ਗੁਰਜੰਟ ਸਿੰਘ ਬਾਜੇਵਾਲੀਆ ਮਾਨਸਾ-22 ਫਰਵਰੀ ਜਿੱਥੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਪੰਜ ਮਹੀਨਿਆਂ ਤੋ ( ਦੋ ਮਹੀਨੇ ਪੰਜਾਬ ਵਿੱਚ ਅਤੇ ਹੁਣ ਤਿੰਨ ਮਹੀਨਿਆਂ ਤੋ ਦਿੱਲੀ) ਦੇਸ਼ ਭਰ ਦੇ ਕਿਸਾਨ ਸੜਕਾਂ ਉੱਤੇ ਦਿਨ ਤੇ ਰਾਤ ਠੰਢ ਵਿੱਚ ਗੁਜਾਰ ਰਹੇ ਹਨ, ਉੱਥੇ ਕੇਂਦਰ ਸਰਕਾਰ ਦਿਨ ਪਰ ਦਿਨ ਨਿੱਤ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੇ ਭਾਅ ਵਧਾਕੇ ਲੋਕਾਂ ਦਾ ਕਚੂੰਬਰ ਕੱਢ ਰਹੀ ਹੈ।

ਇੰਨਾ ਸਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਇੱਕ ਪਰੈਸ ਬਿਆਨ ਰਾਹੀਂ ਕੀਤਾ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਆਪਣੇ ਸਾਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਟਰੋਲ, ਡੀਜ਼ਲ ਰਸੋਈ ਗੈਸ ਅਤੇ ਖਾਣ- ਪੀਣ ਵਾਲੀਆਂ ਵਸਤਾਂ ਦੀਆਂ ਨਿੱਤ ਵੱਧਦੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ ਹੈ।

ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ ਅਤੇ ਆਮ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ। ਭਾਰਤ ਦੁਨੀਆਂ ਦਾ ਇੱਕੋ ਇੱਕ ਅਜਿਹਾ ਦੇਸ਼ ਹੈ ਜਿੱਥੇ ਇੱਕ ਰੁਪਏ ਵਾਲੀ ਵਸਤੂ ਤੇ ਦੋ ਰੁਪਏ ਟੈਕਸ ਲਗਦਾ ਹੈ। ਮਤਲਬ ਬਿਨਾ ਟੈਕਸ ਤੋਂ ਪੈਟਰੋਲ ਦੀ ਕੀਮਤ 30 ਰੁਪਏ ਤੋਂ ਵੀ ਘੱਟ ਹੈ, ਟੈਕਸ ਪਾਕੇ 95 ਰੁਪਏ ਬਣ ਜਾਂਦੀ ਹੈ ਜੋ ਕਿ ਲੋਕਾਂ ਦੀ ਜੇਬ ਉਤੇ ਸਰੇਆਮ ਡਾਕਾ ਹੈ। ਸੂਬੇਦਾਰ ਮੇਜਰ ਜਗਦੇਵ ਸਿੰਘ ਰਾਏਪੁਰ ਨੇ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀਂ ਲੈਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੀ ਕਿਸੇ ਨਾਲੋਂ ਘੱਟ ਨਹੀਂ ਹੈ। ਰਿੰਫਾਇਡ ਤੇਲ, ਘਿਓ, ਸਰੋ ਦਾ ਤੇਲ ਅਤੇ ਸਾਰੀਆਂ ਦਾਲਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ, ਜੋ ਕਿ ਸੂਬਾ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਦੀਆਂ ਹਨ। ਪੰਜਾਬ ਸਰਕਾਰ ਵੀ ਮੰਹਿਗਾਈ ਨੂੰ ਕੰਟਰੋਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਲਈ ਹੁਣ ਆਮ ਲੋਕਾਂ ਦਾ ਮੰਹਿਗਾਈ ਨੇ ਜਿਉਣਾ ਹਾਲੋ-ਬੇਹਾਲ ਕਰ ਦਿੱਤਾ ਹੈ।

ਮਿਸਤਰੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇਸ਼ ਅੰਦਰ ਮੰਹਿਗਾਈ ਨੂੰ ਲੈਕੇ ਮੋਦੀ, ਅਮਿਤ ਸਾਹ ਦੇ ਹਰ ਜਗ਼੍ਹਾ ਉੱਤੇ ਪੁਤਲੇ ਫੂੱਕੇ ਜਾਂ ਰਹੇ ਹਨ। ਪੰਜਾਬ ਵਿੱਚ ਵੀ ਅੱਜ ਮੰਹਿਗਾਈ ਨੂੰ ਲੈਕੇ ਲੋਕ ਇਨਸਾਫ਼ ਪਾਰਟੀ ਦੇ ਅਹੁੱਦੇਦਾਰ ਤੇ ਵਰਕਰ ਵੱਡੀ ਗਿਣਤੀ ਵਿੱਚ ਕੈਪਟਨ ਸਰਕਾਰ ਤੇ ਮੋਦੀ ਸਰਕਾਰ ਦੇ ਪੁਤਲੇ ਫੂੱਕ ਰਹੇ ਹਨ ਅਤੇ ਡੀ. ਸੀ. ਸਾਹਿਬਾਨਾਂ ਨੂੰ ਵੀ ਮੰਹਿਗਾਈ ਦੇ ਬਰਖਿਲਾਫ਼ ਮੰਗ ਪੱਤਰ ਦਿੱਤੇ ਜਾ ਰਹੇ ਹਨ। ਅੰਤ ਵਿੱਚ ਲੋਕ ਇਨਸਾਫ਼ ਪਾਰਟੀ ਮਾਨਸਾ ਦੇ ਸਹਿਰੀ ਪ੍ਰਧਾਨ ਜਨਕ ਰਾਜ ਜੇ ਤੁਸੀਂ ਇੰਨਾ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਾਡਾ ਦਿਵਾਲਾ ਕੱਢ ਦੇਣਗੀਆਂ।

.

LEAVE A REPLY