆਵਾਜਾਈ ਦੌਰਾਨ ਮਾਸਕ ਪਹਿਨਣ, ਥੁੱਕਣ ਅਤੇ ਸਮਾਜਿਕ ਦੂਰੀ ਦੀ ਉਲੰਘਣਾਂ ਕਰਨ *ਤੇ ਪਹਿਲਾਂ ਤੋਂ ਨਿਰਧਾਰਤ ਜ਼ੁਰਮਾਨੇ ਲਾਗੂ ਰਹਿਣਗੇ।

LEAVE A REPLY