(ਗੁਰਜੰਟ ਸਿੰਘ ਬਾਜੇਵਾਲੀਆ) ਮਾਨਸਾ  ਅੱਜ ਕਿਸਾਨੀ ਸੰਘਰਸ਼ ਸਿਖਰਾਂ ਤੇ ਹੈ, ਪਗੜੀ ਸੰਭਾਲ ਓ ਜੱਟਾਂ-ਪਗੜੀ ਸੰਭਾਲ ਓਏ ਲਹਿਰ 1907 ਵਿੱਚ ਚਾਚਾ ਅਜੀਤ ਸਿੰਘ ਦੀ ਅਗਵਾਈ ਵਿੱਚ ਚੱਲੀ ਤੇ 9 ਮਹੀਨੇ 17 ਦਿਨ ਵਿੱਚ ਕਾਨੂੰਨ ਵਾਪਸ ਕਰਵਾਉਣ ਤੇ ਗਿਰਫ਼ਤਾਰ ਸਾਥੀਆਂ ਨੂੰ ਰਿਹਾ ਕਰਵਾਉਣ ਵਿੱਚ ਕਾਮਯਾਬ ਹੋਏ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਇਨਸਾਫ਼ ਦੀ ਆਵਾਜ਼ ਜਥੇਬੰਦੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਬਡਿਅਾਲ ਤੇ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਮੁੱਖ ਬੁਲਾਰਾ ਪੰਜਾਬ ਨੇ ਸਾਝੇ ਤੋਰ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਸ. ਜਸਬੀਰ ਸਿੰਘ ਬਡਿਅਾਲ ਨੇ ਕਿਹਾ ਕਿ ਜਿਸ ਤਰ੍ਹਾਂ 1907 ਵਿੱਚ ਚਾਚਾ ਅਜੀਤ ਸਿੰਘ ਤੇ ਉਸਦੇ ਸਾਥੀਆਂ ਨੇ ਉਸ ਸਮੇਂ ਦੀ ਅੰਗਰੇਜ ਸਰਕਾਰ ਦੇ ਇਸੇ ਤਰ੍ਹਾਂ ਦੇ ਕਾਲੇ ਕਾਨੂੰਨ ਵੱਡੇ ਪੱਧਰ ਸਾਤਮਈ ਰਹਿ ਕੇ ਵਾਪਸ ਕਰਵਾਏ ਸਨ ਅਤੇ ਗਿਰਫਤਾਰ ਸਾਥੀਆਂ ਨੂੰ ਰਿਹਾ ਕਰਵਾਇਆ ਸੀ। ਅਜੋਕੇ ਸਮੇਂ ਵਿੱਚ ਵੀ ਸੰਯੁਕਤ ਕਿਸਾਨ ਮੋਰਚਾ ਵੀ ਇਸੇ ਤਰੀਕੇ ਨਾਲ ਸ਼ਾਂਤਮਈ ਰਹਿਕੇ ਵੱਡੇ ਅਤੇ ਤਿੱਖੇ ਫੈਸਲੇ ਲਵੇ। ਸਾਰੇ ਵਰਗਾ ਤੇ ਧਰਮਾਂ ਦੇ ਲੋਕਾਂ ਨੂੰ ਹੁਣ ਲੋੜ ਹੈ ਕਿਸਾਨੀ ਸਘੰਰਸ ਦਾ ਸਹਿਯੋਗ ਦੇਣ ਦੀ।

ਜਦੋਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਾਲ ਤੇ ਪੂਰੇ ਭਾਰਤ ਵਿੱਚ ਰੇਲਾਂ ਰੁਕ ਸਕਦੀਆਂ ਹਨ, ਤੇ ਪੂਰੇ ਭਾਰਤ ਵਿੱਚ ਚੱਕਾਂ ਜਾਮ ਹੋ ਸਕਦਾ ਹੈ।ਤਾਂ ਅੱਜ ਲੋੜ ਹੈ ਇਸੇ ਤਰ੍ਹਾਂ ਦੇ ਵੱਡੇ ਤੇ ਤਿੱਖੇ ਐਲਾਨ ਜਿਵੇਂ ਕਿ ਜੇਲ੍ਹ ਭਰੋ ਅੰਦੋਲਨ ਤਹਿਤ ਇੱਕ ਲੱਖ ਕਿਸਾਨ ਤੇ ਨੋਜਵਾਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ 26 ਜਨਵਰੀ ਤੋਂ ਹੁਣ ਤੱਕ ਜੇਲਾਂ ਵਿੱਚ ਡੱਕੇ ਹੋਏ ਕਿਸਾਨਾਂ ਤੇ ਨੋਜਵਾਨਾਂ ਨੂੰ ਰਿਹਾ ਕਰਵਾਉਣ ਲਈ ਗਿਰਫਤਾਰੀ ਦੇਣ। ਇਸ ਤੋਂ ਬਾਦ ਫ਼ਿਰ ਅਗਲੇ ਹਫ਼ਤੇ ਇੱਕ ਲੱਖ ਹੋਰ ਕਿਸਾਨ ਤੇ ਨੋਜਵਾਨ ਗਿਰਫ਼ਤਾਰੀਆਂ ਦੇਣ ਲਈ ਤਿਆਰ ਰਹਿਣ।

ਨੋਜਵਾਨਾਂ ਦੀ ਤਾਕਤ ਨੂੰ ਨਜਰ- ਅੰਦਾਜ਼ ਨਾ ਕਰਦੇ ਹੋਏ ਫ਼ਿਰ ਦਿੱਲੀ ਨੂੰ ਚਾਰ- ਚੁਫ਼ੇਰਿਉਂ ਸਾਤਮਈ ਜਾਬਤੇ ਵਿੱਚ ਰਹਿਕੇ ਮੁਕੰਮਲ ਬੰਦ ਕਰਨ ਲਈ ਸੱਦਾ ਦੇਣ। ਇਸ ਤੋਂ ਬਾਦ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ, ਹਰਿਆਣਾ, ਉਤਰ ਪਰਦੇਸ ਤੇ ਹੋਰ ਸੂਬਿਆਂ ਵਿੱਚ ਮਹਾ- ਪੰਚਾਇਤਾਂ ਦੇ ਇਕੱਠ ਅਤੇ ਯੂਥ ਪਿੰਡਾਂ ਵਿੱਚ ਯੂਥ ਮਹਾ- ਇਕੱਠ ਕਰ ਰਹੇ ਹਨ, ਉਸ ਸਾਰੇ ਇਕੱਠ ਨੂੰ ਮਾਰਚ ਵਿੱਚ ਚੱਲਣ ਵਾਲੇ ਸੰਸਦ ਸੈਸ਼ਨ ਦੇ ਬਾਹਰ ਸਾਤਮਈ ਰਹਿਕੇ ਰੋਸ ਧਰਨੇ ਦਾ ਸੱਦਾ ਦਿੱਤਾ ਜਾਵੇ ਤਾਂ ਜੋ ਸਰਕਾਰ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਤੇ ਗਿਰਫ਼ਤਾਰ ਸੰਘਰਸੀ ਸਾਥੀਆਂ ਨੂੰ ਰਿਹਾ ਕਰਵਾਉਣ ਲਈ ਮਜ਼ਬੂਰ ਕੀਤਾ ਜਾ ਸਕੇ।

ਰਾਏਪੁਰ ਨੇ ਕਿਹਾ ਕਿ ਇਹ ਜਨ- ਅੰਦੋਲਨ ਸਿਰਫ਼ ਅੰਨ ਉਗਾਉਣ ਵਾਲਿਆਂ ਦਾ ਹੀ ਨਹੀਂ, ਸਗੋਂ ਅੰਨ ਖਾਣ ਵਾਲਿਆਂ ਦਾ ਵੀ ਹੈ। ਅੱਜ ਲੋੜ ਹੈ ਸਾਰੀਆਂ ਹੀ ਸੰਘਰਸੀ ਧਿਰਾਂ, ਕਿਸਾਨ ਜਥੇਬੰਦੀਆਂ, ਨਹਿੰਗ ਸਿੰਘ ਜਥੇਬੰਦੀਆਂ ਅਤੇ ਯੂਥ (ਨੋਜਵਾਨਾਂ) ਨੂੰ ਇਕੱਠੇ ਹੋ ਕਿ ਸਿਰਫ਼ ਤੇ ਸਿਰਫ਼ ਕਿਸਾਨੀ ਸੰਘਰਸ਼ ਤੇ ਹੀ ਕੇਂਦਰਿਤ ਰਹਿਣ ਦੀ। ਆਪਸੀ ਵਿਚਾਰਕ ਵਖਰੇਵਿਆਂ ਨੂੰ ਬਾਦ ਵਿੱਚ ਬੈਠ ਕੇ ਸੁਲਝਾ ਲਵਾਂਗੇ। ਅੰਤ ਵਿੱਚ ਜੋਧ ਸਿੰਘ ਥਾਂਧੀ ਨੇ ਕਿਹਾ ਕਿ ਸਾਡਾ ਨਿਸ਼ਾਨਾ ਅੱਜ ਸਿਰਫ਼ ਮੱਛੀ ਦੀ ਅੱਖ ਹੈ ਅਤੇ ਅਸੀਂ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਕੇ, ਅੈਮ. ਅੈਸ. ਪੀ. ਦਾ ਗਰੰਟੀ ਕਾਨੂੰਨ ਪਾਸ ਕਰਵਾਕੇ ਤੇ ਗਿਰਫ਼ਤਾਰ ਸਾਥੀਆਂ ਨੂੰ ਰਿਹਾ ਕਰਵਾਕੇ ਅਤੇ ਦਰਜ ਸਾਰੇ ਪਰਚੇ ਬਿਨਾ ਸਰਤ ਰੱਦ ਕਰਵਾਕੇ ਹੀ ਵਾਪਸ ਜਾਵਾਗੇ। ਇਸ ਸਮੇਂ ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਬਡਿਅਾਲ ਤੋਂ ਇਲਾਵਾ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ, ਜੋਧ ਸਿੰਘ ਥਾਂਧੀ, ਗੁਰਦੀਪ ਸਿੰਘ ਝਿੱਕਾ,ਅਮਰੀਕ ਸਿੰਘ ਪਠਲਾਵਾ, ਜਸਵੀਰ ਸਿੰਘ ਝਿੱਕਾ ਆਦਿ ਹਾਜ਼ਰ ਸਨ।

.

LEAVE A REPLY